WhatsApp to delay launch: ਪਾਪੁਲਰ ਮੈਸੇਜਿੰਗ ਐਪ WhatsApp ਨੇ ਆਪਣੀ ਨਵੀਂ Privacy policy ਨੂੰ ਤਿੰਨ ਮਹੀਨਿਆਂ ਲਈ ਟਾਲ ਦਿੱਤਾ ਹੈ। WhatsApp ਦਾ ਕਹਿਣਾ ਹੈ ਕਿ Privacy policy ਨੂੰ ਲੈ ਕੇ ਯੂਜ਼ਰਸ ਵਹਿਮ ਵਿੱਚ ਹਨ। ਇਸ ਲਈ ਉਪਭੋਗਤਾਵਾਂ ਨੂੰ ਪਾਲਿਸੀ ਦੀਆਂ ਸ਼ਰਤਾਂ ਨੂੰ ਸਮਝਣ ਦਾ ਸਮਾਂ ਦਿੱਤਾ ਜਾ ਰਿਹਾ ਹੈ। WhatsApp ਨੇ ਇਹ ਵੀ ਕਿਹਾ ਹੈ ਕਿ Privacy policy ਦੇ ਅਧਾਰ ‘ਤੇ ਕਦੇ ਵੀ ਅਕਾਊਂਟ ਨੂੰ ਹਟਾਉਣ ਦੀ ਯੋਜਨਾ ਨਹੀਂ ਬਣਾਈ ਗਈ ਹੈ ਅਤੇ ਭਵਿੱਖ ਵਿੱਚ ਵੀ ਅਜਿਹੀ ਕੋਈ ਯੋਜਨਾ ਨਹੀਂ ਹੋਵੇਗੀ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਪਹਿਲਾਂ ਕਿਹਾ ਜਾ ਰਿਹਾ ਸੀ ਕਿ WhatsApp 8 ਫਰਵਰੀ 2021 ਨੂੰ ਆਪਣੀਆਂ terms of service ਨੂੰ ਅਪਡੇਟ ਕਰਨ ਜਾ ਰਿਹਾ ਹੈ। ਜੇ WhatsApp ਉਪਭੋਗਤਾ ਇਸ ਨਾਲ ਸਹਿਮਤ ਨਹੀਂ ਹਨ ਤਾਂ ਉਹ WhatsApp ਦੀ ਵਰਤੋਂ ਨਹੀਂ ਕਰ ਸਕਣਗੇ।
ਪਰ ਹੁਣ ਕੰਪਨੀ ਨੇ ਇਸ ਸਬੰਧੀ ਜਾਰੀ ਕੀਤੇ ਆਪਣੇ ਬਿਆਨ ਵਿੱਚ ਕਿਹਾ, ‘8 ਫਰਵਰੀ ਨੂੰ ਕਿਸੇ ਨੂੰ ਵੀ WhatsApp ਅਕਾਊਂਟ ਨੂੰ ਸਸਪੈਂਡ ਜਾਂ ਡਿਲੀਟ ਨਹੀਂ ਕਰਨਾ ਪਵੇਗਾ। WhatsApp ‘ਤੇ Privacy policy ਅਤੇ ਸੁਰੱਖਿਆ ਕਿਵੇਂ ਕੰਮ ਕਰਦੇ ਹਨ ਇਸ ਬਾਰੇ ਜਾਣਕਾਰੀ ਦੇਣ ਲਈ ਅਸੀਂ ਬਹੁਤ ਕੁਝ ਕਰਨ ਜਾ ਰਹੇ ਹਾਂ। ਕੰਪਨੀ ਨੇ ਕਿਹਾ ਕਿ 15 ਮਈ ਨੀ ਨਵੇਂ ਅਪਡੇਟ ਆਪਸ਼ਨ ਉਪਲਬਧ ਹੋਣ ਤੋਂ ਪਹਿਲਾਂ ਅਸੀਂ ਆਪਣੀ ਪਾਲਿਸੀ ਬਾਰੇ ਲੋਕਾਂ ਦੇ ਵਹਿਮ ਦੂਰ ਕਰ ਦੇਵਾਂਗੇ।’
ਦੱਸ ਦੇਈਏ ਕਿ ਇਸ ਤੋਂ ਪਹਿਲਾਂ WhatsApp ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਇਸ ਦੀ ਨਵੀਂ ਅਪਡੇਟ Facebook ਨਾਲ ਡਾਟਾ ਸ਼ੇਅਰ ਕਰਨ ਦੀਆਂ ਨੀਤੀਆਂ ਨੂੰ ਨਹੀਂ ਬਦਲੇਗੀ। Facebook ਪੂਰੀ ਤਰ੍ਹਾਂ WhatsApp ਦੀ ਮਲਕੀਅਤ ਹੈ। ਨਵੇਂ ਅਪਡੇਟ ਦੀ ਦੁਨੀਆ ਭਰ ਵਿੱਚ ਸਖ਼ਤ ਆਲੋਚਨਾ ਤੋਂ ਬਾਅਦ WhatsApp ਨੇ ਇਹ ਸਪੱਸ਼ਟੀਕਰਨ ਦਿੱਤਾ। ਅਪਡੇਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਪਭੋਗਤਾਵਾਂ ਨੂੰ WhatsApp ਦੀਆਂ ਸੇਵਾਵਾਂ ਨੂੰ ਜਾਰੀ ਰੱਖਣ ਲਈ 8 ਫਰਵਰੀ, 2021 ਤੱਕ ਨਵੇਂ ਨਿਯਮ ਅਤੇ ਨੀਤੀ ਨਾਲ ਸਹਿਮਤ ਹੋਣਾ ਪਵੇਗਾ।
ਇਹ ਵੀ ਦੇਖੋ: ਰਾਜਭਵਨ ਘੇਰਨ ਗਾਇਕਾਂ ਤੋਂ ਲੈਕੇ ਕਾਂਗਰਸੀ ਮੰਤਰੀ,ਵਰਕਰ ਸਭ ਪਹੁੰਚੇ ! ਫੇਰ ਦੇਖੋ ਕਿੱਥੇ ਮੁੱਕੀ ਗੱਲ