Forehead skin care tips: ਸੁੰਦਰ ਅਤੇ ਬਦਾਗ ਸਕਿਨ ਪਾਉਣ ਲਈ ਔਰਤਾਂ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ। ਪਰ ਫਿਰ ਵੀ ਸਕਿਨ ‘ਤੇ ਗਲੋਂ ਨਹੀਂ ਆਉਂਦਾ। ਕਈ ਵਾਰ ਇਨ੍ਹਾਂ ਸਾਰੇ ਨੁਸਖਿਆਂ ਦੀ ਵਰਤੋਂ ਕਰਨ ਤੋਂ ਬਾਅਦ ਵੀ ਸਕਿਨ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਨ੍ਹਾਂ ਸਮੱਸਿਆਵਾਂ ‘ਚ ਮੱਥੇ ‘ਤੇ ਕਾਲੇਪਨ ਦੀ ਸਮੱਸਿਆ ਹੈ। ਸਰੀਰ ‘ਚ ਪੋਸ਼ਕ ਤੱਤਾਂ ਦੀ ਕਮੀ, ਹਾਰਮੋਨਲ ਬਦਲਾਅ, ਤੇਜ਼ ਧੁੱਪ, ਮੇਲਾਨਿਨ ਦੀ ਜ਼ਿਆਦਾ ਮਾਤਰਾ ਦੇ ਕਾਰਨ ਮੱਥੇ ਦੀ ਸਕਿਨ ਕਾਲੀ ਹੋਣ ਲੱਗਦੀ ਹੈ। ਕਾਲਾ ਮੱਥੇ ਤੁਹਾਡੇ ਚਿਹਰੇ ਦੀ ਖੂਬਸੂਰਤੀ ਵੀ ਖੋਹ ਸਕਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਕੱਚਾ ਦੁੱਧ: ਕੱਚਾ ਦੁੱਧ ਸਕਿਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੀ ਨਿਯਮਤ ਵਰਤੋਂ ਕਰਨ ਨਾਲ ਰੰਗ ਵੀ ਨਿਖਰਦਾ ਹੈ। ਦੁੱਧ ‘ਚ ਥੋੜ੍ਹਾ ਜਿਹਾ ਗੁਲਾਬ ਜਲ ਮਿਲਾ ਲਓ। ਇਸ ਤੋਂ ਬਾਅਦ ਸੌਣ ਤੋਂ ਪਹਿਲਾਂ ਇਸ ਨੂੰ ਮੱਥੇ ‘ਤੇ ਲਗਾਓ। ਰਾਤ ਭਰ ਮੱਥੇ ‘ਤੇ ਇਸ ਤਰ੍ਹਾਂ ਲਗਾ ਰਹਿਣ ਦਿਓ। ਸਵੇਰੇ ਉੱਠ ਕੇ ਸਾਦੇ ਪਾਣੀ ਨਾਲ ਚਿਹਰਾ ਧੋ ਲਓ। ਤੁਹਾਨੂੰ ਜਲਦੀ ਹੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
ਹਲਦੀ: ਮੱਥੇ ਦੇ ਕਾਲੇਪਣ ਨੂੰ ਦੂਰ ਕਰਨ ਲਈ ਤੁਸੀਂ ਹਲਦੀ ਦੀ ਵਰਤੋਂ ਕਰ ਸਕਦੇ ਹੋ। ਕੱਚੇ ਦੁੱਧ ‘ਚ ਹਲਦੀ ਮਿਲਾ ਕੇ ਮੱਥੇ ‘ਤੇ ਲਗਾਓ। 20 ਮਿੰਟ ਬਾਅਦ ਸਾਦੇ ਪਾਣੀ ਨਾਲ ਚਿਹਰਾ ਧੋ ਲਓ। ਇਸ ਨੁਸਖੇ ਦੀ ਨਿਯਮਿਤ ਵਰਤੋਂ ਕਰਨ ਨਾਲ ਮੱਥੇ ਦਾ ਕਾਲਾਪਣ ਦੂਰ ਹੋ ਜਾਵੇਗਾ।
