ਕੈਨੇਡਾ ਦੇ ਨਾਮੀ ਹੋਟਲ ਵਿਚ ਤਾਬੜਤੋੜ ਗੋਲੀਆਂ ਚੱਲੀਆਂ ਹਨ ਜਿਸ ਵਿਚ ਇਕ ਪੁਲਿਸ ਅਫਸਰ ਦੀ ਮੌਤ ਹੋ ਜਾਣ ਦੀ ਖਬਰ ਹੈ। ਹਿਲਟਨ ਹੋਟਲ ਵਿਚ ਇਹ ਖੂਨੀ ਕਾਂਡ ਕੀਤਾ ਗਿਆ ਹੈ। ਜਿਥੇ ਗੋਲੀਆਂ ਦੀ ਆਵਾਜ਼ ਨਾਲ ਕੈਨੇਡਾ ਦਾ ਮੌਂਟਰੀਅਲ ਸ਼ਹਿਰ ਗੂੰਜ ਉਠਿਆ।
ਕੈਨੇਡਾ ਵਿਚ ਵੱਡੀ ਵਾਰਦਾਤ ਵਾਪਰੀ ਹੈ। ਪੁਲਿਸ ‘ਤੇ ਗੋਲੀਆਂ ਚਲਾਈਆਂ ਗਈਆਂ ਹਨ। 30 ਤੋਂ 40 ਗੋਲੀਆਂ ਦੀ ਆਵਾਜ਼ ਆਈ ਜਿਸ ਤੋਂ ਬਾਅਦ ਕਤਲ ਕਰ ਦਿੱਤਾ ਗਿਆ। 24 ਸਾਲ ਬਾਅਦ ਡਿਊਟੀ ਦੌਰਾਨ ਪੁਲਿਸ ਅਫਸਰ ਦੀ ਹੱਤਿਆ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਹੋਟਲ ਦੇ ਬਾਹਰ ਹਥਿਆਰਬੰਦ ਸ਼ੱਕੀ ਆਉਂਦੇ ਹਨ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੇ ਹਨ। ਇਕ ਦੀ ਮੌਤ ਹੋ ਗਈ ਹੈ ਜਦੋਂ ਕਿ ਦੂਜਾ ਜਖਮੀ ਦੱਸਿਆ ਜਾ ਰਿਹਾ ਹੈ। ਜਵਾਬੀ ਕਾਰਵਾਈ ਵਿਚ ਮੁਲਜ਼ਮ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : BJP ਨੇਤਾ ਦੇ ਕਲੀਨਿਕ ‘ਤੇ ਪੈਟਰੋਲ ਬੰ/ਬ ਨਾਲ ਹ.ਮਲਾ, 2 ਨਕਾਬਪੋਸ਼ ਹਮ/ਲਾਵਰਾਂ ਨੇ ਦਿੱਤਾ ਵਾਰ/ਦਾਤ ਨੂੰ ਅੰਜਾਮ
ਇਥੇ ਇਹ ਵੀ ਦੱਸ ਦੇਈਏ ਕਿ ਇਸ ਪੂਰੀ ਵਾਰਦਾਤ ਵਿਚ ਇਕ ਆਮ ਨਾਗਰਿਕ ਦੀ ਵੀ ਮੌਤ ਹੋ ਜਾਣ ਦੀ ਖਬਰ ਹੈ। ਹਾਲਾਂਕਿ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਸ ਨੂੰ ਗੋਲੀ ਕਿਸ ਨੇ ਮਿਲੀ ਹੈ। ਜ਼ਖਮੀ ਪੁਲਿਸ ਅਧਿਕਾਰੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਡਾਕਟਰ ਨੇ ਕਿਹਾ ਕਿ ਪਿਛਲੇ 24 ਸਾਲਾਂ ਵਿਚ ਮੌਂਟਰੀਅਲ ਸ਼ਹਿਰ ਵਿਚ ਇਹ ਪਹਿਲੀ ਘਟਨਾ ਹੈ ਜਿਸ ਦੌਰਾਨ ਪੁਲਿਸ ਮੁਲਾਜ਼ਮ ਗੋਲੀਆਂ ਦਾ ਸ਼ਿਕਾਰ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਹੋਟਲ ਦੀ ਖਿੜਕੀ ਵਿਚ ਬੰਦੂਕ ਲਹਿਰਾਉਣ ਦੀ ਸੂਚਨਾ ਮਿਲੀ ਜਿਸ ਕਰਕੇ ਪੁਲਿਸ ਮੌਕੇ ‘ਤੇ ਪਹੁੰਚੀ। ਐਮਰਜੈੰਸੀ ਸੇਵਾਵਾਂ ਨੂੰ ਸੂਚਨਾ ਮਿਲੀ ਕਿ ਹੋਟਲ ਵਿਚ ਇਕ ਵਿਅੀਤ ਬੰਦੂਕ ਲਹਿਰਾ ਰਿਹਾ ਹੈ ਤਾਂ ਉਸ ਨੇ ਫਿਰ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









