Punjab Government approves : ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਹੋਈ ਬੈਠਕ ਵਿਚ ਸਕੂਲ ਸਿੱਖਿਆ ਵਿਭਾਗ ਦੇ ਨਾਨ-ਟੀਚਿੰਗ ਸਟਾਫ ਲਈ ਟਰਾਂਸਫਰ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜੋਕਿ 1 ਅਪ੍ਰੈਲ ਤੋਂ ਲਾਗੂ ਹੋ ਚੁੱਕੀ ਹੈ। ਨੀਤੀ ਤਹਿਤ ਸਕੂਲ / ਦਫਤਰਾਂ ਨੂੰ ਪੰਜ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ, ਜਿਸ ਵਿਚ ਸਾਲ ਵਿਚ ਇਕ ਵਾਰ ਟਰਾਂਸਫਰ ਲਿਆ ਜਾ ਸਾ ਸਕੇਗਾ ਪਰ ਇਹ ਸਬ ਮੈਰਿਟ ਬੇਸ ਸਾਫਟਵੇਅਰ ਦੇ ਨਾਲ ਹੀ ਸੰਭਵ ਹੈ। ਇਸ ਵਿਚ
ਤਬਾਦਲੇ ਇੱਕ ਸਾਲ ਵਿੱਚ ਸਿਰਫ ਇੱਕ ਵਾਰ ਕੀਤੇ ਜਾਣਗੇ, ਮੈਰਿਟ-ਅਧਾਰਤ ਸਾੱਫਟਵੇਅਰ ਰਾਹੀਂ ਤਬਾਦਲੇ ਹੋਣੇ ਸੀ ਲਈ ਸਾੱਫਟਵੇਅਰ ਤਿਆਰ ਕੀਤਾ ਗਿਆ ਹੈ ਇਸ ਵਿਚ ਸੇਵਾ ਦੀ ਲੰਬਾਈ ਲਈ 95 ਅੰਕ, ਵਿਸ਼ੇਸ਼ ਸ਼੍ਰੇਣੀ ਦੇ ਕਰਮਚਾਰੀਆਂ ਲਈ 55 ਅੰਕ ਅਤੇ ਪ੍ਰਦਰਸ਼ਨ ਲਈ 90 ਅੰਕ ਆਦਿ.ਸ਼ਾਮਿਲ ਹੋਣਗੇ । ਸਟੇਸ਼ਨ ‘ਤੇ ਕੰਮ ਕਰਨ ਵਾਲੇ ਵਿਅਕਤੀ ਦਾ ਤਬਾਦਲਾ ਨਹੀਂ ਕੀਤਾ ਜਾਏਗਾ ਜਦ ਤੱਕ ਉਹ ਸਟੇਸ਼ਨ’ ਤੇ 5 ਸਾਲ ਦੀ ਸੇਵਾ ਪੂਰੀ ਨਹੀਂ ਕਰਦਾ. ਜੇ ਅਜਿਹੇ ਕਰਮਚਾਰੀ ਨੇ 5 ਸਾਲ ਪੂਰੇ ਕਰ ਲਏ ਹਨ, ਤਾਂ ਉਸਨੂੰ ਆਪਣੀ ਪਸੰਦ ਅਨੁਸਾਰ ਲਾਜ਼ਮੀ ਤੌਰ ‘ਤੇ ਟ੍ਰਾਂਸਫਰ ਕਰ ਦਿੱਤਾ ਜਾਵੇਗਾ ਅਤੇ ਜੇ ਉਹ ਕੋਈ ਵਿਕਲਪ ਨਹੀਂ ਦਿੰਦਾ ਹੈ, ਤਾਂ ਉਸਨੂੰ ਵਿਭਾਗ ਦੁਆਰਾ ਆਪਣੇ ਆਪ ਤਬਦੀਲ ਕੀਤਾ ਜਾ ਸਕਦਾ ਹੈ।
ਇਸ ਦੇ ਨਾਲ ਹੀ ਪੰਜਾਬ ਕੈਬਨਿਟ ਦੀ ਅੱਜ ਹੋਈ ਬੈਠਕ ਵਿਚ ਲੌਕਡਾਊਨ ਤੇ ਕੋਰੋਨਾ ਦੇ ਪੰਜਾਬ ’ਤੇ ਪਏ ਅਸਰ ਬਾਰੇ ਪੂਰੀ ਜਾਣਕਾਰੀ ਮੰਗੀ ਗਈ ਹੈ ਅਤੇ 9500 ਇੰਡਸਟਰੀਆਂ ਸ਼ੁਰੂ ਹੋਣ ’ਤੇ ਖੁਸ਼ੀ ਪ੍ਰਗਟਾਈ ਗਈ। ਮੁੱਖ ਮੰਤਰੀ ਨੇ ਇੰਡਸਟਰੀ ਮੰਤਰੀ ਨੂੰ ਕਿਹਾ ਹੈ ਕਿ ਉਹ ਲੇਬਰ ਨੂੰ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰਨ ਤਾਂਜੋ ਲੇਬਰ ਸੂਬਾ ਛੱਡ ਕੇ ਨਾ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ 35 ਫੀਸਦੀ ਦੇ ਲਗਭਗ ਮਜ਼ਦੂਰ ਨਹੀਂ ਜਾ ਰਹੇ ਹਨ, ਇਹ ਇਕ ਚੰਗਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਚਾਇਨਾ ਤੋਂ ਕਈ ਦੇਸ਼ ਆਪਣਾ ਪ੍ਰਾਜੈਕਟ ਹਟਾ ਚੁੱਕੇ ਹਨ, ਤਾਂ ਇਹ ਪੰਜਾਬ ਕੋਲ ਪੈਸਟੀਸਾਈਡ ਤੇ ਫਾਰਮਾਸਿਊਟੀਕਲ ਵਿਚਾਲੇ ਹੱਥ ਅਜ਼ਮਾਉਣ ਦਾ ਚੰਗਾ ਮੌਕਾ ਹੈ। ਝੋਨੇ ਦੀ ਬਿਜਾਈ ਸਬੰਧੀ ਉਨ੍ਹਾਂ ਕਿਹਾ ਕਿ ਝੋਨੇ ਦੀ ਖੇਤੀ ਨੂੰ ਥੋੜ੍ਹਾ ਹੌਲੀ ਰਫਤਾਰ ਨਾਲ ਕੀਤਾ ਜਾਵੇਗਾ ਕਿਉਂਕਿ ਮਜ਼ਦੂਰ ਘੱਟ ਹੋਣ ਕਾਰਨ ਸੂਬੇ ਵਿਚ ਲੇਬਰ ਦੀ ਕਮੀ ਆ ਸਕਦੀ ਹੈ।