ਪੱਛਮੀ ਬੰਗਾਲ ਦੇ ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਦੇ PA ਦਾ ਕਤਲ ਕੀਤਾ ਗਿਆ ਹੈ। ਚੰਦਰਨਾਥ ਰਥ ਦੀ ਬੀਤੀ ਰਾਤ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਸਮੇਂ ਚੰਦਰਨਾਥ ਕੋਲਕਾਤਾ ਤੋਂ ਆਪਣੇ ਘਰ ਸਕਾਰਪੀਓ ਵਿਚ ਪਰਤ ਰਹੇ ਸਨ। ਰਿਪੋਰਟ ਮੁਤਾਬਕ ਉਹ ਡਰਾਈਵਿੰਗ ਸੀਟ ਦੇ ਨਾਲ ਬੈਠੇ ਹੋਏ ਸਨ। ਉਨ੍ਹਾਂ ਦੇ ਨਾਲ ਡਰਾਈਵਰ ਤੇ ਇਕ ਹੋਰ ਵਿਅਕਤੀ ਵੀ ਸੀ। ਕੋਲਕਾਤਾ ਤੋਂ ਲਗਭਗ 20 ਕਿਲੋਮੀਟਰ ਦੂਰ ਡੋਲਤਲਾ ਤੋਂ ਮਧਮਗ੍ਰਾਮ ਦੇ ਵਿਚ ਇਕ ਕਾਰ ਪਿੱਛੇ ਤੋਂ ਆਈ ਤੇ ਸਕਾਰਪੀਓ ਦੇ ਸਾਹਮਣੇ ਜਾ ਕੇ ਰਸਤਾ ਰੋਕ ਦਿੱਤਾ।
ਫਿਰ ਇਕ ਬਾਈਕ ‘ਤੇ ਹਮਲਾਵਰ ਆਇਆ ਤੇ ਸਕਾਰਪੀਓ ਵੱਲੋਂ 6 ਤੋਂ 10 ਰਾਊਂਡ ਫਾਇਰਿੰਗ ਕੀਤੀ। ਚੰਦਰਨਾਥ ਨੂੰ 4 ਗੋਲੀਆਂ ਲੱਗੀਆਂ। ਇਨ੍ਹਾਂ ਵਿਚੋਂ 2 ਗੋਲੀਆਂ ਉਸ ਦੀ ਛਾਤੀ ਦੇ ਆਰ-ਪਾਰ ਹੋ ਗਈਆਂ। ਇਕ ਗੋਲੀ ਪੇਟ ਵਿਚ ਲੱਗੀ। ਡਰਾਈਵਰ ਬੁੱਧਦੇਬ ਬੇਰਾ ਨੂੰ ਵੀ ਗੋਲੀ ਲੱਗੀ।
ਇਹ ਵੀ ਪੜ੍ਹੋ : ਪੰਜਾਬ ‘ਚ ਵੱਡਾ ਫੇਰਬਦਲ , 12 ਜ਼ਿਲ੍ਹਾ ਮਾਲ ਅਫ਼ਸਰਾਂ (DROs) ਦੇ ਕੀਤੇ ਗਏ ਤਬਾਦਲੇ, ਦੇਖੋ ਲਿਸਟ
ਘਟਨਾ ਮਗਰੋਂ ਹਮਲਾਵਰ ਕਾਰਨ ਛੱਡ ਕੇ ਬਾਈਕ ਤੋਂ ਫਰਾਰ ਹੋ ਗਏ। ਜ਼ਖਮੀਆਂ ਨੂੰ ਤੁਰੰਤ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ ਜਿਥੇ ਚੰਦਰਨਾਥ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਡਰਾਈਵਰ ਦੀ ਹਾਲਤ ਗੰਭੀਰ ਹੈ। ਫੋਰੈਂਸਿਕ ਜਾਂਚ ਮੁਤਾਬਕ ਹਮਲਾਵਰਾਂ ਨੇ ਗਲਾਕ 47X ਪਿਸਤੌਲ ਦੀ ਵਰਤੋਂ ਕੀਤੀ ਸੀ। ਇਸ ਤਰ੍ਹਾਂ ਦੇ ਮਾਡਰਨ ਹਥਿਆਰ ਦੀ ਵਰਤੋਂ ਕੋਈ ਆਮ ਅਪਰਾਧੀ ਨਹੀਂ ਕਰਦੇ ਜਿਸ ਤਰ੍ਹਾਂ ਤੋਂ ਹਮਲਾ ਹੋਇਆ, ਉਸ ਨੂੰ ਕੋਈ ਪ੍ਰੋਫੈਸ਼ਨਲ ਸ਼ੂਟਰ ਹੀ ਅੰਜਾਮ ਦੇ ਸਕਦਾ ਹੈ।
ਬਾਈਕ ਸਵਾਰ ਹਮਲਾਵਰ ਨੇ ਹੈਲਮੇਟ ਪਾਇਆ ਹੋਇਆ ਸੀ ਤੇ ਬਾਈਕ ‘ਤੇ ਨੰਬਰ ਪਲੇਟ ਨਹੀਂ ਸੀ। ਪੁਲਿਸ ਨੇ ਮੌਕੇ ਤੋਂ ਕਾਰ ਜ਼ਬਤ ਕੀਤੀ ਹੈ ਜਿਸ ਨਾਲ ਸਕਾਰਪੀਓ ਦਾ ਰਸਤਾ ਰੋਕਿਆ ਗਿਆ। ਹਾਲਾਂਕਿ ਉਸ ‘ਤੇ ਲੱਗੀ ਨੰਬਰ ਪਲੇਟ ਵੀ ਫਰਜ਼ੀ ਨਿਕਲੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










