4 youths killed in : ਗੁਰਦਾਸਪੁਰ ਵਿਖੇ ਇਕ ਦਰਦਨਾਕ ਹਾਦਸਾ ਵਾਪਰਿਆ ਜਦੋਂ ਇਕ ਸੜਕ ਹਾਦਸੇ ਵਿਚ 4 ਵਿਅਕਤੀਆਂ ਦੀ ਮੌਤ ਹੋ ਗਈ। ਉਨ੍ਹਾਂ ਵਿਚੋਂ ਇਕ ਦੀ ਭੈਣ ਦਾ ਵਿਆਹ ਸੀ ਤੇ ਉਹ ਵਿਆਹ ਦੀ ਸ਼ਾਪਿੰਗ ਕਰਕੇ ਵਾਪਸ ਪਿੰਡ ਜਾ ਰਹੇ ਹਨ ਕਿ ਰਸਤੇ ਵਿਚ ਇਹ ਹਾਦਸਾ ਹੋ ਗਿਆ। ਸੋਮਵਾਰ ਨੂੰ ਦੇਰ ਰਾਤ ਪਿੰਡ ਦਿਲਵਾ ਕੋਲ ਵਿਆਹ ਦੀ ਖਰੀਦਦਾਰੀ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਚਾਰ ਨੌਜਵਾਨਾਂ ਦੀ ਕਾਰ ਇਕ ਦਰੱਖਤ ਨਾਲ ਟਕਰਾ ਗਈ। ਹਾਦਸੇ ਵਿਚ 4 ਨੌਜਵਾਨਾਂ ਦੀ ਮੌਤ ਹੋ ਗਈ। ਤਿੰਨ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਇਕ ਨੌਜਵਾਨ ਦੀ ਮੌਤ ਅੰਮ੍ਰਿਤਸਰ ਵਿਚ ਹੋਈ। ਜਿਲ੍ਹਾ ਬਟਾਲਾ ਅਧੀਨ ਆਉਂਦੇ ਥਾਣਾ ਕੋਟਲੀ ਸੂਰਤ ਮਲਹੀ ਦੀ ਪੁਲਿਸ ਨੇ ਚਾਰੋਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇਬਟਾਲਾ ਸਿਵਲ ਹਸਪਤਾਲ ਭੇਜ ਦਿੱਤਾ। ਚਾਰੋਂ ਮ੍ਰਿਤਕਾਂ ਦੀ ਉਮਰ 18 ਤੋਂ 20 ਸਾਲ ਦੇ ਵਿਚ ਸੀ।
ਮਿਲੀ ਜਾਣਕਾਰੀ ਮੁਤਾਬਕ ਜਸ਼ਨਪ੍ਰੀਤ ਸਿੰਘ ਨਿਵਾਸੀ ਗਾਜੀ ਨੰਗਲ ਦੀ ਭੈਣ ਦਾ ਵਿਆਹ 3 ਜੂਨ ਨੂੰ ਹੈ। ਇਸ ਲਈ ਜਸ਼ਨਪ੍ਰੀਤ ਆਪਣੇ ਰਿਸ਼ਤੇਦਾਰ ਨੌਜਵਾਨਾਂ ਗੁਰਜੀਤ ਸਿੰਘ ਵਾਸੀ ਵੱਲਾ, ਲਵਪ੍ਰੀਤ ਨਿਵਾਸੀ ਮਾਨ ਖੇਰਾ ਅਤੇ ਦਿਲਪ੍ਰੀਤ ਸਿੰਘ ਵਾਸੀ ਸ਼ਿਕਾਰ ਮਾਸ਼ੀਆ ਇਕ ਕਾਰ ਵਿਚ ਸਵਾਰ ਹੋ ਕੇ ਸੋਮਵਾਰ ਦੀ ਰਾਤ ਨੂੰ ਵਿਆਹ ਦੀ ਸ਼ਾਪਿੰਗ ਕਰਕੇ ਵਾਪਸ ਪਰਤ ਰਹੇ ਸਨ।
ਇਸੇ ਦੌਰਾਨ ਜਦੋਂ ਚਾਰੋ ਕਾਰ ਸਵਾਰ ਪਿੰਡ ਢਿੱਲਵਾਂ ਕੋਲ ਪਹੁੰਚੇ ਤਾਂ ਹਨੇਰੇ ਵਿਚ ਅੱਗੇ ਜਾ ਰਹੇ ਬਾਈਕ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਉਨ੍ਹਾਂ ਦੀ ਕਾਰ ਸਿੱਧਾ ਦਰੱਖਤ ਨਾਲ ਟਕਰਾਈ। ਦਰੱਖਤ ਨਾਲ ਟਕਰਾਉਣ ਤੋਂ ਬਾਅਦ ਕਾਰ ਇਕ ਭੱਠੇ ਵਿਚ ਜਾ ਵੱਜੀ। ਹਾਦਸੇ ਵਿਚ ਮੌਕੇ ‘ਤੇ ਹੀ ਜਸ਼ਨਪ੍ਰੀਤ, ਲਵਪ੍ਰੀਤ ਤੇ ਦਿਲਪ੍ਰੀਤ ਦੀ ਮੌਤ ਹੋ ਗਈ ਜਦੋਂ ਕਿ ਗੁਰਜੀਤ ਸਿੰਘ ਵਾਸੀ ਵੱਲਾ ਨੂੰ ਬਟਾਲਾ ਤੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹੁਣ ਪਿੰਡ ਗਾਜੀਨੰਗਲ ਵਿਚ ਚਾਰ ਨੌਜਵਾਨਾਂ ਦੀ ਮੌਤ ਕਾਰਨ ਮਾਤਮ ਛਾਇਆ ਹੋਇਆ ਹੈ।