ਬਟਾਲਾ ਪੁਲਿਸ ਦੇ ਅਧੀਨ ਪੈਂਦਾ ਥਾਣਾ ਸੇਖਵਾਂ ਤੋਂ ਬੀਤੀ ਰਾਤ ਹਵਾਲਾਤ ਵਿੱਚੋਂ ਦੋ ਲੋਕ ਫਰਾਰ ਹੋ ਗਏ ਇੱਕ ਤੇ 302 ਕਤਲ ਦਾ ਮੁਕਦਮਾ ਦਰਜ ਸੀ ਜਦਕਿ ਦੂਸਰੇ ‘ਤੇ ਨਸ਼ੇ ਦਾ ਮੁਕਦਮਾ ਦਰਜ ਕੀਤਾ ਗਿਆ ਸੀ ।
ਇਹ ਵੀ ਪੜ੍ਹੋ : ਪੰਜਾਬ ਦੇ ਵਿਧਾਇਕਾਂ ਸਣੇ CM ਮਾਨ ਰਾਸ਼ਟਰਪਤੀ ਨਾਲ ਕਰਨਗੇ ਮੁਲਾਕਾਤ, ਬਾਗੀ ਸਾਂਸਦਾਂ ‘ਤੇ ਹੋਵੇਗਾ ਐਕਸ਼ਨ
ਜਿਸ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਸੁਖਇੰਦਰ ਸਿੰਘ ਨੇ ਕਿਹਾ ਕਿ ਗੁਰਮੀਤ ਸਿੰਘ ਜਿਸ ਤੇ ਕਤਲ ਦਾ ਮੁਕੱਦਮਾ ਦਰਜ ਸੀ ਅਤੇ ਉਸਦਾ ਇੱਕ ਦਿਨ ਦਾ ਰਿਮਾਂਡ ਸੀ। ਦੂਸਰਾ ਜਿਸ ‘ਤੇ ਨਸ਼ੇ ਦਾ ਮੁੱਕਦਮਾ ਦਰਜ ਸੀ ਉਸਦਾ ਨਾਂ ਹਰਪਾਲ ਸਿੰਘ ਹੈ। ਇਹ ਦੋਨੋਂ ਲੋਕ ਹਵਾਲਾਤ ਦੇ ਵਿੱਚ ਸਨ ਤੇ ਇਨ੍ਹਾਂ ਨੇ ਬੀਤੀ ਰਾਤ ਹਵਾਲਾਤ ਦਾ ਤਾਲਾ ਤੋੜਿਆ ਤੇ ਹਵਾਲਾਤ ਵਿਚੋਂ ਫਰਾਰ ਹੋ ਗਏ ਹਨ, ਪੁਲਿਸ ਜਾਂਚ ਕਰ ਰਹੀ ਹੈ ।ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਅਤੇ ਇਹ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਕਿਸ ਦੀ ਅਣਗਹਿਲੀ ਕਾਰਨ ਤੇ ਦੋਨੋਂ ਦੋਸ਼ੀ ਫਰਾਰ ਹੋਣ ਵਿੱਚ ਵਿੱਚ ਕਾਮਯਾਬ ਹੋਏ ਹਨ । ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਤੇ ਬਹੁਤ ਜਲਦ ਦੋਸ਼ੀ ਹਵਾਲਾਤ ਦੇ ਵਿੱਚ ਹੋਣਗੇ।
ਵੀਡੀਓ ਲਈ ਕਲਿੱਕ ਕਰੋ -:











