
Nayanthara movie Annapoorani Controversy
‘ਅੰਨਪੂਰਣੀ’ 29 ਦਸੰਬਰ ਨੂੰ ਨੈੱਟਫਲਿਕਸ ‘ਤੇ ਸਟ੍ਰੀਮ ਕੀਤੀ ਗਈ। ਹਾਲਾਂਕਿ ਵਧਦੇ ਵਿਵਾਦ ਨੂੰ ਦੇਖਦੇ ਹੋਏ ਫਿਲਮ ਨੂੰ OTT ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੇ ਮੀਰਾ-ਭਾਈਂਡਰ ‘ਚ ਰਹਿਣ ਵਾਲੇ 48 ਸਾਲਾ ਵਿਅਕਤੀ ਨੇ ਨਯਨਥਾਰਾ ਸਮੇਤ 8 ਲੋਕਾਂ ਖਿਲਾਫ ਨਯਾ ਨਗਰ ਪੁਲਸ ਸਟੇਸ਼ਨ ‘ਚ ਰਿਪੋਰਟ ਦਰਜ ਕਰਵਾਈ ਹੈ। ਦੋਸ਼ ਹੈ ਕਿ ‘ ਅੰਨਪੂਰਣੀ ‘ ਦੇ ਕੁਝ ਦ੍ਰਿਸ਼ਾਂ ਨੇ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ‘ਅੰਨਪੂਰਣੀ’ ‘ਚ ਦਿਖਾਏ ਗਏ ਕੁਝ ਦ੍ਰਿਸ਼ਾਂ ਨੇ ਨਾ ਸਿਰਫ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਸਗੋਂ ਇਹ ਫਿਲਮ ਲਵ ਜੇਹਾਦ ਨੂੰ ਵੀ ਬੜ੍ਹਾਵਾ ਦੇ ਰਹੀ ਹੈ। ਖਬਰਾਂ ਮੁਤਾਬਕ ਨਯਾ ਨਗਰ ਥਾਣੇ ਦੇ ਇਕ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਵੀਰਵਾਰ ਨੂੰ ਨਯਨਥਾਰਾ ਅਤੇ ਨਿਰਮਾਤਾ ਸਮੇਤ ਅੱਠ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮੁੰਬਈ ਪੁਲਸ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਇਸ ਮਾਮਲੇ ‘ਚ ਓਸ਼ੀਵਾਰਾ ਪੁਲਸ ਸਟੇਸ਼ਨ ‘ਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ।
























