WhatsApp New Update: Whatsapp ਸਮੇਂ ਸਮੇਂ ‘ਤੇ ਨਵੇਂ ਨਵੇਂ ਅੱਪਡੇਟ ਲੈਕੇ ਆਉਂਦਾ ਰਹਿੰਦਾ ਹੈ , ਅਜਿਹੇ ‘ਚ ਇੱਕ ਨਵਾਂ ਫੀਚਰ ਲਾਂਚ ਕਰ ਦਿੱਤਾ ਗਿਆ ਹੈ। Search the Web ਨਾਂ ਦਾ ਇਹ ਫ਼ੀਚਰ ਭੇਜੇ ਜਾਣ ਵਾਲੇ ਮੈਸੇਜਾਂ ਦੀ ਪ੍ਰਮਾਣਿਕਤਾ ਬਾਰੇ ਜਾਣਕਾਰੀ ਦੇਵੇਗਾ। Fake ਖ਼ਬਰਾਂ ਨੂੰ ਫੈਲਣ ਤੋਂ ਰੋਕਣ ਲਈ ਇਸ ਦੀ ਮਦਦ ਲਈ ਜਾਵੇਗੀ। ਇਸ ਰਾਹੀਂ ਫਾਰਵਰਡ ਕੀਤੇ ਗਏ ਮੈਸੇਜ ਦੀ ਸੱਚਾਈ ਆਸਾਨੀ ਨਾਲ ਤੁਸੀਂ ਆਪ ਚੈੱਕ ਕਰ ਸਕੋਗੇ। Search the Web ਫੀਚਰ ਹਜੇ ਸਿਰਫ ਕੁੱਝ ਦੇਸ਼ਾਂ ‘ਚ ਹੀ ਸ਼ੁਰੂ ਕੀਤਾ ਗਿਆ ਹੈ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਨਾਲ ਜੁੜੀਆਂ ਕਈ ਅਫ਼ਵਾਹਵਾਂ ਫੈਲ ਚੁੱਕੀਆਂ ਹਨ। ਜਿਸ ਨੂੰ ਦੇਖਦਿਆਂ ਨਵਾਂ search the Web ਫੀਚਰ ਲਿਆਂਦਾ ਜਾ ਰਿਹਾ ਹੈ। ਕੰਪਨੀ ਨੇ ਇਸ ਸਬੰਧੀ ਕਿਹਾ ਕਿ ਇਹ ਫ਼ੀਚਰ ਇਸਤੇਮਾਲ ਕਰਨਾ ਲਈ ਕਾਫ਼ੀ ਸੌਖਾ ਹੈ ਅਤੇ ਹਾਲ ਹੀ ‘ਚ search the Web ਫੀਚਰ ਬ੍ਰਾਜ਼ੀਲ, ਇਟਲੀ, ਆਇਰਲੈਂਡ, ਮਾਕਸੀਕੋ, ਸਪੇਨ ਵਰਗੇ ਦੇਸ਼ਾਂ ‘ਚ ਲਾਂਚ ਕਰ ਦਿੱਤਾ ਗਿਆ ਹੈ।