ਈਰਾਨ ਨੇ ਕਿਹਾ ਹੈ ਕਿ ਹੋਰਮੁਜ਼ ਸਟ੍ਰੇਟ ਉਦੋਂ ਹੀ ਖੁੱਲ੍ਹੇਗਾ ਜਦੋਂ ਅਮਰੀਕਾ ਆਪਣਾ ਰਵੱਈਆ ਸੁਧਾਰੇਗਾ ਤੇ ਕੀਤੇ ਗਏ ਵਾਅਦੇ ਪੂਰੇ ਕਰੇਗਾ। ਈਰਾਨ ਦੀ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਚੀਫ ਮੋਹਸਿਨ ਰੇਜਾਈ ਨੇ ਦੋਸ਼ ਲਗਾਇਆ ਕਿ ਅਮਰੀਕਾ ਨੇ ਗੱਲਬਾਤ ਵਿਚ ਧੋਖਾ ਦਿੱਤਾ ਹੈ। ਰੇਜਾਈ ਨੇ ਕਿਹਾ ਕਿ ਅਮਰੀਕਾ ਪਹਿਲਾਂ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰੇ, ਉਸ ਦੇ ਬਾਅਦ ਹੀ ਹੋਰਮੁਜ਼ ਖੋਲ੍ਹਣ ‘ਤੇ ਗੱਲ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਈਰਾਨ ਅਮਰੀਕੀ ਆਰਥਿਕ ਦਬਾਅ ਦੇ ਅੱਗੇ ਨਹੀਂ ਝੁਕੇਗਾ।
ਇਸੇ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਫੋਟੋ ਸ਼ੇਅਰ ਕੀਤੀ ਜਿਸ ਵਿਚ ਹੋਰਮੁਜ਼ ਸਟ੍ਰੇਟ ਨੂੰ ‘New US Territory’ ਯਾਨੀ ਨਵਾਂ ਅਮਰੀਕੀ ਇਲਾਕਾ ਦੱਸਿਆ ਗਿਆ ਹੈ। ਟਰੰਪ ਇਸ ਤੋਂ ਪਹਿਲਾਂ ਹੋਰਮੁਜ਼ ਨੂੰ ਅਮਰੀਕੀ ਖੇਤਰ ਐਲਾਨੇ ਜਾਣ ਦੀ ਗੱਲ ਕਹਿ ਚੁੱਕੇ ਹਨ। ਈਰਾਨਨੇ ਟਰੰਪ ਦੇ ਇਸ ਦਾਅਵੇ ਨੂੰ ਖਾਰਜ ਕੀਤਾ ਹੈ।
ਇਹ ਵੀ ਪੜ੍ਹੋ : ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਵੱਡੀ ਕਾਰਵਾਈ, ਗੈਰ-ਕਾਨੂੰਨੀ ਹ.ਥਿਆ/ਰਾਂ ਸਣੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਰੇਜਾਈ ਨੇ ਕਿਹਾ ਕਿ ਟਰੰਪ ਦੇ ਈਰਾਨ ‘ਤੇ ਹਮਲੇ ਨਾਲ ਦੁਨੀਆ ਵਿਚ ਪ੍ਰਮਾਣੂ ਹਥਿਆਰਾਂ ਨੂੰ ਲੈ ਕੇ ਡਰ ਹੋਰ ਵਧ ਗਿਆ ਹੈ। ਉੁਨ੍ਹਾਂ ਦਾ ਕਹਿਣਾ ਹੈ ਕਿ ਹੁਣ ਦੂਜੇ ਦੇਸ਼ਾਂ ਨੂੰ ਵੀ ਲੱਗ ਸਕਦਾ ਹੈ ਕਿ ਬਿਨਾਂ ਪ੍ਰਮਾਣੂ ਹਥਿਆਰ ਦੇ ਉਹ ਸੁਰੱਖਿਅਤ ਨਹੀਂ ਹਨ। ਰੇਜਾਈ ਨੇ ਕਿਹਾ ਕਿ ਈਰਾਨ NPT ਦਾ ਮੈਂਬਰ ਹੈ ਤੇ ਕੌਮਾਂਤਰੀ ਨਿਯਮਾਂ ਮੁਤਾਬਕ ਆਪਣੇ ਪ੍ਰਮਾਣੂ ਪ੍ਰੋਗਰਾਮ ਦੀ ਜਾਂਚ ਵੀ ਕਰਾਉਂਦਾ ਰਿਹਾ ਹੈ। ਇਸ ਦੇ ਬਾਵਜੂਦ ਅਮਰੀਕਾ ਨੇ ਉਸ ‘ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਦੁਨੀਆ ਦੇ ਦੂਜੇ ਦੇਸ਼ਾਂ ਵਿਚ ਪ੍ਰਮਾਣੂ ਹਥਿਆਰ ਹਾਸਲ ਕਰਨ ਦੀ ਇੱਛਾ ਵਧ ਸਕਦੀ ਹੈ। ਰੇਜਾਈ ਮੁਤਾਬਕ ਅਮਰੀਕਾ ਦੀ ਕਾਰਵਾਈ ਨੇ ਪ੍ਰਮਾਣੂ ਸੁਰੱਖਿਆ ਮਜ਼ਬੂਤ ਕਰਨ ਦੀ ਬਜਾਏ ਉਲਟਾ ਖਤਰਾ ਵਧਾ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








