Snapchat tests TikTok style navigation: ਭਾਰਤ ਵਿੱਚ TikTok ‘ਤੇ ਪਾਬੰਦੀ ਲੱਗਣ ਤੋਂ ਬਾਅਦ ਲੱਗਦਾ ਹੈ ਕਿ TikTok ਵਰਗੇ ਐਪਸ ਲਾਂਚ ਕੀਤੇ ਜਾ ਰਹੇ ਹਨ । ਇਸ ਦੌੜ ਵਿੱਚ ਵੱਡੀਆਂ ਕੰਪਨੀਆਂ ਵੀ ਸ਼ਾਮਿਲ ਹੋ ਚੁੱਕੀ ਹੈ। ਇਨ੍ਹਾਂ ਵਿੱਚ ਫੇਸਬੁੱਕ ਅਤੇ ਗੂਗਲ ਵੀ ਸ਼ਾਮਿਲ ਹੈ। ਹੁਣ ਇਸ ਦੌੜ ਵਿੱਚ Snapchat ਵੀ ਆ ਚੁੱਕਿਆ ਹੈ। Snapchat ਨੇ ਇੱਕ ਫ਼ੀਚਰ ਲਾਂਚ ਕਰ ਦਿੱਤਾ ਹੈ ਜਿਸ ਦੇ ਤਹਿਤ ਹੁਣ ਉਪਭੋਗਤਾ ਵਰਟੀਕਲ ਸਕ੍ਰੌਲ ਰਾਹੀਂ ਪਬਲਿਕ ਪੋਸਟਾਂ ਵੀ ਅਕਸੈਸ ਕਰ ਸਕਦੇ ਹਨ। ਇਹ ਦੇਖਣ ਵਿੱਚ TikTok ਵਰਗਾ ਲੱਗਦਾ ਹੈ। ਭਾਰਤ ਤੋਂ ਬਾਅਦ ਅਮਰੀਕਾ ਅਤੇ ਆਸਟ੍ਰੇਲੀਆ ਵਿੱਚ ਵੀ ਇਸ ਐਪ ‘ਤੇ ਪਾਬੰਦੀ ਲੱਗਣ ਦਾ ਖ਼ਤਰਾ ਹੈ।
ਦਰਅਸਲ, Snapchat ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਕੰਪਨੀ ਇਸ ਤਰ੍ਹਾਂ ਦੇ ਫ਼ੀਚਰ ਦੀ ਜਾਂਚ ਕਰ ਰਹੀ ਹੈ। ਗੌਰਤਲਬ ਹੈ ਕਿ Snapchat ਦੇ ਹੀ ਕਈ ਫ਼ੀਚਰ ਫੇਸਬੁੱਕ ਨੇ ਆਪਣੇ ਵੱਖ-ਵੱਖ ਐਪਸ ਵਿੱਚ ਦਿੱਤੇ ਹਨ, ਇਸ ਨੂੰ ਪ੍ਰੇਰਿਤ ਫ਼ੀਚਰ ਕਿਹਾ ਜਾਂਦਾ ਹੈ। ਪਿਛਲੇ ਹਫ਼ਤੇ Instagram ਨੇ ਭਾਰਤ ਵਿੱਚ ਸ਼ਾਰਟ ਵੀਡੀਓ ਫੀਚਰ Reels ਦੀ ਸ਼ੁਰੂਆਤ ਕੀਤੀ ਸੀ। ਲਾਂਚ ਹੋਣ ਤੋਂ ਬਾਅਦ ਤੋਂ ਹੀ ਇਹ ਫੀਚਰ ਭਾਰਤ ਵਿੱਚ ਕਾਫ਼ੀ ਮਸ਼ਹੂਰ ਹੋ ਰਿਹਾ ਹੈ । ਕਿਉਂਕਿ Instagram ਭਾਰਤ ਵਿੱਚ ਪਹਿਲਾਂ ਹੀ ਇੱਕ ਬਹੁਤ ਮਸ਼ਹੂਰ ਐਪ ਹੈ, ਇਸ ਲਈ ਉਪਭੋਗਤਾ ਇਸ ਨੂੰ ਵਧੇਰੇ ਤਰਜੀਹ ਦੇ ਰਹੇ ਹਨ।
ਇਸ ਸਬੰਧੀ Snapchat ਦੇ ਇੱਕ ਬੁਲਾਰੇ ਨੇ ਦੱਸਿਆ ਕਿ ਅਸੀਂ ਹਮੇਸ਼ਾਂ ਆਪਣੇ ਮੋਬਾਇਲ ਫਰਸਟ ਕਮਿਊਨਿਟੀ ਲਈ ਇਮਸਿਰਵ ਤੇ ਇੰਗੇਜਿੰਗ ਕੰਟੇਂਟ ਦੇਣ ਦੇ ਨਵੇਂ ਤਰੀਕੇ ਨੂੰ ਲੈ ਐਕਸਪੇਰੀਮੈਂਟ ਕਰਦੇ ਹਨ। ਇਹ ਫ਼ੀਚਰ ਪ੍ਰਾਈਵੇਟ ਸਟੋਰੀਜ਼ ਨਹੀਂ, ਪਬਲਿਕ ਕੰਟੇਂਟ ਅਤੇ ਸਟੋਰੀਜ਼ ‘ਤੇ ਫੋਕਸ ਕਰਦਾ ਹੈ। ਭਾਰਤ ਵਿੱਚ Snapchat ਦਾ ਯੂਜ਼ਰਬੇਸ ਅਜੇ ਵੀ Instagram ਨਾਲੋਂ ਘੱਟ ਹੈ ਅਤੇ ਕੰਪਨੀ ਹੁਣ ਨਵੇਂ ਫ਼ੀਚਰ ਰਾਹੀਂ ਭਾਰਤ ਵਿੱਚ ਤੇਜ਼ੀ ਨਾਲ ਪੈਰ ਪਸਾਰ ਸਕਦੀ ਹੈ। ਭਾਰਤ ਵਿੱਚ Snapchat ਨੂੰ ਲੈ ਕੇ ਵਿਵਾਦ ਵੀ ਰਿਹਾ ਹੈ, ਜਦੋਂ Instagram ਦੇ ਸੰਸਥਾਪਕ ਨੇ ਭਾਰਤ ਨੂੰ ਇੱਕ ਗਰੀਬ ਦੇਸ਼ ਕਿਹਾ ਸੀ ।