ਹਰਿਆਣਾ ਵਿਚ 11 ਹਜ਼ਾਰ ਟਨ ਕਣਕ ਸੜਨ ਦੇ ਮਾਮਲੇ ਵਿਚ ਜਾਂਚ ਰਿਪੋਰਟ ਆ ਗਈ ਹੈ। 22 ਕਰੋੜ ਰੁਪਏ ਦੀ ਕਣਕ ਸੜਣ ‘ਤੇ ਜਾਂਚ ਕਮੇਟੀ ਬੈਠੀ ਸੀ। ਰਿਪੋਰਟ ਵਿਚ ਕਿਹਾ ਗਿਆ ਕਿ ਕਣਕ ਸੜਨ ਲਈ ਮੀਂਹ, ਨਮੀ, ਧੁੱਪ ਦੇ ਨਾਲ FCI ਵੀ ਜ਼ਿੰਮੇਵਾਰ ਹੈ। ਜਾਂਚ ਕਮੇਟੀ ਨੇ ਹਰਿਆਣਾ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਕਲੀਨ ਚਿੱਟ ਦਿੱਤੀ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਣਕ ਸਿਰਫ਼ 6 ਮਹੀਨਿਆਂ ਲਈ ਖੁੱਲ੍ਹੇ ਵਿੱਚ ਰੱਖੀ ਗਈ ਸੀ ਪਰ ਐਫਸੀਆਈ ਨੇ ਤਿੰਨ ਸਾਲਾਂ ਤੋਂ ਕਣਕ ਦੀ ਲਿਫਟਿੰਗ ਨਹੀਂ ਕੀਤੀ। ਇਸ ਕਾਰਨ ਕਣਕ ਸੜ ਗਈ। ਐਨਡੀਟੀਵੀ ਨੇ ਕੈਥਲ ਵਿੱਚ ਕਣਕ ਦੇ ਖ਼ਰਾਬ ਹੋਣ ਦੀ ਖ਼ਬਰ ਪ੍ਰਮੁੱਖਤਾ ਨਾਲ ਦਿਖਾਈ। ਇਸ ਖ਼ਬਰ ਤੋਂ ਬਾਅਦ ਹਰਿਆਣਾ ਸਰਕਾਰ ਨੇ ਜਾਂਚ ਕਮੇਟੀ ਬਣਾਈ ਸੀ।
15 ਅਕਤੂਬਰ ਨੂੰ ਹਰਿਆਣਾ ਦੇ ਚਾਰ ਸ਼ਹਿਰਾਂ ਵਿੱਚ ਗਰੀਬਾਂ ਵਿੱਚ ਵੰਡੀ ਗਈ 42 ਹਜ਼ਾਰ ਮੀਟ੍ਰਿਕ ਟਨ ਕਣਕ ਖਰਾਬ ਹੋਣ ਦੀ ਖਬਰ ਮਿਲੀ ਸੀ। ਉਦੋਂ ਹਰਿਆਣਾ ਦੇ ਖੁਰਾਕ ਸਪਲਾਈ ਵਿਭਾਗ ਨੇ ਕੈਥਲ ਦੇ 5 ਅਧਿਕਾਰੀਆਂ ਨੂੰ ਖਰਾਬ ਹੋਈ ਕਣਕ ਦਾ ਮੁਆਵਜ਼ਾ ਦੇਣ ਲਈ ਕਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ਬਣਿਆ ਦੇਸ਼ ਦਾ ਸਭ ਤੋਂ ਵੱਧ ਪੈਨਸ਼ਨ ਦੇਣ ਵਾਲਾ ਸੂਬਾ, GDP ‘ਚ ਪੈਨਸ਼ਨ ਦਾ 2.32 ਫੀਸਦੀ ਹਿੱਸਾ
ਕੈਥਲ ਫੂਡ ਸਪਲਾਈ ਅਧਿਕਾਰੀ ਪ੍ਰਮੋਦ ਸ਼ਰਮਾ ਨੇ ਕਿਹਾ ਸੀ ਕਿ ਇਸ ਮਾਮਲੇ ਵਿਚ ਜੋ ਵੀ ਨੁਕਸਾਨ ਹੋਇਆ ਹੈ, ਉਸ ਦੀ ਵਸੂਲੀ ਉਥੇ ਤਾਇਨਾਤ ਅਧਿਕਾਰੀਆਂ ਤੋਂ ਕੀਤੀ ਜਾਵੇਗੀ। ਨੁਕਸਾਨ ਦੀ ਰਕਮ 5 ਲੋਕਾਂ ਤੋਂ ਵਸੂਲ ਕੀਤੀ ਜਾਵੇਗੀ। ਅਸੀਂ ਇਸ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: