WhatsApp down in India: ਨਵੀਂ ਦਿੱਲੀ: ਮੈਸੇਜਿੰਗ ਐਪ ਵਟਸਐਪ ਸ਼ੁੱਕਰਵਾਰ ਰਾਤ ਨੂੰ ਅਚਾਨਕ ਡਾਊਨ ਹੋ ਗਿਆ। ਜਿਸ ਕਾਰਨ ਯੂਜ਼ਰਸ ਨੂੰ ਦੂਜੇ ਯੂਜ਼ਰਸ ਦਾ ਆਨਲਾਈਨ ਸਟੇਟਸ, ਮੈਸੇਜ ਲਾਸਟ ਸੀਨ ਦੋ ਟਾਈਮਿੰਗ ਦਿਖਣੇ ਬੰਦ ਹੋ ਗਏ। ਯੂਜ਼ਰਸ ਪ੍ਰਾਈਵਸੀ ਸੈਟਿੰਗ ਕਰਨ ਵਿੱਚ ਵੀ ਅਸਮਰੱਥ ਸਨ। ਬਹੁਤ ਸਾਰੇ ਯੂਜ਼ਰਸ ਨੇ ਟਵਿੱਟਰ ‘ਤੇ ਵਟਸਐਪ ਵਿੱਚ ਆ ਰਹੀਆਂ ਮੁਸ਼ਕਲਾਂ ਵੀ ਸਾਂਝੀਆਂ ਕੀਤੀਆਂ। ਸਿਰਫ ਦੋ ਘੰਟਿਆਂ ਵਿੱਚ ਹੀ ਟਵਿੱਟਰ ‘ਤੇ ਹੈਸ਼ਟੈਗ ਵਟਸਐਪ ਦਾ ਟ੍ਰੇਂਡ ਹੋਣਾ ਸ਼ੁਰੂ ਹੋ ਗਿਆ । ਹਾਲਾਂਕਿ, ਅਜੇ ਤੱਕ ਵਟਸਐਪ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਇਸ ਸਬੰਧੀ ਆਉਟੇਜ ਮੋਨੀਟਰ ਪੋਰਟਲ ਡਾਉਨ ਡਿਟੈਕਟਰ ਦਾ ਦਾਅਵਾ ਹੈ ਕਿ ਸ਼ੁੱਕਰਵਾਰ ਦੀ ਰਾਤ ਨੂੰ ਭਾਰਤ ਵਿੱਚ ਵਟਸਐਪ 66% ਡਾਊਨ ਹੋ ਗਿਆ ਸੀ, ਜਿਸ ਕਾਰਨ ਯੂਜ਼ਰਸ ਲਾਸਟ ਸੀਨ,ਆਨਲਾਈਨ ਸਟੇਟਸ ਨਹੀਂ ਵੇਖ ਸਕੇ। ਇਸੇ ਤਰ੍ਹਾ 28% ਸ਼ਿਕਾਇਤਾਂ ਕੁਨੈਕਸ਼ਨ ਬਾਰੇ ਸਨ। ਇਹ ਸਮੱਸਿਆ ਦੋਵੇਂ ਐਂਡਰਾਇਡ ਅਤੇ ਆਈਫੋਨ ਯੂਜ਼ਰਸ ਨਾਲ ਦੇਖਣ ਨੂੰ ਮਿਲੀਆਂ। ਦੁਨੀਆ ਭਰ ਦੇ ਯੂਜ਼ਰਸ ਨੇ ਵੀ ਸੋਸ਼ਲ ਮੀਡੀਆ ‘ਤੇ ਅਜਿਹੀਆਂ ਮੁਸ਼ਕਲਾਂ ਸਾਂਝੀਆਂ ਕੀਤੀਆਂ ਹਨ।
ਇਸ ਸਮੱਸਿਆ ਤੋਂ ਪਹਿਲਾਂ ਯੂਜ਼ਰ ਇੱਕ-ਦੂਜੇ ਦੇ ਆਨਲਾਈਨ ਸਟੇਟਸ ਦੇਖ ਲੈਂਦੇ ਸਨ। ਇਸ ਤੋਂ ਇਲਾਵਾ ਉਹ ਇਹ ਵੀ ਜਾਣ ਲੈਂਦੇ ਸਨ ਕਿ ਜਿਸ ਨੂੰ ਉਨ੍ਹਾਂ ਨੇ ਮੈਸੇਜ ਭੇਜਿਆ ਹੈ ਉਹ ਉਸਨੇ ਪੜ੍ਹਿਆ ਹੈ ਜਾਂ ਨਹੀਂ? ਜੇ ਪੜ੍ਹਿਆ ਹੈ ਤਾਂ ਕਿਸ ਸਮੇਂ? ਹਾਲਾਂਕਿ, ਬਹੁਤ ਸਾਰੇ ਲੋਕ ਪ੍ਰਾਈਵਸੀ ਸੈਟਿੰਗ ਵਿੱਚ ਵੀ ਇਨ੍ਹਾਂ ਚੀਜ਼ਾਂ ਨੂੰ ਲੁਕਾਉਂਦੇ ਸਨ। ਹੁਣ ਇਹ ਹਰ ਕਿਸੇ ਲਈ ਮੁਸੀਬਤ ਬਣ ਗਈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 16 ਜੂਨ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ਵਿੱਚ ਵੀ ਦੁਨੀਆ ਦੇ ਕਈ ਹਿੱਸਿਆਂ ਵਿੱਚ ਮੁਸ਼ਕਲਾਂ ਵੇਖੀਆਂ ਗਈਆਂ ਸਨ । ਜਿਸ ਵਿੱਚ ਇੰਸਟਾਗ੍ਰਾਮ ਯੂਜ਼ਰ ਆਪਣੇ ਮੈਸੇਜ ਪੋਸਟ ਕਰਨ ਵਿੱਚ ਅਸਮਰੱਥ ਸਨ। ਅਪ੍ਰੈਲ ਦੇ ਪਹਿਲੇ ਹਫਤੇ ਫੇਸਬੁੱਕ ਅਤੇ ਇੰਸਟਾਗ੍ਰਾਮ ਯੂਕੇ ਵਿੱਚ ਨਿੱਜੀ ਕੰਪਿਊਟਰਾਂ ਅਤੇ ਡੈਸਕਟਾੱਪਾਂ ‘ਤੇ ਡਾਊਨ ਹੋ ਗਿਆ ਸੀ।