sunlight vitamin d benefits: ਗਰਮੀਆਂ ਦੇ ਮੌਸਮ ‘ਚ ਜੋ ਧੁੱਪ ਸਰੀਰ ਨੂੰ ਚੁੱਬਦੀ ਹੈ ਉਹੀ ਧੁੱਪ ਸਰੀਰ ਨੂੰ ਸਰਦੀਆਂ ‘ਚ ਠੰਡ ਤੋਂ ਬਚਾਉਂਦੀ ਹੈ। ਸਰਦੀਆਂ ‘ਚ ਧੁੱਪ ਲੈਣਾ ਹਰ ਕੋਈ ਪਸੰਦ ਕਰਦਾ ਹੈ। ਪਰ ਧੁੱਪ ਨਾ ਸਿਰਫ ਤੁਹਾਨੂੰ ਠੰਡ ਤੋਂ ਬਚਾਉਂਦੀ ਹੈ ਸਗੋਂ ਇਹ ਤੁਹਾਨੂੰ ਕਈ ਸਿਹਤ ਲਾਭ ਵੀ ਦਿੰਦੀ ਹੈ। ਤੁਹਾਡੇ ਸਰੀਰ ਨੂੰ ਧੁੱਪ ਤੋਂ ਵਿਟਾਮਿਨ-ਡੀ ਮਿਲਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕਿਸ ਸਮੇਂ ਤੁਹਾਡੇ ਸਰੀਰ ਨੂੰ ਵਿਟਾਮਿਨ-ਡੀ ਮਿਲਣਾ ਚਾਹੀਦਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਸਾਰਾ ਦਿਨ ਧੁੱਪ ‘ਚ ਬੈਠਣ ਨਾਲ ਹੀ ਤੁਹਾਡੇ ਸਰੀਰ ਨੂੰ ਵਿਟਾਮਿਨ-ਡੀ ਮਿਲੇ। ਇਸ ਸਮੇਂ ਧੁੱਪ ‘ਚ ਬੈਠਣ ਨਾਲ ਤੁਹਾਡੇ ਸਰੀਰ ਨੂੰ ਵਿਟਾਮਿਨ-ਡੀ ਮਿਲਦਾ ਹੈ। ਤਾਂ ਆਓ ਜਾਣਦੇ ਹਾਂ ਕਿ ਤੁਹਾਨੂੰ ਕਦੋਂ ਧੁੱਪ ਲੈਣੀ ਚਾਹੀਦੀ ਹੈ।
ਸਵੇਰੇ ਇਸ ਸਮੇਂ ਲਓ ਵਿਟਾਮਿਨ-ਡੀ: ਜੇਕਰ ਤੁਸੀਂ ਸਵੇਰੇ ਵਿਟਾਮਿਨ-ਡੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਵੇਰੇ 8 ਵਜੇ ਤੱਕ ਵਿਟਾਮਿਨ-ਡੀ ਲੈ ਸਕਦੇ ਹੋ। ਤੁਹਾਨੂੰ ਸਵੇਰੇ 8 ਵਜੇ ਲਗਭਗ 25-30 ਮਿੰਟ ਲਈ ਵਿਟਾਮਿਨ-ਡੀ ਜ਼ਰੂਰ ਲੈਣਾ ਚਾਹੀਦਾ ਹੈ। ਇਸ ਦੌਰਾਨ ਤੁਹਾਡੇ ਸਰੀਰ ਨੂੰ ਵਿਟਾਮਿਨ-ਡੀ ਚੰਗੀ ਤਰ੍ਹਾਂ ਨਾਲ ਮਿਲੇਗਾ।
ਸ਼ਾਮ ਨੂੰ ਇਸ ਸਮੇਂ ਲਓ ਵਿਟਾਮਿਨ-ਡੀ: ਜੇਕਰ ਤੁਸੀਂ ਸ਼ਾਮ ਨੂੰ ਧੁੱਪ ਲੈਣਾ ਚਾਹੁੰਦੇ ਹੋ ਤਾਂ ਸੂਰਜ ਡੁੱਬਣ ਦੇ ਸਮੇਂ ਵਿਟਾਮਿਨ-ਡੀ ਲਓ। ਇਸ ਦੌਰਾਨ ਲਿਆ ਗਿਆ ਵਿਟਾਮਿਨ-ਡੀ ਤੁਹਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੋਵੇਗਾ।
ਬਲੱਡ ਸਰਕੂਲੇਸ਼ਨ ਵਧੀਆ: ਤੁਹਾਡੇ ਸਰੀਰ ਨੂੰ ਧੁੱਪ ਤੋਂ UVA ਮਿਲਦਾ ਹੈ ਜੋ ਤੁਹਾਡੇ ਬਲੱਡ ਸਰਕੂਲੇਸ਼ਨ ਨੂੰ ਵਧੀਆ ਬਣਾਉਂਦਾ ਹੈ। ਬਲੱਡ ਸਰਕੂਲੇਸ਼ਨ ਤੋਂ ਇਲਾਵਾ ਇਹ ਤੁਹਾਡੇ ਗਲੂਕੋਜ਼ ਲੈਵਲ ਨੂੰ ਵੀ ਸੁਧਾਰਦਾ ਹੈ।
ਚੰਗੀ ਨੀਂਦ: ਜੇਕਰ ਤੁਹਾਨੂੰ ਚੰਗੀ ਨੀਂਦ ਨਹੀਂ ਆਉਂਦੀ ਤਾਂ ਵੀ ਧੁੱਪ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ। ਕਿਉਂਕਿ ਮੇਲਾਟੋਨਿਨ ਨਾਮਕ ਹਾਰਮੋਨ ਧੁੱਪ ‘ਚ ਪਾਇਆ ਜਾਂਦਾ ਹੈ ਇਹ ਹਾਰਮੋਨ ਤੁਹਾਨੂੰ ਡੂੰਘੀ ਨੀਂਦ ਲੈਣ ‘ਚ ਮਦਦ ਕਰਦਾ ਹੈ।
ਇਮਿਊਨ ਸਿਸਟਮ ਹੋਵੇਗਾ ਮਜ਼ਬੂਤ: ਤੁਹਾਡੇ ਸਰੀਰ ਨੂੰ ਧੁੱਪ ਤੋਂ ਵਿਟਾਮਿਨ-ਡੀ ਮਿਲਦਾ ਹੈ। ਵਿਟਾਮਿਨ-ਡੀ ਤੁਹਾਡੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਤੁਹਾਡੇ ਸਰੀਰ ਨੂੰ ਐਂਰਜੈਟਿਕ ਵੀ ਰੱਖਦਾ ਹੈ।