ਪਾਕਿਸਤਾਨ ਵਿੱਚ ਈਸ਼ਨਿੰਦਾ ਦੇ ਨਾਂ ‘ਤੇ ਹੋਣ ਵਾਲੇ ਕਤਲਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਡੇਰਾ ਇਸਮਾਈਲ ਖਾਨ ਵਿੱਚ ਮੰਗਲਵਾਰ ਨੂੰ 3 ਮਹਿਲਾ ਟੀਚਰਸ ਨੇ ਈਸ਼ਨਿੰਦਾ ਦੇ ਦੋਸ਼ ਵਿੱਚ ਆਪਣੀ ਇੱਕ ਸਹਿਯੋਗੀ ਮਹਿਲਾ ਟੀਚਰ ਦਾ ਗਲਾ ਰੇਤ ਕੇ ਕਤਲ ਕਰ ਦਿੱਤੀ। ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਸੁਪਨੇ ਦੇ ਆਧਾਰ ‘ਤੇ ਮ੍ਰਿਤਕ ਟੀਚਰ ‘ਤੇ ਈਸ਼ਨਿੰਦਾ ਦਾ ਦੋਸ਼ ਲਾਇਆ ਗਿਆ ਸੀ।
ਇੱਕ ਪਾਕਿਸਤਾਨੀ ਅਖਬਾਰ ਮੁਤਾਬਕ ਇਸ ਘਟਨਾ ਨੂੰ ਜਾਮੀਆ ਇਸਲਾਮੀਆ ਫਲਾਹੁਲ ਬਿਨਾਤ ਵਿੱਚ ਅੰਜਾਮ ਦਿੱਤਾ ਗਿਆ। ਜਦੋਂ ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚੀ ਤਾਂ ਉਸ ਨੂੰ ਟੀਚਰ ਦੀ ਖੂਨ ਨਾਲ ਲਥਪਥ ਲਾਸ਼ ਮਿਲੀ। ਇਸ ਤੋਂ ਬਾਅਦ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਪੁਲਿਸ ਨੇ ਦੱਸਿਆ ਕਿ 13 ਸਾਲਾਂ ਦੀ ਇੱਕ ਕੁੜੀ ਨੇ ਕੱਲ੍ਹ ਰਾਤ ਇੱਕ ਸੁਪਨਾ ਵੇਖਿਆ ਸੀ, ਜਿਸ ਵਿੱਚ ਉਸ ਨੇ ਦੱਸਿਆ ਕਿ ਉਸ ਨੇ ਮ੍ਰਿਤਕ ਟੀਚਰ ਨੂੰ ਈਸ਼ਨੰਦਾ ਕਰਦੇ ਹੋਏ ਵੇਖਿਆ ਹੈ ਤੇ ਉਸ ਨੂੰ ਉਸ ਟੀਚਰ ਦਾ ਕਤਲ ਕਰਨ ਦਾ ਹੁਕਮ ਮਿਲਿਆ। ਉਸ ਨੇ ਜਦੋਂ ਇਹ ਸੁਪਨਾ ਆਪਣੀ ਰਿਸ਼ਤੇਦਾਰ ਟੀਚਰ ਨੂੰ ਦੱਸਿਆ ਤਾਂ ਉਸ ਨੇ ਦੋ ਹੋਰ ਟੀਚਰਾਂ ਨਾਲ ਮਿਲ ਕੇ ਆਪਣੀ ਸਹਿਯੋਗੀ ਦਾ ਕਤਲ ਕਰ ਦਿੱਤਾ।
ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਮ੍ਰਿਤਕਾ ਧਾਰਮਿਕ ਨੇਤਾ ਮੌਲਾਨਾ ਤਾਰਿਕ ਜਮੀਲ ਦੀ ਪੈਰੋਕਾਰ ਸੀ, ਜੋ ਦੋਸ਼ੀਆਂ ਨੂੰ ਪਸੰਦ ਨਹੀਂ ਸੀ। ਦੋਸ਼ੀ ਔਰਤਾਂ ਮਹਿਸੂਦ ਜਨਜਾਤੀ ਦੀਆਂ ਹਨ ਜੋ ਦੱਖਣੀ ਵਜ਼ੀਰਿਸਤਾਨ ਦੇ ਕਬਾਇਲੀ ਜ਼ਿਲ੍ਹੇ ਵਿੱਚ ਰਹਿੰਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਇਸ ਘਟਨਾ ਪਿੱਛੋਂ ਵਫਾਕੁਲ ਮਦਾਰਿਸ ਅਲ ਅਰਬ ਪਾਕਿਸਤਾਨ, ਜੋਕਿ ਮਦਰਸਿਆਂ ਦਾ ਇੱਕ ਬੋਰਡ ਹੈ, ਨੇ ਹੱਤਿਆ ਦੀ ਨਿੰਦਾ ਕਰਦੇ ਹੋਏ ਇਸ ਨੂੰ ਮੰਦਭਾਗਾ ਕਰਾਰ ਦਿੱਤਾ। ਬੋਰਡ ਨੇ ਇੱਕ ਬਿਆਨ ਜਾਰੀ ਕਰਕੇ ਘਟਨਾ ਦੀ ਸੁਤੰਤਰ ਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਤੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ।