ਉਦੈਪੁਰ ਜ਼ਿਲ੍ਹੇ ਦੇ ਗੋਗੁੰਡਾ ਇਲਾਕੇ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਘਰ ਵਿੱਚ ਇੱਕੋ ਪਰਿਵਾਰ ਦੇ 6 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਜਿਸ ਵਿੱਚ ਇੱਕ ਜੋੜਾ ਅਤੇ ਉਨ੍ਹਾਂ ਦੇ ਚਾਰ ਬੱਚੇ ਸ਼ਾਮਲ ਹਨ। ਜਾਂਚ ਵਿੱਚ ਪੁਲੀਸ ਵੱਲੋਂ ਇਸ ਨੂੰ ਸਮੂਹਿਕ ਖੁਦਕੁਸ਼ੀ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪਤੀ-ਪਤਨੀ ਦੇ ਨਾਲ ਇੱਕ 4 ਮਹੀਨੇ ਦਾ ਬੱਚਾ ਮਰਿਆ ਪਿਆ ਸੀ, ਜਦਕਿ ਬਾਕੀ ਤਿੰਨ ਬੱਚੇ ਰੱਸੀ ਨਾਲ ਲਟਕ ਰਹੇ ਸਨ।
ਮਾਮਲੇ ਦੀ ਜਾਂਚ ਕਰਨ ਲਈ ਡਾਗ ਸਕੁਐਡ ਦੀ ਟੀਮ ਵੀ ਮੌਕੇ ‘ਤੇ ਪਹੁੰਚੀ। ਕੁੱਤੇ ‘ਤੋਂ ਘਟਨਾ ਵਾਲੀ ਥਾਂ ‘ਤੇ ਜਾਂਚ ਕਰਵਾਈ ਗਈ ਪਰ ਉਹ ਦਸ ਫੁੱਟ ਦੇ ਘੇਰੇ ਵਿੱਚ ਹੀ ਘੁੰਮਦਾ ਰਿਹਾ। ਇਸ ਨਾਲ ਇਹ ਖਦਸ਼ਾ ਹੋਰ ਡੂੰਘਾ ਹੋ ਗਿਆ ਹੈ ਕਿ ਉਸ ਦੇ ਕਤਲ ਵਿੱਚ ਕੋਈ ਬਾਹਰੀ ਵਿਅਕਤੀ ਸ਼ਾਮਲ ਨਹੀਂ ਸੀ।ਮ੍ਰਿਤਕ ਪ੍ਰਕਾਸ਼ ਦੇ ਛੋਟੇ ਭਰਾ ਦੁਰਗਾਰਾਮ ਨੇ ਦੱਸਿਆ ਕਿ ਉਹ ਨੇੜੇ ਹੀ ਘਰ ਵਿੱਚ ਰਹਿੰਦਾ ਹੈ ਪਰ ਉਸ ਦਾ ਆਪਣੇ ਵੱਡੇ ਭਰਾ ਅਤੇ ਪਰਿਵਾਰ ਨਾਲ ਘੱਟ ਸੰਪਰਕ ਸੀ। ਪਰ ਸੋਮਵਾਰ ਨੂੰ ਜਦੋਂ ਉਹ ਉਨ੍ਹਾਂ ਦੇ ਘਰ ਗਿਆ ‘ਤਾਂ ਹੈਰਾਨ ਰਹਿ ਗਿਆ। ਮੰਜੇ ‘ਤੇ ਭਰਾ, ਭਰਜਾਈ ਅਤੇ ਚਾਰ ਮਹੀਨਿਆਂ ਦਾ ਭਤੀਜਾ ਲੇਟਿਆ ਹੋਇਆ ਸੀ, ਤਿੰਨ ਭਤੀਜੇ ਰੱਸੀ ਨਾਲ ਲਟਕ ਰਹੇ ਸਨ। ਉਸ ਨੇ ਦੱਸਿਆ ਕਿ ਪ੍ਰਕਾਸ਼ ਸੂਰਤ ‘ਚ ਕੰਮ ਕਰਦਾ ਸੀ ਪਰ ਪਿਛਲੇ ਦੋ ਮਹੀਨਿਆਂ ‘ਚ ਉਸ ਨੂੰ ਦੋ ਵਾਰ ਟਾਈਫਾਈਡ ਹੋ ਗਿਆ ਸੀ ਅਤੇ ਬੀਮਾਰੀ ਕਾਰਨ ਉਹ ਕੰਮ ‘ਤੇ ਵਾਪਸ ਨਹੀਂ ਜਾ ਸਕਿਆ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
SP ਵਿਕਾਸ ਸ਼ਰਮਾ ਤੋਂ ਇਲਾਵਾ ਹੋਰ ਪੁਲੀਸ ਮੁਲਾਜ਼ਮ ਵੀ ਮੌਕੇ ’ਤੇ ਪਹੁੰਚ ਗਏ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ। ਇਨ੍ਹਾਂ ‘ਚ ਪਰਿਵਾਰ ਦਾ ਮੁਖੀ 40 ਸਾਲਾ ਪ੍ਰਕਾਸ਼ ਪੁੱਤਰ ਸੋਹਣ ਲਾਲ, ਉਸ ਦੀ 35 ਸਾਲਾ ਪਤਨੀ ਦੁਰਗਾ, ਪੰਜ ਸਾਲਾ ਪੁੱਤਰ ਗਣੇਸ਼, ਚਾਰ ਸਾਲਾ ਪੁਸ਼ਕਰ, ਦੋ ਸਾਲਾ ਪੁੱਤਰ ਰੋਸ਼ਨ ਅਤੇ ਚਾਰ ਮਹੀਨੇ ਦਾ ਮਾਸੂਮ ਸ਼ਾਮਲ ਹੈ।
ਜਾਣਕਾਰੀ ਅਨੁਸਾਰ ਮਾਮਲਾ ਸਮੂਹਿਕ ਖੁਦਕੁਸ਼ੀ ਦਾ ਲੱਗਦਾ ਹੈ। ਮੰਨਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਮੁਖੀ ਨੇ ਸਾਰੇ ਮੈਂਬਰਾਂ ਨੂੰ ਮਾਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ ਹੈ। ਫਿਲਹਾਲ ਕਤਲ ਦੇ ਨਜ਼ਰੀਏ ਤੋਂ ਪੁਲਿਸ ਜਾਂਚ ‘ਚ ਜੁਟੀ ਹੋਈ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਫੋਰੈਂਸਿਕ ਟੀਮ ਨੂੰ ਬੁਲਾ ਕੇ ਸਬੂਤ ਇਕੱਠੇ ਕੀਤੇ ਗਏ ਹਨ । ਮੰਨਿਆ ਜਾ ਰਿਹਾ ਹੈ ਕਿ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਪਰਿਵਾਰ ਨੇ ਖੁਦਕੁਸ਼ੀ ਵਰਗਾ ਕਦਮ ਚੁੱਕਿਆ। ਗੋਗੁੰਡਾ ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।