ਜੇਕਰ ਤੁਸੀਂ ਆਨਲਾਈਨ ਫੂਡ ਆਰਡਰ ਕਰਦੇ ਹੋ ਤਾਂ ਤੁਹਾਡੇ ਲਈ ਜ਼ਰੂਰੀ ਖਬਰ ਹੈ। Zomato ਨੇ ਫੂਡ ਡਿਲੀਵਰੀ ਦੇ ਰੇਟ ਵਧਾ ਦਿੱਤੇ ਹਨ। ਫੀਸ ਵਿਚ ਪ੍ਰਤੀ ਆਰਡਰ ਵਿਚ 2.40 ਰੁਪਏ ਦਾ ਵਾਧਾ ਕੀਤਾ ਗਿਆ ਹੈ। ਹੁਣ ਇਹ ਫੀਸ ਵਧ ਕੇ 12.50 ਰੁਪਏ ਤੋਂ ਵਧ ਕੇ 14.90 ਰੁਪਏ ਪ੍ਰਤੀ ਆਰਡਰ ਹੋ ਗਈ ਹੈ ਇਸ ਤੋਂ ਪਹਿਲਾਂ ਆਖਰੀ ਵਾਰ ਸਤੰਬਰ 2025 ਵਿਚ ਫੀਸ ਵਧਾਈ ਗਈ ਸੀ। ਦੂਜੇ ਪਾਸੇ Swiggy ਫਿਲਹਾਲ ਟੈਕਸ ਸਣੇ ਲਗਭਗ 14.99 ਰੁਪਏ ਪ੍ਰਤੀ ਆਰਡਰ ਚਾਰਜ ਕਰ ਰਹੀ ਹੈ।
ਡਿਲੀਵਰੀ ਫੀਸ ਦਾ ਲਗਾਤਾਰ ਵਧਣਾ ਦਿਖਾਉਂਦਾ ਹੈ ਕਿ ਫੂਡ ਡਿਲੀਵਰੀ ਕੰਪਨੀਆਂ ਵੱਡੇ ਮੁਕਾਬਲੇ ਦੇ ਬਾਵਜੂਦ ਆਪਣਾ ਮੁਨਾਫਾ ਵਧਾਉਣ ‘ਤੇ ਧਿਆਨ ਦੇ ਰਹੀਆਂ ਹਨ। ਕੰਪਨੀ ਦੇ ਐਪ ਮੁਤਾਬਕ ਇਹ ਇਕ ਫਿਕਸ ਚਾਰਜ ਹੁੰਦਾ ਹੈ ਜੋ ਹਰ ਆਰਡਰ ‘ਤੇ ਵਖ ਤੋਂ ਲਿਆ ਜਾਂਦਾ ਹੈ, ਜਿਸ ਨਾਲ ਗਾਹਕਾਂ ਦਾ ਕੁੱਲ ਬਿਲ ਵਧ ਜਾਂਦਾ ਹੈ। ਇਹ ਵਾਧਾ ਅਜਿਹੇ ਸਮੇਂ ਵਿਚ ਹੋਇਆ ਹੈ ਜਦੋਂ LPG ਤੇ ਕੱਚੇ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ।ਇਸ ਨਾਲ ਰੈਸਟੋਰੈਂਟ ਤੇ ਡਿਲੀਵਰੀ ਫੂਡ ਦੀ ਮੰਗ ਵਧ ਗਈ ਹੈ। ਈਂਧਣ ਮਹਿੰਗਾ ਹੋਣ ਨਾਲ ਪੂਰੇ ਸਿਸਟਮ ‘ਤੇ ਦਬਾਅ ਹੈ। ਇਸ ਲਈ ਕੰਪਨੀਆਂ ਹੁਣ ਆਪਣੇ ਰੇਟ ਵਧਾਉਣ ਨੂੰ ਮਜਬੂਰ ਹੋ ਰਹੀਆਂ ਹਨ।
ਇਹ ਵੀ ਪੜ੍ਹੋ : ਰੇਲਵੇ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ, 1118 ਕਰੋੜ ਰੁਪਏ ਦੇ ਰੇਲ ਪ੍ਰਾਜੈਕਟ ਨੂੰ ਦਿੱਤੀ ਮਨਜ਼ੂਰੀ
Zomato ਨੇ ਪਿਛਲੇ ਕੁਝ ਸਾਲਾਂ ਵਿਚ ਹੌਲੀ-ਹੌਲੀ ਆਪਣੀ ਫੀਸ ਵਧਾਈ ਹੈ ਜੋ ਪਹਿਲਾਂ ਮਾਮੂਲੀ ਸੀ ਪਰ ਹੁਣ ਕਮਾਈ ਦਾ ਵੱਡਾ ਜ਼ਰੀਆ ਬਣ ਗਈ ਹੈ। ਕੰਪਨੀ ਛੋਟਾ ਵਾਧਾ ਕਰਕੇ ਮੁਨਾਫਾ ਵਧਾ ਰਹੀ ਹੈ ਤਾਂ ਕਿ ਆਰਡਰ ‘ਤੇ ਜ਼ਿਆਦਾ ਅਸਰ ਨਾ ਪਵੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









