PGI will now have 1500 tests : ਚੰਡੀਗੜ੍ਹ ਵਿਖੇ ਪੀਜੀਆਈ ਵਿਚ ਕੋਵਿਡ-19 ਦੇ ਜਲਦ ਹੀ ਇਕ ਦਿਨ ਵਿਚ ਲਗਭਗ 1500 ਦੇ ਕਰੀਬ ਟੈਸਟ ਕੀਤੇ ਜਾ ਸਕਣਗੇ। ਇਥੇ ਦੱਸਣਯੋਗ ਹੈ ਕਿ ਪੀਜੀਆਈ ਵਿਚ ਬਾਇਰੋਲਾਜੀ ਅਤੇ ਮੈਡੀਕਲ ਮੈਡੀਕਲ ਮਾਈਕ੍ਰੋਬਾਇਲਾਜੀ ਦੇ ਪੈਰਾਸਾਇਟੀਲਾਜੀ, ਹਿਮੈਟੋਲਾਜੀ ਅਤੇ ਇਮੀਊਨੋਪੈਥੋਲਾਜੀ ਲੈਬ ਵਿਚ ਛੇਤੀ ਹੀ ਇਨ੍ਹਾਂ ਟੈਸਟਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਥੇ ਦੱਸ ਦੇਈਏ ਪਹਿਲਾਂ ਪੀਜੀਆਈ ਦੀ ਬਾਇਰੋਲਾਜੀ ਲੈਬ ਵਿਚ ਇਕ ਦਿਨ ਵਿਚ ਸਿਰਫ 50 ਕੋਰੋਨਾ ਟੈਸਟ ਕੀਤੇ ਜਾ ਸਕਦੇ ਸਨ ਅਤੇ ਹੁਣ ਪੀਜੀਆਈ ਵੱਲੋਂ ਇਕ ਦਿਨ ਵਿਚ ਲਗਭਗ 500 ਦੇ ਕਰੀਬ ਕੋਰੋਨਾ ਟੈਸਟ ਕੀਤੇ ਜਾ ਰਹੇ ਹੈ।
ਜ਼ਿਕਰਯੋਗ ਹੈ ਕਿ ਪੀਜੀਆਈ ਦੀ ਮੈਡੀਕਲ ਮਾਈਕ੍ਰੋਬਾਇਓਲਾਜੀ ਡਿਪਾਰਟਮੈਂਟ ਵੱਲੋਂ ਕੋਵਿਡ-19 ਲਈ ਜੀਨ ਐਕਸਪਰਟ ਟੈਸਟ ਵੀ ਸ਼ੁਰੂ ਕਰ ਦਿੱਤੇ ਗਏ ਹਨ। ਜੀਨ ਐਕਸਪਰਟ ਟੈਸਟ ਵਿਚ ਕੋਰੋਨਾ ਵਾਇਰਸ ਦੇ ਆਰਐਨਏ ਦੀ ਪਛਾਣ ਕੀਤੀ ਜਾਂਦੀ ਹੈ, ਜਿਸ ਦੀ ਰਿਪੋਰਟ ਸਿਰਫ ਇਕ ਘੰਟੇ ਵਿਚ ਮਿਲ ਜਾਂਦੀ ਹੈ, ਜਦੋਂਕਿ ਆਰਟੀਪੀ ਸੀ ਕੋਵਿਡ ਟੈਸਟ ਦੀ ਰਿਪੋਰਟ ਵਿਚ 5 ਤੋਂ 6 ਘੰਟਿਆਂ ਦਾ ਸਮਾਂ ਲੱਗਦਾ ਹੈ। ਉਥੇ ਹੀ ਬਾਇਰੋਲਾਜੀ ਲੈਬ ਆਰਟੀਪੀਸੀਆਰ ਰਾਹੀਂ ਕੋਵਿਡ-19 ਟੈਸਟ ਕਰ ਰਹੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਮੈਡੀਕਲ ਮਾਈਕ੍ਰੋਬਾਇਓਲਾਜੀ ਵਿਭਾਗ ਦੇ ਐਚ.ਓ.ਡੀ. ਪ੍ਰੋ. ਅਰੂਣਾਲੋਕ ਚੱਕਰਵਰਤੀ ਨੇ ਦੱਸਿਆ ਕਿ ਜੀਨ ਐਕਸਪਰਟ ਮਸ਼ੀਨ ਨਾਲ ਕੋਵਿਡ-19 ਟੈਸਟ ਦੀ ਰਿਪੋਰਟ ਬਹੁਤ ਛੇਤੀ ਆ ਜਾਵੇਗੀ ਅਤੇ ਇਸ ਨਾਲ ਵੱਧ ਤੋਂ ਵੱਧ ਟੈਸਟ ਕੀਤੇ ਜਾ ਸਕਣਗੇ। ਜਦੋਂ ਸਾਰੀਆਂ ਲੈਬਜ਼ ਕੋਵਿਡ-19 ਟੈਸਟ ਸ਼ੁਰੂ ਕਰ ਦੇਣਗੀਆਂ ਤਾਂ ਇਕ ਦਿਨ ਵਿਚ ਤਿੰਨ ਗੁਣਾ ਜ਼ਿਆਦਾ ਟੈਸਟ ਕੀਤੇ ਜਾ ਸਕਣਗੇ. ਜੀਨ ਐਕਸਪਰਟ ਟੈਸਟ ਲਈ ਫਿਲਹਾਲ ਪੀਜੀਆਈ ਕੋਲ 300 ਕਾਰਟਰਿਜ ਹਨ ਅਤੇ ਛੇਤੀ ਹੀ ਅਮਰੀਕਾ ਤੋਂ ਟੈਸਟ ਲਈ 1000 ਕਾਰਟਿਜ ਮੰਗਵਾਈਆਂ ਜਾਣਗੀਆਂ।