ਪਾਣੀ ਦੀ ਬੂੰਦ-ਬੂੰਦ ਕਿੰਨੀ ਕੀਮਤੀ ਹੈ, ਇਸ ਦਾ ਪਤਾ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੀਆਂ ਇਨ੍ਹਾਂ ਤਸਵੀਰਾਂ ਤੋਂ ਲੱਗਦਾ ਹੈ, ਜਿਥੇ ਔਰਤਾਂ ਪਾਣੀ ਲਈ ਹਰ ਦਿਨ ਰੱਸੀ ਦੇ ਸਹਾਰੇ 40 ਫੁੱਟ ਡੂੰਘੇ ਖੂਹ ਵਿੱਚ ਉਤਰਦੀਆਂ ਹਨ ਤੇ ਇੱਕ ਘੜਾ ਪਾਣੀ ਭਰ ਕੇ ਆਪਣੇ ਪਰਿਵਾਰ ਦੀ ਪਿਆਸ ਬੁਝਾਉਂਦੀਆਂ ਹਨ।
ਨਾਸਿਕ ਜ਼ਿਲ੍ਹੇ ਦੇ ਤ੍ਰਿਅੰਬਕੇਸ਼ਵਰ ਤਾਲੁਕਾ ਦੇ ਮਹਾਦਰਵਾਜਾ ਆਦਿਵਾਸੀ ਬਸਤੀ ਵਿੱਚ ਔਰਤਾਂ ਨੂੰ ਇੱਕ ਘੜੇ ਪਾਣੀ ਲਈ 2 ਕਿਲੋਮੀਟਰ ਤੱਕ ਪੈਦਲ ਤੁਰਨਾ ਪੈਂਦਾ ਹੈ ਤੇ 40 ਫੁੱਟ ਡੂੰਘੇ ਖੂਹ ਵਿੱਚ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਉਤਰਨਾ ਪੈਂਦਾ ਹੈ। ਇਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਇੱਕ-ਇੱਕ ਕਰਕੇ ਔਰਤਾਂ ਖੂਹ ਵਿੱਚ ਉਤਰ ਰਹੀਆਂ ਹਨ ਤੇ ਖੂਹ ਵਿੱਚ ਪਾਣੀ ਬਹੁਤ ਘੱਟ ਹੈ। ਇਥੋਂ ਤੱਕ ਕੇ ਉਪਰੋਂ ਡੋਰੀ ਨਾਲ ਬੱਝਾ ਬਰਤਨ ਵਿੱਚ ਵੀ ਸੁੱਟਣ ‘ਤੇ ਬਹੁਤ ਘੱਟ ਪਾਣੀ ਭਰਿਆ ਜਾ ਰਿਹਾ ਹੈ।
ਸੋਨਾਬਾਈ ਨੇ ਦੱਸਿਆ ਕਿ ਆਪਣਈ ਜਾਨ ਜੋਖਿਮ ਵਿੱਚ ਪਾ ਕੇ ਵੀ ਉਨ੍ਹਾਂ ਨੂੰ ਇੱਕ ਘੜਾ ਪਾਣੀ ਮਿਲਦਾ ਹੈ। ਕੁਝ ਦਿਨਾਂ ਵਿੱਚ ਇਹ ਪਾਣੀ ਵੀ ਸੁੱਕ ਜਾਵੇਗਾ ਤਾਂ ਸਾਨੂੰ ਪਿਆਸੇ ਰਹਿਣਾ ਪਏਗਾ। ਖੂਹ ਵਿੱਚ ਉਤਰਨ ਵੇਲੇ ਨਾ ਤਾਂ ਰੱਸੀ ਤੇ ਨਾ ਹੀ ਕੋਈ ਪੌੜੀਆਂ ਦਾ ਸਹਾਰਾ ਰਹਿੰਦਾ ਹੈ। ਜੇ ਪੈਰ ਫਿਸਲਿਆ ਤਾਂ ਜਾਨ ਵੀ ਜਾ ਸਕਦੀ ਹੈ। ਇਸ ਦੇ ਬਾਵਜੂਦ ਜਿਹੜਾ ਪਾਣੀ ਮਿਲਦਾ ਹੈ ਉਸ ਦਾ ਰੰਗ ਕਾਲਾ ਹੀ ਰਹਿੰਦਾ ਹੈ। ਇਸ ਨੂੰ ਕਿੰਨਾ ਵੀ ਛਾਨ ਲਿਆ ਜਾਵੇ ਤਾਂ ਵੀ ਇਹ ਸਾਫ ਨਹੀਂ ਹੁੰਦਾ। ਜੇ ਸਰਾਕਰ ਇਸ ਖੂਹ ਵਿੱਚ ਬੋਰਵੇਲ ਮਸ਼ੀਨ ਲਾ ਦੇਵੇ ਤਾਂ ਇਹ ਪਾਣੀ ਪਾਈਪ ਦੇ ਸਹਾਰੇ ਪਿੰਡ ਵਿੱਚ ਪਹੁੰਚ ਸਕਦਾ ਹੈ।
ਦੱਸ ਦੇਈਏ ਕਿ ਨਾਸਿਕ ਦੇ ਕਦੇ ਪੂਰੇ ਮਰਾਠਵਾੜਾ ਇਲਾਕੇ ਵਿੱਚ ਪਾਣੀ ਦੀ ਸਪਲਾਈ ਹੁੰਦੀ ਸੀ, ਪਰ ਇਸ ਵਾਰ ਇਸ ਦੇ ਕਈ ਪਿੰਡ ਸੋਕੇ ਦੇ ਕੰਢੇ ‘ਤੇ ਹਨ। ਤ੍ਰਿਅੰਬਕੇਸ਼ਵਰ ਤਾਲੁਕਾ ਦੇ ਇਸ ਆਦਿਵਾਸੀ ਪਿੰਡ ਦਾ ਪਾੜਾ ਦਾ ਉਦਘਾਟਨ ਸੈਰ-ਸਪਾਟਾ ਮੰਤਰੀ ਆਦਿਤਯ ਠਾਕਰੇ ਨੇ ਕੀਤਾ ਸੀ. ਮੇਟਘਰ ਕਿਲ੍ਹਾ ਗ੍ਰਾਮ ਪੰਚਾਇਤ ਦੀ ਹੱਦ ਵਿੱਚ ਆਉਣ ਵਾਲੇ ਮਹਾਦਰਵਾਜਾ ਪਾੜਾ ਵਿੱਚ 500 ਤੋਂ ਵੱਧ ਲੋਕ ਰਹਿੰਦੇ ਹਨ। ਇਸ ਦੇ ਬਾਵਜੂਦ ਪਿੰਡ ਵਿੱਚ ਨਾ ਤਾਂ ਸੜਕ ਹੈ ਤੇ ਨਾ ਹੀ ਪਾਣੀ ਦੀ ਸਪਲਾਈ। ਖੂਹ ਦਾ ਪਾਣੀ ਵੀ ਹੇਠਾਂ ਚਲਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਪਿੰਡ ਦੇ ਰਹਿਣ ਵਾਲੇ ਸੰਪਦ ਚਹਿਲ ਨੇ ਦੱਸਿਆ ਕਿ ਤ੍ਰਿਯੰਬਕੇਸ਼ਵਰ ਤਾਲੁਕਾ ਦੇ ਇਸ ਪਿੰਡ ਦੀ ਦੂਰੀ ਜ਼ਿਆਦਾ ਨਹੀਂ ਹੈ, ਪਰ ਆਜ਼ਾਦੀ ਤੋਂ ਬਾਅਦ ਤੋਂ ਇਹ ਅਣਗੌਲਿਆਂ ਰਿਹਾ ਹੈ। ਆਜ਼ਾਦੀ ਦੇ ਕਈ ਸਾਲ ਬਾਅਦ ਇਥੇ ਬਿਜਲੀ ਤਾਂ ਆਈ ਪਰ ਪਾਣੀ ਅਜੇ ਵੀ ਨਹੀਂ ਆਈ। ਅਸੀਂ ਵਿਧਾਇਕਾਂ, ਸਾਂਸਦਾਂ, ਗ੍ਰਾਮਸੇਵਕਾਂ ਤੇ ਜ਼ਿਲ੍ਹਾ ਕਲੈਕਟਰਾਂ ਨੂੰ ਇਸ ਸਮੱਸਿਆ ਬਾਰੇ ਲਿਖਿਆ ਪਰ ਸੁਣਵਾਈ ਨਹੀਂ ਹੋਈ।