dengue recovery healthy food: ਦੇਸ਼ ‘ਚ ਇਨ੍ਹੀਂ ਦਿਨੀਂ ਡੇਂਗੂ ਤੇਜ਼ੀ ਨਾਲ ਵੱਧ ਰਿਹਾ ਹੈ। ਕਈ ਮਾਮਲੇ ਸਾਹਮਣੇ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਕਿਸਮ ਦਾ ਫਲੂ ਹੈ ਜੋ ਕਿ ਏਡੀਜ਼ ਨਾਮ ਦੇ ਮੱਛਰ ਦੁਆਰਾ ਫੈਲਦਾ ਹੈ। ਇਸ ਮੱਛਰ ਦੇ ਕੱਟਣ ਨਾਲ ਪਲੇਟਲੈਟਸ ਬਹੁਤ ਤੇਜ਼ੀ ਨਾਲ ਡਿੱਗਣ ਲੱਗਦੇ ਹਨ ਅਤੇ ਜੇਕਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਫਲੂ ਜਾਨਲੇਵਾ ਵੀ ਹੋ ਸਕਦਾ ਹੈ। ਜੇਕਰ ਡੇਂਗੂ ਦੇ ਮਰੀਜ਼ ਨੂੰ ਚੰਗੀ ਸਿਹਤ ਸੰਭਾਲ ਮਿਲ ਜਾਵੇ ਤਾਂ ਉਹ ਜਲਦੀ ਠੀਕ ਹੋ ਸਕਦਾ ਹੈ। ਪਰ ਇਸਦੇ ਲਈ ਇੱਕ ਚੰਗੀ ਪੌਸ਼ਟਿਕ ਆਹਾਰ ਲੈਣਾ ਜ਼ਰੂਰੀ ਹੈ ਜੋ ਤੁਹਾਡੀ ਰਿਕਵਰੀ ‘ਚ ਮਦਦ ਕਰਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਡਾਇਟ ਬਾਰੇ ਦੱਸਦੇ ਹਾਂ ਜੋ ਤੁਹਾਨੂੰ ਡੇਂਗੂ ਤੋਂ ਠੀਕ ਹੋਣ ‘ਚ ਮਦਦ ਕਰੇਗੀ।
ਭਰਪੂਰ ਪਾਣੀ ਪੀਓ: ਡੇਂਗੂ ਬੁਖਾਰ ‘ਚ ਮਰੀਜ਼ ਦੇ ਸਰੀਰ ‘ਚ ਪਾਣੀ ਦੀ ਕਮੀ ਨਾ ਹੋਣ ਦਿਓ। ਚੰਗੀ ਮਾਤਰਾ ‘ਚ Liquid ਡਾਇਟ ਲੈਣ ਨਾਲ ਰਿਕਵਰੀ ਤੇਜ਼ ਹੁੰਦੀ ਹੈ ਅਤੇ ਸਰੀਰ ਨੂੰ ਐਨਰਜ਼ੀ ਮਿਲਦੀ ਹੈ। ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਤਾਜ਼ੇ ਫਲਾਂ ਦਾ ਜੂਸ, ਸਬਜ਼ੀਆਂ ਦਾ ਸੂਪ, ਨਾਰੀਅਲ ਪਾਣੀ, ਅਨਾਰ ਦਾ ਜੂਸ ਅਤੇ ਅਨਾਨਾਸ ਦਾ ਜੂਸ ਪੀਂਦੇ ਰਹੋ। ਰੀਹਾਈਡਰੇਸ਼ਨ ਡੇਂਗੂ ‘ਚ ਕਮਜ਼ੋਰੀ ਨੂੰ ਦੂਰ ਕਰਨ ‘ਚ ਬਹੁਤ ਮਦਦ ਕਰਦਾ ਹੈ।
ਹਰੀਆਂ ਪੱਤੇਦਾਰ ਸਬਜ਼ੀਆਂ ਖਾਓ: ਡੇਂਗੂ ਬੁਖਾਰ ‘ਚ ਹਰੀਆਂ ਪੱਤੇਦਾਰ ਸਬਜ਼ੀਆਂ ਜ਼ਿਆਦਾ ਖਾਣੀਆਂ ਚਾਹੀਦੀਆਂ ਹਨ। ਜੇਕਰ ਤੁਹਾਨੂੰ ਸਬਜ਼ੀ ਦਾ ਸਵਾਦ ਪਸੰਦ ਨਹੀਂ ਹੈ ਤਾਂ ਤੁਸੀਂ ਇਸ ਦਾ ਸੂਪ ਬਣਾ ਕੇ ਪੀ ਸਕਦੇ ਹੋ। ਇਸ ਤੋਂ ਇਲਾਵਾ ਸਬਜ਼ੀਆਂ ਨੂੰ ਸਲਾਦ ਦੇ ਰੂਪ ‘ਚ ਵੀ ਖਾਧਾ ਜਾ ਸਕਦਾ ਹੈ। ਇਸ ਨਾਲ ਤੇਜ਼ੀ ਨਾਲ ਰਿਕਵਰੀ ਹੋਵੇਗੀ ਅਤੇ ਸਰੀਰ ਨੂੰ ਲੋੜੀਂਦੇ ਪੋਸ਼ਕ ਤੱਤ ਵੀ ਮਿਲ ਸਕਣਗੇ।
ਡਾਈਟ ‘ਚ ਪੌਸ਼ਟਿਕ ਚੀਜ਼ਾਂ ਨੂੰ ਕਰੋ ਸ਼ਾਮਲ: ਸਰੀਰ ‘ਚ ਕਮਜ਼ੋਰੀ ਦੂਰ ਕਰਨ ‘ਚ ਡਾਇਟ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਡੇਂਗੂ ਦੇ ਕਾਰਨ ਮਰੀਜ਼ ਨੂੰ ਭੁੱਖ ਘੱਟ ਲੱਗਦੀ ਹੈ। ਇਸ ਹਾਲਤ ‘ਚ ਪਾਚਨ ਤੰਤਰ ਸੁਸਤ ਹੋ ਜਾਂਦਾ ਹੈ। ਇਸ ਲਈ ਅਜਿਹੀ ਡਾਇਟ ਲਓ ਜੋ ਪੌਸ਼ਟਿਕ ਹੋਵੇ ਅਤੇ ਆਸਾਨੀ ਨਾਲ ਪਚ ਜਾਵੇ। ਮਰੀਜ਼ ਨੂੰ ਸਬਜ਼ੀਆਂ ਦੀ ਖਿਚੜੀ, ਦਲੀਆ ਅਤੇ ਦਾਲ ਖੁਆਓ। ਭੋਜਨ ‘ਚ ਸੁਆਦ ਲਿਆਉਣ ਲਈ ਧਨੀਆ, ਲਸਣ, ਅਦਰਕ ਅਤੇ ਨਿੰਬੂ ਵਰਗੀਆਂ ਚੀਜ਼ਾਂ ਦੀ ਵਰਤੋਂ ਕਰੋ।
ਬਾਹਰ ਖਾਣ ਤੋਂ ਪਰਹੇਜ਼ ਕਰੋ: ਜੇਕਰ ਤੁਸੀਂ ਕਿਸੇ ਬੀਮਾਰੀ ਤੋਂ ਪੀੜਤ ਹੋ ਤਾਂ ਤੁਹਾਨੂੰ ਬਾਹਰ ਦਾ ਖਾਣਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਡੇਂਗੂ ‘ਚ ਤੁਹਾਨੂੰ ਪੀਜ਼ਾ, ਬਰਗਰ, ਕੋਲਡ ਡਰਿੰਕ ਜਾਂ ਹੋਰ ਕੋਈ ਵੀ ਬਾਹਰ ਦਾ ਭੋਜਨ ਨਹੀਂ ਖਾਣਾ ਚਾਹੀਦਾ। ਇਸ ਤੋਂ ਇਲਾਵਾ ਬਜ਼ਾਰ ‘ਚ ਉਪਲਬਧ ਪੈਕ ਕੀਤੀਆਂ ਚੀਜ਼ਾਂ ਤੋਂ ਬਚੋ।