ਖੀਰਾ: ਮੱਥੇ ਦੇ ਕਾਲੇਪਣ ਨੂੰ ਦੂਰ ਕਰਨ ਲਈ ਤੁਸੀਂ ਖੀਰੇ ਦੀ ਵਰਤੋਂ ਕਰ ਸਕਦੇ ਹੋ। ਖੀਰੇ ਦਾ ਜੂਸ ਟੈਨਿੰਗ ਅਤੇ ਡਾਰਕ ਸਰਕਲ ਤੋਂ ਛੁਟਕਾਰਾ ਦਿਵਾਉਣ ‘ਚ ਮਦਦ ਕਰਦਾ ਹੈ। ਖੀਰੇ ਦਾ ਜੂਸ ਮੱਥੇ ‘ਤੇ ਲਗਾਓ। ਹਲਕੇ ਹੱਥਾਂ ਨਾਲ ਮਾਲਿਸ਼ ਕਰੋ। 30 ਮਿੰਟ ਬਾਅਦ ਸਾਦੇ ਪਾਣੀ ਨਾਲ ਚਿਹਰਾ ਧੋ ਲਓ। ਇਸ ਨਾਲ ਤੁਹਾਡੇ ਮੱਥੇ ਦੀ ਸਕਿਨ ਸਾਫ਼ ਹੋ ਜਾਵੇਗੀ।
ਸੌਂਫ: ਸੌਂਫ ਸਿਹਤ ਦੇ ਨਾਲ-ਨਾਲ ਸਕਿਨ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ‘ਚ ਮੌਜੂਦ ਗੰਦਗੀ ਬਾਹਰ ਨਿਕਲਦੀ ਹੈ ਅਤੇ ਖੂਨ ਵੀ ਸਾਫ ਹੁੰਦਾ ਹੈ। ਤੁਹਾਨੂੰ ਰੋਜ਼ਾਨਾ ਡਿਨਰ ਤੋਂ ਬਾਅਦ ਸੌਂਫ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਮੱਥੇ ਦਾ ਕਾਲਾਪਣ ਦੂਰ ਹੋ ਜਾਵੇਗਾ।
ਬਦਾਮ ਦਾ ਤੇਲ: ਮੱਥੇ ਦੇ ਕਾਲੇਪਣ ਨੂੰ ਦੂਰ ਕਰਨ ਲਈ ਤੁਸੀਂ ਬਦਾਮ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਬਦਾਮ ਦੇ ਤੇਲ ਦੇ ਇੱਕ ਬਾਊਲ ‘ਚ ਸ਼ਹਿਦ, ਦੁੱਧ ਅਤੇ ਪਾਊਡਰ ਨੂੰ ਮਿਲਾਓ। ਇਸ ਤੋਂ ਬਾਅਦ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ। ਤਿਆਰ ਪੇਸਟ ਨੂੰ ਮੱਥੇ ‘ਤੇ ਲਗਾਓ। 15 ਮਿੰਟ ਲਈ ਸੁੱਕਣ ਦਿਓ। ਨਿਸ਼ਚਿਤ ਸਮੇਂ ਤੋਂ ਬਾਅਦ ਚਿਹਰੇ ਨੂੰ ਸਾਦੇ ਪਾਣੀ ਨਾਲ ਧੋ ਲਓ।
ਨੋਟ: ਇਨ੍ਹਾਂ ਘਰੇਲੂ ਨੁਸਖ਼ਿਆਂ ਤੋਂ ਇਲਾਵਾ ਧੁੱਪ ‘ਚ ਨਿਕਲਣ ਤੋਂ ਪਹਿਲਾਂ ਮੱਥੇ ‘ਤੇ ਸਨਸਕ੍ਰੀਨ ਲਗਾਓ।