ਮਾਨਸਾ ਜ਼ਿਲ੍ਹੇ ਦੇ ਭੀਖੀ ਵਿਚ ਦਰਦਨਾਕ ਹਾਦਸਾ ਵਾਪਰਿਆ ਹੈ ਜਿਥੇ ਨਹਿਰ ਦਾ ਪਾਣੀ 2 ਮੁੰਡਿਆਂ ਲਈ ਕਾਲ ਬਣ ਗਿਆ। 2 ਨੌਜਵਾਨਾਂ ਦੀ ਨਹਿਰ ਦੇ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਜਾਣ ਦੀ ਖਬਰ ਹੈ। ਮ੍ਰਿਤਕਾਂ ਪਛਾਣ ਹਮੀਰਗੜ੍ਹ ਡੇਪਈ ਗੁਰਵਿੰਦਰ ਸਿੰਘ (17) ਅਤੇ ਭੀਖੀ ਦਾ ਰਹਿਣ ਵਾਲਾ ਸੁਖਪ੍ਰੀਤ ਸਿੰਘ (17) ਵਜੋਂ ਹੋਈ ਹੈ।
ਪਰਿਵਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ 4 ਦੋਸਤ ਨਹਿਰ ਵਿਚ ਨਹਾਉਣ ਲਈ ਆਏ ਸਨ। ਇਨ੍ਹਾਂ ਵਿਚੋਂ 3 ਨੌਜਵਾਨਾਂ ਨੇ ਨਹਾਉਣ ਲਈ ਨਹਿਰ ਵਿਚ ਛਾਲ ਮਾਰ ਦਿੱਤੀ ਪਰ ਪਾਣੀ ਦੇ ਤੇਜ਼ ਵਹਾਅ ਕਰਕੇ ਤਿੰਨੇ ਡੁੱਬਣ ਲੱਗੇ ਜਦੋਂ ਕਿ ਚੌਥਾ ਨੌਜਵਾਨ ਜੋ ਨਹਿਰ ਦੇ ਬਾਹਰ ਖੜ੍ਹਾ ਸੀ ਤੇ ਤੈਰਨਾ ਜਾਣਦਾ ਸੀ ਨੇ ਪਹਿਲਾਂ ਇਕ ਦੋਸਤ ਨੂੰ ਬਾਹਰ ਕੱਢਿਆ। ਉਹ ਬਾਕੀ 2 ਦੋਸਤਾਂ ਨੂੰ ਬਾਹਰ ਕੱਢਦਾ ਕਿ ਇਸ ਤੋਂ ਪਹਿਲਾਂ ਹੀ ਪਾਣੀ ਦੇ ਤੇਜ਼ ਵਹਾਅ ਵਿਚ ਉਹ ਰੁੜ੍ਹ ਗਏ।
ਇਹ ਵੀ ਪੜ੍ਹੋ : ‘ਜਨਗਣਨਾ ਦੁਨੀਆ ਦੀ ਸਭ ਤੋਂ ਵੱਡੀ ਮੁਹਿੰਮ, ਹੁਣ ਤੱਕ 1 ਕਰੋੜ 20 ਲੱਖ ਘਰਾਂ ਦੀ ਹੋਈ ਲਿਸਟਿੰਗ’-ਮਨ ਕੀ ਬਾਤ ‘ਚ ਬੋਲੇ PM ਮੋਦੀ
ਪੁਲਿਸ ਨੂੰ ਜਿਵੇਂ ਹੀ ਸੂਚਨਾ ਮਿਲੀ ਉਹ ਮੌਕੇ ‘ਤੇ ਪਹੁੰਚੀ ਤੇ ਕਾਰਵਾਈ ਸ਼ੁਰੂ ਕਰ ਦਿੱਤੀ। NDRF ਟੀਮਾਂ ਦੀ ਮਦਦ ਨਾਲ 2 ਨੌਜਵਾਨਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ ਤੇ ਉਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਦੀ ਮੋਰਚੀ ਵਿਚ ਰਖਵਾ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:











