ਜੰਮੂ ਵਿੱਚ ਇੱਕ ਸਟੇਜ ਕਲਾਕਾਰ ਦੀ ਗਣੇਸ਼ ਉਤਸਵ ਨੂੰ ਲੈ ਕੇ ਰੱਖੇ ਗਏ ਪ੍ਰੋਗਰਾਮ ਵਿੱਚ ਡਾਂਸ ਕਰਦੇ-ਕਰਦੇ ਜਾਨ ਚਲੀ ਗਈ। ਘਟਨਾ ਬਿਸ਼ਨਾ ਇਲਾਕੇ ਦੀ ਹੈ। ਸਟੇਜ ‘ਤੇ ਡਾਂਸ ਕਰਦੇ ਹੋਏ ਇਕ 20 ਸਾਲਾਂ ਕਲਾਕਾਰ ਦੀ ਮੌਤ ਹੋ ਗਈ। ਉਸ ਵੇਲੇ ਪ੍ਰੋਗਰਾਮ ਵਿੱਚ ਕਲਾਕਾਰ ਯੋਗੇਸ਼ ਗੁਪਤਾ ਇਕ ਲੜਕੀ ਦੀ ਪੋਸ਼ਾਕ ‘ਚ ਓਮ ਨਮਹ ਸ਼ਿਵਾਏ ਭਜਨ ‘ਤੇ ਪਰਫਾਰਮ ਕਰ ਰਿਹਾ ਸੀ।
ਪਿਛਲੇ ਕੁਝ ਦਿਨਾਂ ਵਿੱਚ ਕਿਸੇ ਰੰਗਮੰਚ ਕਲਾਕਾਰ ਦੀ ਮੌਤ ਦਾ ਇਹ ਤੀਜਾ ਮਾਮਲਾ ਹੈ। ਇਸ ਦੇ ਨਾਲ ਹੀ ਤਿੰਨ ਮਹੀਨੇ ਪਹਿਲਾਂ ਗਾਇਕ ਕੇਕੇ ਦੀ ਵੀ ਇੱਕ ਸੰਗੀਤ ਸਮਾਰੋਹ ਵਿੱਚ ਪਰਫਾਰਮੈਂਸ ਦਿੰਦੇ ਹੋਏ ਮੌਤ ਹੋ ਗਈ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਜੇ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਦਿਲ ਦੀਆਂ ਸਮੱਸਿਆਵਾਂ ਦਾ ਇਤਿਹਾਸ ਹੈ ਜਾਂ ਜੇਕਰ ਤੁਹਾਨੂੰ ਕਦੇ ਛਾਤੀ ਵਿੱਚ ਦਰਦ ਹੋਇਆ ਹੈ, ਤਾਂ ਤੁਹਾਨੂੰ ਯਕੀਨੀ ਤੌਰ ‘ਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਮਿਲੀ ਜਾਣਕਾਰੀ ਮੁਤਾਬਕ ਭਜਨ ਪੇਸ਼ ਕਰਦੇ ਹੋਏ ਕਲਾਕਾਰਾਂ ਦੇ ਪੈਰ ਥਿੜਕ ਗਏ। ਉਸਨੇ ਆਪਣੇ ਆਪ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਡਿੱਗ ਗਿਆ। ਫਿਰ ਉਹ ਤੁਰੰਤ ਉੱਠ ਕੇ ਬੈਠ ਗਿਆ ਅਤੇ ਪ੍ਰਦਰਸ਼ਨ ਜਾਰੀ ਰੱਖਿਆ। ਅਜਿਹੇ ‘ਚ ਉੱਥੇ ਬੈਠੇ ਲੋਕਾਂ ਨੂੰ ਲੱਗਾ ਕਿ ਉਸ ਦਾ ਡਿੱਗਣਾ ਡਾਂਸ ਦਾ ਹਿੱਸਾ ਹੈ।
ਇਸ ਤੋਂ ਬਾਅਦ ਕਲਾਕਰ ਨੇ ਦੋ ਡਾਂਸ ਸਟੈੱਪ ਹੀ ਕੀਤੇ ਹੋਣਗੇ ਕਿ ਉਹ ਫਿਰ ਅੱਗੇ ਵੱਲ ਨੂੰ ਡਿੱਗ ਗਿਆ। ਇਸ ਤੋਂ ਬਾਅਦ ਵੀ ਉਹ ਉੱਠਣ ਦੀ ਕੋਸ਼ਿਸ਼ ਕਰਦਾ ਨਜ਼ਰ ਆਇਆ। ਉਸ ਦੇ ਹੱਥਾਂ-ਪੈਰਾਂ ਵਿਚ ਹਰਕਤ ਸੀ ਪਰ ਲੋਕ ਸਮਝਦੇ ਰਹੇ ਕਿ ਉਹ ਪਰਫਾਰਮ ਕਰ ਰਿਹਾ ਹੈ। ਕੁਝ ਸਕਿੰਟਾਂ ਬਾਅਦ ਉਸ ਦਾ ਸਰੀਰ ਵੀ ਹਿੱਲਣਾ ਬੰਦ ਹੋ ਗਿਆ।
ਇਹ ਵੀ ਪੜ੍ਹੋ : PM ਮੋਦੀ ਵੱਲੋਂ ਸੈਂਟਰਲ ਵਿਸਟਾ ਦਾ ਉਦਘਾਟਨ, ਵੇਖੋ ਨਿਊ ਇੰਡੀਆਂ ਦੀ ਝਲਕ ਤਸਵੀਰਾਂ ‘ਚ
ਇਸ ਪੂਰੀ ਘਟਨਾ ਦੌਰਾਨ ਕਲਾਕਾਰ ਦੇ ਸਾਥੀ ਉਸ ਦਾ ਡਾਂਸ ਖਤਮ ਹੋਣ ਦਾ ਇੰਤਜ਼ਾਰ ਕਰਦੇ ਰਹੇ। ਜਦੋਂ ਉਹ ਕਾਫੀ ਦੇਰ ਤੱਕ ਨਾ ਉਠਿਆ ਤਾਂ ਸਟੇਜ ਦੇ ਕੋਨੇ ਵਿਚ ਭਗਵਾਨ ਸ਼ਿਵ ਦੀ ਪੁਸ਼ਾਕ ਵਿਚ ਖੜ੍ਹੇ ਇਕ ਹੋਰ ਕਲਾਕਾਰ ਨੇ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ। ਹੋਰ ਲੋਕ ਸਟੇਜ ‘ਤੇ ਆ ਗਏ ਅਤੇ ਸੰਗੀਤ ਬੰਦ ਹੋ ਗਿਆ। ਸਾਥੀ ਕਲਾਕਾਰ ਉਸ ਨੂੰ ਡਾਕਟਰ ਕੋਲ ਲੈ ਗਏ ਪਰ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: