Construction work of : ਇਸ ਸਾਲ ਸ਼ੁਰੂ ਹੋਇਆ ਸਰਕਾਰੀ ਕਾਲਜ ਬੂਟਾ ਮੰਡੀ ਦੀ ਕੰਸਟ੍ਰਕਸ਼ਨ ਦਾ ਕੰਮ ਬੰਦ ਹੋ ਗਿਆ। ਇਸ ਪ੍ਰਾਜੈਕਟ ਲਈ 11 ਕਰੋੜ ਰੁਪਏ ਦੇਣ ਦਾ ਫੈਸਲਾ ਹੋਇਆ ਸੀ ਪਰ ਸਰਕਾਰ ਵਲੋਂ ਸਿਰਫ 50 ਲੱਖ ਰੁਪਏ ਹੀ ਜਾਰੀ ਕੀਤੇ ਗਏ ਜਿਸ ਕਾਰਨ ਠੇਕੇਦਾਰਾਂ ਵਲੋਂ 7 ਮਹੀਨੇ ਬਾਅਦ ਕੰਮ ਨੂੰ ਬੰਦ ਕਰ ਦਿੱਤਾ ਗਿਆ ਹੈ। ਕਾਲਜ ਦਾ ਨਿਰਮਾਣ ਇਕ ਸਾਲ ਵਿਚ ਪੂਰਾ ਕਰਨ ਦਾ ਟੀਚਾ ਸੀ ਪਰ ਫੰਡ ਦੀ ਕਮੀ ਕਾਰਨ ਬਿਲਡਿੰਗ ਦਾ 35 ਫੀਸਦੀ ਤਕ ਹੀ ਕੰਮ ਹੋ ਸਕਿਆ ਹੈ। ਸਰਕਾਰ ਵਲੋਂ ਕਾਲਜ ਵਿਚ ਦਾਖਲੇ ਦੀ ਵੀ ਯੋਜਨਾ ਬਣਾਈ ਗਈ ਸੀ ਪਰ ਪੈਸਿਆਂ ਦੀ ਕਮੀ ਕਾਰਨ ਸਿਰਫ 35 ਫੀਸਦੀ ਕੰਮ ਹੀ ਹੋ ਸਕਿਆ ਹੈ।
ਪੀ. ਡਬਲਯੂ. ਡੀ. ਨੇ ਚੀਫ ਇੰਜੀਨੀਅਰ ਜ਼ਰੀਏ ਸਰਕਾਰ ਨੂੰ ਫੰਡ ਦੀ ਡਿਮਾਂਡ ਭੇਜੀ ਗਈ ਹੈ। ਕਾਲਜ ਦਾ ਨਿਰਮਾਣ ਕੰਮ ਸ਼ੁਰੂ ਕਰਵਾਉਣ ਵਿਚ ਵਿਧਾਇਕ ਸੁਸ਼ੀਲ ਰਿੰਕੂ ਦਾ ਮਹੱਤਵਪੂਰਨ ਰੋਲ ਸੀ। ਹਾਇਰ ਐਜੂਕੇਸ਼ਨ ਵਲੋਂ ਸਪੋਰਟਸ ਕਾਲਜ ਦੇ ਵਿਦਿਆਰਥੀਆਂ ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਸਰਕਾਰੀਕਾਲਜ ਬੂਟਾ ਮੰਡੀ ਵਿਚ ਸ਼ਿਫਟ ਕਰਨ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਪਰ ਬਿਲਡਿੰਗ ਤਿਆਰ ਨਾ ਹੋਣ ਕਾਰਨ ਕਲਾਸਾਂ ਲਗਾਉਣਾ ਅਸੰਭਵ ਹੈ ਪਰ ਜਦੋਂ ਤਕ ਬਿਲਡਿੰਗ ਦਾ ਕੰਮ ਪੂਰਾ ਨਹੀਂ ਹੁੰਦਾ ਉਦੋਂ ਤਕ ਵਿਦਿਆਰਥੀਆਂ ਦੀਆਂ ਕਲਾਸਾਂ ਸਪੋਰਟਸ ਕਾਲਜ ਵਿਚ ਹੀ ਅਸਥਾਈ ਰੂਪ ਨਾਲ ਲੱਗਣਗੀਆਂ।
ਪਹਿਲਾਂ ਸਿਰਫ ਲੜਕੀਆਂ ਲਈ ਹੀ ਕਾਲਜ ਤਿਆਰ ਕੀਤਾ ਜਾਣਾ ਸੀ ਪਰ ਹੁਣ ਨਵੇਂ ਬਦਲਾਅ ਕਾਰਨ ਬੂਟਾ ਮੰਡੀ ਕਾਲਜ ਨੂੰ Co-Education ਬਣਾਇਆ ਜਾ ਰਿਹਾ ਹੈ। ਕਾਲਜ ਦੀ ਬਿਲਡਿੰਗ ਦਾ ਫਾਊਂਡੇਸ਼ਨ ਦਾ ਕੰਮ ਹੋ ਗਿਆ ਹੈ। 6 ਹਜ਼ਾਰ ਸੁਕੇਅਰ ਫੁੱਟ ਦੀ ਸਲੈਬ ਪਾਈ ਗਈ ਹੈ। ਸਿਵਲ, ਇਲੈਕਟ੍ਰੀਕਲ, ਪਬਲਿਕ ਹੈਲਥਸਮੇਤ ਲਗਭਗ 11 ਕਰੋੜ ਰੁਪਏ ਦਾ ਪ੍ਰਾਜੈਕਟ ਹੈ। ਸਰਕਾਰ ਵਲੋਂ ਫੰਡ ਨਾ ਦਿੱਤੇ ਜਾਣ ਕਾਰਨ ਕੰਮ ਬੰਦ ਹੈ ਪਰ ਜਲਦੀ ਹੀ ਫੰਡ ਜਾਰੀ ਹੋਣ ਤੋਂ ਬਾਅਦ ਕੰਸਟ੍ਰਕਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।