ਪੰਜਾਬ ‘ਚ ਗਰਮੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਕਰਕੇ ਅਟਾਰੀ-ਵਾਹਗਾ ਸਰਹੱਦ ‘ਤੇ ਰੀਟਰੀਟ ਸੈਰਮਣੀ ਦਾ ਸਮਾਂ ਬਦਲ ਦਿੱਤਾ ਗਿਆ ਹੈ। ਹੁਣ ਰਿਟਰੀਟ ਸੈਰੇਮਨੀ ਦਾ ਸਮਾਂ ਸ਼ਾਮ 6 ਵਜੇ ਕਰ ਦਿੱਤਾ ਰਿਹਾ ਹੈ। ਸੀਮਾ ਸੁਰੱਖਿਆ ਬਲ (BSF) ਵੱਲੋਂ ਸੈਲਾਨੀਆਂ ਨੂੰ ਵੇਖਦੇ ਹੋਏ ਤੇ ਵਧਦੀ ਗਰਮੀ ਦੇ ਮੱਦੇਨਜ਼ਰ ਸਮੇਂ ‘ਚ ਤਬਦੀਲੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਚਿੱ.ਟੇ ਦੀ ਲੜਾਈ ਨੇ ਉਜਾੜਿਆ ਘਰ, ਬੇਕਸੂਰ ਭਰਾਵਾਂ ’ਤੇ ਹ.ਮਲਾ, 1 ਦੀ ਮੌ.ਤ, ਦੂਜਾ ਜ਼ਖ਼ਮੀ
ਸੀਮਾ ਸੁਰੱਖਿਆ ਬਲ (BSF) ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾ ਗਰਮੀ ਦੇ ਕਾਰਨ ਹੁਣ ਰੀਟਰੀਟ ਸੈਰਮਣੀ ਦਾ ਸਮਾਂ ਸ਼ਾਮ 6 ਵਜੇ ਦਾ ਕੀਤਾ ਜਾ ਰਿਹਾ ਹੈ। ਪਹਿਲਾਂ ਇਹ ਸਮਾਂ ਸ਼ਾਮ 5:30 ਵਜੇ ਦਾ ਸੀ ਜਿਸ ਵਿੱਚ ਤਬਦੀਲੀ ਕਰਦੇ ਹੋਏ ਹੁਣ 6 ਵਜੇ ਤੱਕ ਕਰ ਦਿੱਤਾ ਗਿਆ ਹੈ। ਪੂਰੇ ਦੇਸ਼ ‘ਚੋਂ ਰੋਜ਼ ਹਜ਼ਾਰਾਂ ਸੈਲਾਨੀ ਵਾਹਗਾ-ਸਰਹੱਦ ‘ਤੇ ਰਿਟਰੀਟ ਸੈਰੇਮਨੀ ਵੇਖਣ ਦੇ ਲਈ ਪਹੁੰਚਦੇ ਹਨ।
ਵੀਡੀਓ ਲਈ ਕਲਿੱਕ ਕਰੋ -: