ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਪਿਛਲੇ ਮਈ ਮਹੀਨੇ ਦਿੱਲੀ ਦੇ ਪਾਂਡਵ ਨਗਰ ਵਿੱਚ ਰਾਮਲੀਲਾ ਗਰਾਊਂਡ ਅਤੇ ਡਰੇਨ ਵਿੱਚੋਂ ਕਈ ਮਨੁੱਖੀ ਅੰਗਾਂ ਦੀ ਬਰਾਮਦਗੀ ਦੇ ਮਾਮਲੇ ਵਿੱਚ ਇੱਕ ਮਾਂ-ਪੁੱਤ ਨੂੰ ਗ੍ਰਿਫ਼ਤਾਰ ਕੀਤਾ ਸੀ। ਫੜੇ ਗਏ ਦੋਸ਼ੀਆਂ ਦੇ ਨਾਂ ਪੂਨਮ ਅਤੇ ਦੀਪਕ ਹਨ। ਪੁਲਿਸ ਮੁਤਾਬਕ ਇਹ ਮਨੁੱਖੀ ਅੰਗ ਅੰਜਨ ਦਾਸ ਦੇ ਸਨ। ਜਾਣਕਾਰੀ ਅਨੁਸਾਰ ਦੋਸ਼ੀ ਪੂਨਮ ਜਿੱਥੇ ਅੰਜਨ ਦਾਸ ਦੀ ਪਤਨੀ ਅਤੇ ਦੀਪਕ ਮਤਰੇਏ ਪੁੱਤਰ ਹੈ। ਦੋਵਾਂ ‘ਤੇ ਅੰਜਨ ਦੀ ਹੱਤਿਆ ਦਾ ਦੋਸ਼ ਹੈ।
ਮਿ੍ਤਕ ਅੰਜਨ ਦਾਸ ਦੇ ਕਈ ਔਰਤਾਂ ਨਾਲ ਨਾਜਾਇਜ਼ ਸਬੰਧ ਸਨ। ਇਸ ਕਰਕੇ ਉਸ ਨੂੰ ਨਸ਼ੀਲੀਆਂ ਗੋਲੀਆਂ ਮਿਲਾ ਕੇ ਸ਼ਰਾਬ ਪਿਲਾਈ ਗਈ, ਜਿਸ ਤੋਂ ਬਾਅਦ ਚਾਕੂ ਨਾਲ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਕਈ ਥਾਵਾਂ ‘ਤੇ ਸੁੱਟ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪੂਨਮ ਨੇ ਵੀ ਕਈ ਵਿਆਹ ਕੀਤੇ ਸਨ।
ਦੱਸ ਦੇਈਏ ਕਿ ਬੀਤੀ 30 ਮਈ ਨੂੰ ਪੁਲੀਸ ਜਾਂਚ ਵਿੱਚ ਮਨੁੱਖੀ ਅੰਗ ਮਿਲੇ ਸਨ। ਇਸ ਮਾਮਲੇ ‘ਚ ਪੁਲਿਸ ਨੂੰ ਕੁਝ CCTV ਫੁਟੇਜ ਮਿਲੀ ਸੀ, ਜਿਸ ਦੇ ਆਧਾਰ ‘ਤੇ 6 ਮਹੀਨੇ ਦੀ ਜਾਂਚ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਪੁਲਿਸ ਅੰਜਨ ਦਾਸ ਦੀ DNA ਪ੍ਰੋਫਾਈਲਿੰਗ ਕਰਵਾਏਗੀ। ਇਹ ਮਾਮਲਾ ਦਿੱਲੀ ਦੇ ਛਤਰਪੁਰ ਇਲਾਕੇ ਵਿੱਚ ਸ਼ਰਧਾ ਕਤਲ ਕਾਂਡ ਵਰਗਾ ਹੈ। ਨਾਲ ਹੀ, ਇਹ ਮਹਿਜ਼ ਇਤਫ਼ਾਕ ਹੈ ਕਿ ਦੋਵੇਂ ਕਤਲ ਮਈ ਮਹੀਨੇ ਵਿੱਚ ਹੋਏ ਸਨ।
ਵੀਡੀਓ ਲਈ ਕਲਿੱਕ ਕਰੋ -: