Responsibility for gangster : ਲੁਧਿਆਣਾ ਦੇ ਧਰਮਪੁਰਾ ਇਲਾਕੇ ਵਿਚ ਇਕ ਵਿਅਕਤੀ ਦੇ ਘਰ ’ਚ ਕੀਤੀ ਗਈ ਫਾਇਰਿੰਗ ਦੀ ਦੀ ਜ਼ਿੰਮੇਵਾਰੀ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਦੇ ਨਿੱਕਾ ਜਟਾਣਾ ਨੇ ਲਈ ਹੈ। ਉਸ ਨੇ ਸੋਸ਼ਲ ਮੀਡੀਆ ਪੇਜ ਉਤੇ ਪੋਸਟ ਪਾ ਕੇ ਜਿੰਮੇਵਾਰੀ ਲਈ ਹੈ ਤੇ ਕਿਹਾ ਕਿ ਇਹ ਟਰੇਲਰ ਸੀ। ਪੁਲਿਸ ਕਿਸੇ ਹੋਰ ਨੂੰ ਤੰਗ ਨਾ ਕਰੇ ਅਤੇ ਇਸ ਹਮਲੇ ਦਾ ਜਿੰਮੇਵਾਰ ਮੈਂ ਹਾਂ। ਜ਼ਿਕਰਯੋਗ ਹੈ ਕਿ ਰਿਸ਼ਭ ਬੈਨੀਪਾਲ ਨਾਂ ਦੇ ਇਸ ਵਿਅਕਤੀ ਦੇ ਘਰ ’ਤੇ ਫਾਇਰਿੰਗ ਕੀਤੀ ਗਈ ਸੀ, ਹਾਲਾਂਕਿ ਰਿਸ਼ਭ ਬੈਨੀਪਾਲ ਪਹਿਲਾਂ ਹੀ ਜੇਲ੍ਹ ਵਿਚ ਹੈ। ਰਾਤ ਇਕ ਵਜੇ 2 ਬਾਈਕਸ ’ਤੇ ਆਏ 5 ਨਕਾਬਪੋਸ਼ ਹਮਲਾਵਰਾਂ ਨੇ ਸ਼ਿਭਵ ਦੇ ਘਰ ਉੱਤੇ ਗੋਲੀਆਂ ਚਲਾਈਆਂ ਸਨ। ਪਰ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਘਟਨਾ ਵਾਲੀ ਥਾਂ ਉੱਤੋ ਪੁਲਿਸ ਨੇ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ। ਪੁਲਿਸ ਨੇ ਮਾਮਲਾ ਦਰਜ ਕਰ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਪਰ ਪੁਲਿਸ ਨੇ ਇਸ ਨੂੰ ਨਿੱਜੀ ਰੰਜਿਸ਼ ਦਾ ਮਾਮਲਾ ਦੱਸਿਆ ਹੈ।
ਦੱਸਣਯੋਗ ਹੈ ਕਿ ਬੈਂਸ ’ਤੇ ਇਹ ਹਮਲਾ 11 ਫਰਵਰੀ ਨੂੰ ਆਰ.ਕੇ. ਰੋਡ ’ਤੇ ਇਕ ਰੈਸਟੋਰੈਂਟ ਦੇ ਬਾਹਰ ਕੀਤਾ ਗਿਆ ਸੀ ਅਤੇ ਇਸ ਮਾਮਲੇ ਵਿਚ ਮੋਤੀ ਨਗਰ ਪੁਲਿਸ ਥਾਣੇ ਦੀ ਪੁਲਿਸ ਨੇ ਰਿਸ਼ਭ ਤੋਂ ਇਲਾਵਾ ਯੂਥ ਕਾਂਗਰਸ ਆਗੂ ਅੰਕਿਤ ਪੰਡਿਤ, ਜ਼ਿਲ੍ਹਾ ਯੂਥ ਕਾਂਗਰਸ ਸੈਂਟਰਲ ਦੇ ਪ੍ਰਧਾਨ ਸ਼ੁਭਮ ਅਰੋੜਾ, ਸੈਮ ਓਬਰਾਏ, ਨਿਹਾਲ, ਸੰਦੀਪ ਅਤੇ 7 ਹੋਰਨਾਂ ਖਿਲਾਫ ਇਰਾਦਾ-ਏ-ਕਤਲ ਦਾ ਮਾਮਲਾ ਦਰਜ ਕੀਤਾ ਸੀ। ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਪੁਨੀਤ ਬੈਂਸ ਅਤੇ ਜਤਿੰਦਰ ਸਿੰਘ ਜਿੰਦੀ ਗੈਂਗ ਦੇ ਲੋਕ ਹੀ ਬਦਲੇ ਦੀ ਕਾਰਵਾਈ ਵਜੋਂ ਰਿਸ਼ਭ ਦੇ ਘਰ ਆਏ ਸਨ।