Dry skin face pack: ਸਰਦੀ ਦੀ ਸ਼ੁਰੂਆਤ ਹੋ ਚੁੱਕੀ ਹੈ। ਬਦਲਦਾ ਮੌਸਮ ਸਭ ਤੋਂ ਪਹਿਲਾਂ ਸਿਹਤ ਅਤੇ ਸਕਿਨ ਨੂੰ ਪ੍ਰਭਾਵਿਤ ਕਰਦਾ ਹੈ। ਇਸ ਦੌਰਾਨ ਸਕਿਨ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਖਾਸ ਕਰਕੇ ਠੰਡੀਆਂ ਹਵਾਵਾਂ ਕਾਰਨ ਸਰਦੀਆਂ ‘ਚ ਸਕਿਨ ਡ੍ਰਾਈ ਹੋ ਜਾਂਦੀ ਹੈ। ਅਜਿਹੇ ‘ਚ ਸਕਿਨ ਵੀ ਫਟਣ ਲੱਗਦੀ ਹੈ। ਸਰਦੀਆਂ ‘ਚ ਸਕਿਨ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਨ੍ਹਾਂ ਘਰੇਲੂ ਫੇਸ ਪੈਕ ਦੀ ਵਰਤੋਂ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਸ਼ਹਿਦ ਅਤੇ ਗੁਲਾਬ ਜਲ ਨਾਲ ਬਣਿਆ ਫੇਸ ਪੈਕ: ਸਰਦੀਆਂ ‘ਚ ਚਿਹਰੇ ਦੀ ਸੁੰਦਰਤਾ ਵਧਾਉਣ ਲਈ ਤੁਸੀਂ ਸ਼ਹਿਦ ਅਤੇ ਗੁਲਾਬ ਜਲ ਨਾਲ ਬਣੇ ਫੇਸ ਪੈਕ ਦੀ ਵਰਤੋਂ ਕਰ ਸਕਦੇ ਹੋ। ਇਸ ਫੇਸ ਪੈਕ ਦੀ ਵਰਤੋਂ ਤੁਹਾਡੀ ਸਕਿਨ ਲਈ ਬਹੁਤ ਫਾਇਦੇਮੰਦ ਹੈ। ਇਹ ਫੇਸ ਪੈਕ ਖਰਾਬ ਸਕਿਨ ਨੂੰ ਠੀਕ ਕਰਨ ‘ਚ ਵੀ ਮਦਦ ਕਰਦਾ ਹੈ। ਤੁਸੀਂ ਇਸ ਦੀ ਵਰਤੋਂ ਸਕਿਨ ਦੀ ਚਮਕ ਵਧਾਉਣ ਲਈ ਵੀ ਕਰ ਸਕਦੇ ਹੋ।
ਸਮੱਗਰੀ
- ਗੁਲਾਬ ਜਲ – 1 ਚੱਮਚ
- ਸ਼ਹਿਦ – 1 ਚੱਮਚ
ਕਿਵੇਂ ਕਰੀਏ ਵਰਤੋਂ ?
- ਸਭ ਤੋਂ ਪਹਿਲਾਂ ਇੱਕ ਕੌਲੀ ‘ਚ ਸ਼ਹਿਦ ਪਾਓ।
- ਫਿਰ ਇਸ ‘ਚ ਗੁਲਾਬ ਜਲ ਮਿਲਾਓ।
- ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਚਿਹਰੇ ‘ਤੇ ਲਗਾਓ।
- ਪੈਕ ਨੂੰ ਚਿਹਰੇ ‘ਤੇ 10 ਮਿੰਟ ਲਈ ਲੱਗਾ ਰਹਿਣ ਦਿਓ।
- ਨਿਸ਼ਚਿਤ ਸਮੇਂ ਤੋਂ ਬਾਅਦ ਚਿਹਰੇ ਨੂੰ ਸਾਦੇ ਪਾਣੀ ਨਾਲ ਧੋ ਲਓ।
ਨਾਰੀਅਲ ਦੇ ਦੁੱਧ ਦਾ ਫੇਸ ਪੈਕ: ਤੁਸੀਂ ਚਿਹਰੇ ‘ਤੇ ਨਾਰੀਅਲ ਦੇ ਦੁੱਧ ਨਾਲ ਬਣੇ ਫੇਸ ਪੈਕ ਦੀ ਵਰਤੋਂ ਕਰਕੇ ਸਕਿਨ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ। ਇਹ ਸਵਾਦਿਸ਼ਟ ਹੈ ਅਤੇ ਸਿਹਤ ਲਈ ਵੀ ਫਾਇਦੇਮੰਦ ਹੈ। ਇਸ ਦੀ ਵਰਤੋਂ ਕਰਨ ਨਾਲ ਤੁਹਾਡੀ ਸਕਿਨ ‘ਤੇ ਮੌਜੂਦ ਮੁਹਾਸੇ ਤੋਂ ਰਾਹਤ ਮਿਲਦੀ ਹੈ।
ਕਿਵੇਂ ਕਰੀਏ ਵਰਤੋਂ ?
- ਸਭ ਤੋਂ ਪਹਿਲਾਂ ਨਾਰੀਅਲ ਲਓ ਅਤੇ ਇਸ ਨੂੰ ਪੀਸ ਕੇ ਮੋਟਾ ਪੇਸਟ ਬਣਾ ਲਓ।
- ਇਸ ਤੋਂ ਬਾਅਦ ਇਸ ‘ਚ ਥੋੜ੍ਹਾ ਜਿਹਾ ਪਾਣੀ ਮਿਲਾਓ।
- ਮਿਲਾ ਕੇ ਪੇਸਟ ਨੂੰ ਚਿਹਰੇ ਅਤੇ ਗਰਦਨ ‘ਤੇ ਲਗਾਓ।
- 15 ਮਿੰਟ ਬਾਅਦ ਚਿਹਰੇ ਅਤੇ ਗਰਦਨ ਨੂੰ ਸਾਫ਼ ਪਾਣੀ ਨਾਲ ਧੋ ਲਓ।
ਗਾਜਰ ਅਤੇ ਸ਼ਹਿਦ ਦਾ ਫੇਸ ਪੈਕ: ਸਰਦੀਆਂ ਦੀ ਗਲੋਇੰਗ ਸਕਿਨ ਲਈ ਤੁਸੀਂ ਗਾਜਰ ਅਤੇ ਸ਼ਹਿਦ ਦੇ ਬਣੇ ਫੇਸ ਪੈਕ ਦੀ ਵਰਤੋਂ ਵੀ ਕਰ ਸਕਦੇ ਹੋ। ਇਹ ਫੇਸ ਪੈਕ ਤੁਹਾਡੀ ਸਕਿਨ ਨੂੰ ਨਰਮ ਅਤੇ ਹਾਈਡਰੇਟ ਰੱਖਣ ‘ਚ ਵੀ ਮਦਦ ਕਰੇਗਾ। ਇਸ ਫੇਸ ਪੈਕ ਦੀ ਵਰਤੋਂ ਡੈੱਡ ਸਕਿਨ ਕੋਸ਼ਿਕਾਵਾਂ ਤੋਂ ਰਾਹਤ ਪਾਉਣ ਲਈ ਵੀ ਕੀਤੀ ਜਾ ਸਕਦੀ ਹੈ।
ਕਿਵੇਂ ਕਰੀਏ ਵਰਤੋਂ ?
- ਸਭ ਤੋਂ ਪਹਿਲਾਂ ਗਾਜਰ ਨੂੰ ਛਿੱਲ ਲਓ ਅਤੇ ਇਸ ਦੀ ਪਿਊਰੀ ਤਿਆਰ ਕਰ ਲਓ।
- ਪਿਊਰੀ ‘ਚ ਥੋੜ੍ਹਾ ਜਿਹਾ ਸ਼ਹਿਦ ਮਿਲਾਓ। ਸ਼ਹਿਦ ਮਿਲਾ ਕੇ ਪੇਸਟ ਬਣਾ ਲਓ।
- ਪੇਸਟ ਨੂੰ ਆਪਣੇ ਚਿਹਰੇ ‘ਤੇ 15 ਮਿੰਟ ਲਈ ਲਗਾਓ।
- ਨਿਸ਼ਚਿਤ ਸਮੇਂ ਤੋਂ ਬਾਅਦ ਚਿਹਰੇ ਨੂੰ ਸਾਦੇ ਪਾਣੀ ਨਾਲ ਧੋ ਲਓ।
- ਇਸ ਨਾਲ ਤੁਹਾਡੀ ਸਕਿਨ ‘ਤੇ ਚਮਕ ਵੀ ਆਵੇਗੀ।