Vegan Diet health benefits: ਵੀਗਨ ਸ਼ਬਦ ਦਾ ਨਾਂ ਤੁਸੀਂ ਕਈ ਵਾਰ ਸੁਣਿਆ ਹੋਵੇਗਾ। ਕਈ ਲੋਕ ਵੀਗਨ ਫ਼ੂਡ ਖਾਣਾ ਵੀ ਪਸੰਦ ਕਰਦੇ ਹਨ। ਲੋਕਾਂ ਨੂੰ ਵੀਗਨ ਫ਼ੂਡ ਪ੍ਰਤੀ ਜਾਗਰੂਕ ਕਰਨ ਲਈ 1 ਨਵੰਬਰ ਨੂੰ ਵਿਸ਼ਵ ਵੀਗਨ ਦਿਵਸ ਮਨਾਇਆ ਜਾਂਦਾ ਹੈ। ਪਰ ਬਹੁਤ ਸਾਰੇ ਲੋਕ ਵੀਗਨ ਫ਼ੂਡ ਅਤੇ ਸ਼ਾਕਾਹਾਰੀ ਭੋਜਨ ਵਿਚਕਾਰ confuse ਰਹਿੰਦੇ ਹਨ। ਸ਼ਾਕਾਹਾਰੀ ਭੋਜਨ ‘ਚ ਪਨੀਰ, ਮੱਖਣ, ਦੁੱਧ, ਦਹੀਂ ਵਰਗੀਆਂ ਚੀਜ਼ਾਂ ਦਾ ਸੇਵਨ ਕੀਤਾ ਜਾਂਦਾ ਹੈ। ਪਰ ਵੀਗਨ ਫ਼ੂਡ ‘ਚ ਸਿਰਫ਼ ਸਬਜ਼ੀਆਂ, ਫਲ ਅਤੇ ਉਹ ਚੀਜ਼ਾਂ ਖਾਧੀਆਂ ਜਾਂਦੀਆਂ ਹਨ, ਜਿਨ੍ਹਾਂ ‘ਚ ਫਾਈਬਰ ਦੀ ਮਾਤਰਾ ਪਾਈ ਜਾਂਦੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਵੀਗਨ ਫ਼ੂਡ ਖਾਣ ਦੇ ਫਾਇਦੇ…
ਨਹੀਂ ਵਧੇਗਾ ਵਜ਼ਨ: ਵੀਗਨ ਫ਼ੂਡ ਖਾਣ ਨਾਲ ਤੁਹਾਡਾ ਭਾਰ ਨਹੀਂ ਵਧਦਾ। ਵੀਗਨ ਫ਼ੂਡ ਦਾ ਸੇਵਨ ਕਰਨ ਵਾਲੇ ਲੋਕ ਸੰਤੁਲਿਤ ਮਾਤਰਾ ‘ਚ ਫਲ, ਸਬਜ਼ੀਆਂ, ਸਾਬਤ ਅਨਾਜ ਵਰਗੀਆਂ ਚੀਜ਼ਾਂ ਦਾ ਸੇਵਨ ਵੀ ਕਰਦੇ ਹਨ। ਇਨ੍ਹਾਂ ਭੋਜਨਾਂ ‘ਚ ਫਾਈਬਰ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ, ਜਿਸ ਕਾਰਨ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਤੁਹਾਨੂੰ ਭੁੱਖ ਨਹੀਂ ਲੱਗਦੀ। ਜੇਕਰ ਤੁਸੀਂ ਭਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਭੋਜਨ ਦਾ ਸੇਵਨ ਕਰ ਸਕਦੇ ਹੋ।
ਸ਼ੂਗਰ ਕੰਟਰੋਲ: ਵੀਗਨ ਫ਼ੂਡ ਖਾਣ ਨਾਲ ਤੁਹਾਨੂੰ ਸ਼ੂਗਰ ਦੀ ਬੀਮਾਰੀ ਨਹੀਂ ਹੋਵੇਗੀ। ਕਿਉਂਕਿ ਇਨ੍ਹਾਂ ਭੋਜਨਾਂ ‘ਚ ਫਾਈਬਰ ਕਾਫੀ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਤੁਹਾਡੀ ਸ਼ੂਗਰ ਨੂੰ ਕੰਟਰੋਲ ‘ਚ ਰੱਖਦਾ ਹੈ। ਨਿਯਮਤ ਵੀਗਨ ਫ਼ੂਡ ਖਾਣ ਨਾਲ ਵੀ ਸ਼ੂਗਰ ਨਹੀਂ ਹੁੰਦੀ।
ਬੀਪੀ ਦੀ ਸਮੱਸਿਆ ਦੂਰ: ਵੀਗਨ ਫ਼ੂਡ ਵੀ ਬੀਪੀ ਦੀ ਸਮੱਸਿਆ ਨੂੰ ਦੂਰ ਰੱਖਦਾ ਹੈ। ਇਸ ‘ਚ ਪਾਏ ਜਾਣ ਵਾਲੇ ਤੱਤ ਬੀਪੀ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਜੇਕਰ ਤੁਹਾਡਾ ਬੀਪੀ ਹਾਈ ਹੈ ਤਾਂ ਤੁਸੀਂ ਸ਼ਾਕਾਹਾਰੀ ਭੋਜਨ ਨੂੰ ਆਪਣੀ ਡਾਇਟ ਦਾ ਹਿੱਸਾ ਬਣਾ ਸਕਦੇ ਹੋ।
ਦਿਲ ਲਈ ਚੰਗਾ: ਵੀਗਨ ਫ਼ੂਡ ਦਿਲ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਨਹੀਂ ਹੁੰਦੀਆਂ। ਇਸ ਤੋਂ ਇਲਾਵਾ ਵੀਗਨ ਫ਼ੂਡ ਤੁਹਾਡੇ ਕੋਲੈਸਟ੍ਰੋਲ ਲੈਵਲ ਨੂੰ ਵੀ ਕੰਟਰੋਲ ਕਰਦਾ ਹੈ।
ਪਾਚਨ ਸਮੱਸਿਆ ਦਾ ਇਲਾਜ: ਜੇਕਰ ਤੁਸੀਂ ਪੇਟ ਜਾਂ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਤੁਸੀਂ ਵੀਗਨ ਫ਼ੂਡ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾ ਸਕਦੇ ਹੋ। ਇਸ ‘ਚ ਫਾਈਬਰ ਦੀ ਮਾਤਰਾ ਬਹੁਤ ਵਧੀਆ ਪਾਈ ਜਾਂਦੀ ਹੈ। ਇਹ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ।