WhatsApp Privacy Policy 2021: WhatsApp ਦੀ ਨਵੀਂ ਪ੍ਰਾਈਵੇਸੀ ਪਾਲਿਸੀ ਇੱਕ ਵਾਰ ਵਾਰ ਚਰਚਾ ਵਿੱਚ ਹੈ। Privacy Policy ਦੇ ਤਹਿਤ ਜੇਕਰ ਉਪਭੋਗਤਾ ਸ਼ਰਤਾਂ ਨੂੰ ਸਵੀਕਾਰ ਨਹੀਂ ਕਰਦੇ ਹਨ ਤਾਂ ਤੁਹਾਡਾ ਅਕਾਊਂਟ ਬੰਦ ਕਰ ਦਿੱਤਾ ਜਾਵੇਗਾ। ਇਨ੍ਹਾਂ ਸ਼ਰਤਾਂ ਨੂੰ ਸਵੀਕਾਰ ਕਰਨ ਤੋਂ ਬਾਅਦ ਉਪਭੋਗਤਾ ਫਿਰ ਤੋਂ ਮੈਸੇਜਿੰਗ ਐਪ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਹਾਲਾਂਕਿ, WhatsApp ਨੇ ਪ੍ਰਾਈਵੇਸੀ ਪਾਲਿਸੀ ਨੂੰ 15 ਮਈ ਤੱਕ ਮੁਲਤਵੀ ਕਰ ਦਿੱਤਾ ਹੈ।
Deactivate ਹੋਣਗੇ ਅਕਾਊਂਟ
ਇੱਕ ਰਿਪੋਰਟ ਦੇ ਅਨੁਸਾਰ ਪ੍ਰਾਈਵੇਸੀ ਪਾਲਿਸੀ ਦੇ ਤਹਿਤ ਜਿਹੜੇ ਉਪਭੋਗਤਾ ਸ਼ਰਤਾਂ ਨੂੰ ਸਵੀਕਾਰ ਨਹੀਂ ਕਰਦੇ, ਉਨ੍ਹਾਂ ਦੇ ਅਕਾਊਂਟਸ ਨੂੰ Deactivate ਲਿਸਟ ਵਿੱਚ ਪਾ ਦਿੱਤਾ ਜਾਵੇਗਾ ਅਤੇ ਇਨ੍ਹਾਂ ਅਕਾਊਂਟਸ ਨੂੰ 120 ਦਿਨਾਂ ਬਾਅਦ ਹਟਾਇਆ ਜਾ ਸਕਦਾ ਹੈ। ਉੱਥੇ ਹੀ ਕਾਲ ਤੇ ਨੋਟੀਫਿਕੇਸ਼ਨ ਹੁਣ ਵੀ ਕੁਝ ਸਮੇਂ ਲਈ ਕੰਮ ਕਰਨਗੇ, ਪਰ ਸਿਰਫ ਕੁਝ ਹਫ਼ਤਿਆਂ ਤੱਕ ਹੀ ਚੱਲੇਗਾ।
ਜਨਵਰੀ ‘ਚ ਕੀਤਾ ਸੀ ਅਪਡੇਟ ਦਾ ਐਲਾਨ
ਬਹੁਤ ਸਾਰੇ ਉਪਭੋਗਤਾਵਾਂ ਨੇ ਇਸ ਨਵੀਂ ਨੀਤੀ ‘ਤੇ ਨਕਾਰਾਤਮਕ ਪ੍ਰਤੀਕਰਮ ਦਿੱਤਾ। ਉਪਭੋਗਤਾਵਾਂ ਦਾ ਕਹਿਣਾ ਹੈ ਕਿ WhatsApp ਆਪਣੀ ਪੇਰੇਂਟ ਕੰਪਨੀ ਫੇਸਬੁੱਕ ਨਾਲ ਡਾਟਾ ਸਾਂਝਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਹਾਲਾਂਕਿ, WhatsApp ਨੇ ਇਹ ਸਪੱਸ਼ਟ ਕੀਤਾ ਕਿ ਕੰਪਨੀ ਕਿਸੇ ਦਾ ਡਾਟਾ ਸ਼ੇਅਰ ਨਹੀਂ ਕਰੇਗੀ । ਨਵੀਂ ਨੀਤੀ ਦਾ ਉਦੇਸ਼ ਕਾਰੋਬਾਰਾਂ ਨੂੰ ਅਦਾਇਗੀ ਯੋਗ ਕਰਨਾ ਸੀ।
WhatsApp ਇਹ ਡਾਟਾ ਕਰਦਾ ਹੈ ਸਾਂਝਾ
WhatsApp ਨੇ ਪਹਿਲਾਂ ਹੀ ਫੇਸਬੁੱਕ ਨਾਲ ਕੁਝ ਜਾਣਕਾਰੀ ਸਾਂਝੀ ਕੀਤੀ ਹੈ, ਜਿਵੇਂ ਕਿ ਡਿਵਾਈਸ ਦਾ ਆਈਪੀ ਐਡਰੈੱਸ ਅਤੇ ਪਲੇਟਫਾਰਮ ਖਰੀਦਣਾ ਅਤੇ ਵੇਚਣਾ, ਪਰ ਇਹ ਯੂਰਪ ਜਾਂ UK ਵਿੱਚ ਅਜਿਹਾ ਨਹੀਂ ਹੁੰਦਾ ਕਿਉਂਕਿ ਗੋਪਨੀਯਤਾ ਦੇ ਕਾਨੂੰਨ ਵੱਖਰੇ ਹਨ। WhatsApp ਦੀ ਸ਼ੁਰੂਆਤੀ ਘੋਸ਼ਣਾ ਤੋਂ ਬਾਅਦ ਟੈਲੀਗ੍ਰਾਮ ਅਤੇ ਸਿਗਨਲ ਵਰਗੇ ਪਲੇਟਫਾਰਮਾਂ ਦੀ ਮੰਗ ਬਹੁਤ ਜ਼ਿਆਦਾ ਵਧ ਗਈ ਕਿਉਂਕਿ WhatsApp ਉਪਭੋਗਤਾ ਵਿਕਲਪਿਕ ‘ਇਨਕ੍ਰਿਪਟਡ ਮੈਸੇਜਿੰਗ ਪ੍ਰਣਾਲੀਆਂ’ ਦੀ ਭਾਲ ਕਰਨ ਲੱਗੇ।
ਇਹ ਵੀ ਦੇਖੋ: 3 ਕੋਠੀਆਂ ਅਤੇ ਕਰੋੜਾਂ ਦੀ ਮਾਲਕਣ ਬੀਬੀ ਨੇ ਕਿਰਨ ਖੇਰ ਸਣੇ ਠੋਕੇ ਕਈ ਰਈਸ ਪਰਿਵਾਰ, ਰੱਜ ਕੇ ਕੀਤੀ ਬੇਜ਼ਤੀ