ਰਿਲਾਇੰਸ ਜਿਓ ਨੇ ਵੱਡਾ ਝਟਕਾ ਦਿੱਤਾ ਹੈ। ਕੰਪਨੀ ਨੇ ਡਿਜ਼ਨੀ ਪਲੱਸ ਹੌਟਸਟਾਰ ਨਾਲ ਆਉਂਦੇ ਇਕ ਸਾਲ ਵਾਲੇ ਪੰਜ ਪਲਾਨ ਬਦਲ ਦਿੱਤੇ ਹਨ। ਇਸ ਮੁਤਾਬਕ, ਹੁਣ ਡਿਜ਼ਨੀ ਪਲੱਸ ਹੌਟਸਟਾਰ ਦਾ ਇਕ ਸਾਲ ਵਾਲਾ ਪਲਾਨ ਘੱਟੋ-ਘੱਟ 601 ਰੁਪਏ ਵਿੱਚ ਮਿਲੇਗਾ, ਜੋ ਪਹਿਲਾਂ 499 ਰੁਪਏ ਵਿੱਚ ਉਪਲਬਧ ਸੀ।
601 ਰੁਪਏ ਦੇ ਇਸ ਵੱਖਰੇ ਪਲਾਨ ਵਿੱਚ 28 ਦਿਨਾਂ ਲਈ 3 ਜੀਬੀ ਹਾਈ ਸਪੀਡ ਡਾਟਾ ਮਿਲੇਗਾ, ਜਿਸ ਵਿੱਚ ਡਿਜ਼ਨੀ ਪਲੱਸ ਹੌਟਸਟਾਰ ਦਾ ਇਕ ਸਾਲ ਲਈ ਪਲਾਨ ਸ਼ਾਮਲ ਹੈ। ਇਸ ਪਲਾਨ ਵਿੱਚ ਵੀ ਲਗਭਗ 499 ਰੁਪਏ ਪਲਾਨ ਵਾਲੇ ਲਾਭ ਸ਼ਾਮਲ ਹਨ। ਇਸ ਤੋਂ ਇਲਾਵਾ ਹੁਣ 666 ਰੁਪਏ ਵਾਲੇ ਪਲਾਨ ਵਿੱਚ 56 ਦਿਨਾਂ ਲਈ 2 ਜੀਬੀ ਹਾਈ ਸਪੀਡ ਡਾਟਾ ਮਿਲੇਗਾ। ਇਸ ਵਿੱਚ ਵੀ ਡਿਜ਼ਨੀ ਪਲੱਸ ਹੌਟਸਟਾਰ ਦੀ ਸਬਸਕ੍ਰਿਬਸ਼ਨ ਇਕ ਸਾਲ ਲਈ ਉਪਲਬਧ ਹੈ। ਜਿਓ ਦੇ 888 ਰੁਪਏ ਦੇ ਪ੍ਰੀਪੇਡ ਪਲਾਨ ਰੀਚਾਰਜ ਪਲਾਨ ਦੀ ਕੀਮਤ ਸੋਧ ਕੇ 1,066 ਰੁਪਏ ਕਰ ਦਿੱਤੀ ਗਈ ਹੈ, ਇਸ ਵਿੱਚ 84 ਦਿਨਾਂ ਦੀ ਵੈਲਡਿਟੀ ਨਾਲ ਰੋਜ਼ਾਨਾ 2 ਜੀਬੀ ਡਾਟਾ ਮਿਲੇਗਾ ਅਤੇ ਡਿਜ਼ਨੀ ਪਲੱਸ ਹੌਟਸਟਾਰ ਦੀ ਸਬਸਕ੍ਰਿਪਸ਼ਨ ਇਕ ਸਾਲ ਦੀ ਹੋਵੇਗੀ। ਇਨ੍ਹਾਂ ਸਾਰੇ ਪਲਾਨ ਵਿੱਚ ਵੈਲਡਿਟੀ ਦੇ ਹਿਸਾਬ ਨਾਲ ਅਨਲਿਮਟਿਡ ਕਾਲਸ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
Jio ਦੇ 666 ਰੁਪਏ ਦੇ ਰੀਚਾਰਜ ‘ਤੇ 20 ਫੀਸਦੀ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇਸ ਪਲਾਨ ਦੀ ਵੈਧਤਾ 28 ਦਿਨਾਂ ਦੀ ਹੈ। ਇਸ ‘ਚ ਯੂਜ਼ਰ ਨੂੰ ਰੋਜ਼ਾਨਾ 1.5GB ਹਾਈ ਸਪੀਡ ਡਾਟਾ ਮਿਲੇਗਾ। ਜਿਓ ਦੇ 2599 ਰੁਪਏ ਦੇ ਪ੍ਰੀਪੇਡ ਪਲਾਨ ਰੀਚਾਰਜ ਪਲਾਨ ਦੀ ਕੀਮਤ ਸੋਧ ਕੇ 3119 ਰੁਪਏ ਕਰ ਦਿੱਤੀ ਗਈ ਹੈ, ਇਸ ਵਿੱਚ 365 ਦਿਨਾਂ ਦੀ ਵੈਲਡਿਟੀ ਨਾਲ ਰੋਜ਼ਾਨਾ 2 ਜੀਬੀ ਡਾਟਾ ਰੋਜ਼ਾਨਾ ਮਿਲੇਗਾ ਅਤੇ ਡਿਜ਼ਨੀ ਪਲੱਸ ਹੌਟਸਟਾਰ ਦੀ ਸਬਸਕ੍ਰਿਪਸ਼ਨ ਇਕ ਸਾਲ ਦੀ ਹੋਵੇਗੀ। ਇਨ੍ਹਾਂ ਸਾਰੇ ਪਲਾਨ ਵਿੱਚ ਵੈਲਡਿਟੀ ਦੇ ਹਿਸਾਬ ਨਾਲ ਅਨਲਿਮਟਿਡ ਕਾਲਸ ਸ਼ਾਮਲ ਹਨ। ਰੈਗੂਲਰ ਪਲਾਨ ਤੋਂ ਇਲਾਵਾ, ਜੀਓ ਨੇ 549 ਪ੍ਰੀਪੇਡ ਰੀਚਾਰਜ ਪਲਾਨ ਨੂੰ ਸੋਧ ਕੇ 659 ਰੁਪਏ ਕਰ ਦਿੱਤਾ ਹੈ। ਇਹ 56 ਦਿਨਾਂ ਲਈ 1.5GB ਹਾਈ-ਸਪੀਡ ਰੋਜ਼ਾਨਾ ਡਾਟਾ ਐਕਸੈਸ ਦੇ ਨਾਲ, ਇੱਕ ਸਾਲ ਲਈ Disney+ Hotstar Mobile ਮਿਲੇਗਾ।