ਡੇਰਾਬੱਸੀ- ਮੁਹਾਲੀ ਦੇ ਡੇਰਾਬੱਸੀ ਥਾਣੇ ਵਿੱਚ ਤਾਇਨਾਤ ਇੱਕ ਮਹਿਲਾ ASI ਨੇ ਇੱਕ ਔਰਤ ਤੋਂ ਉਸ ਦੇ ਘਰ ਜਾ ਕੇ ਰਿਸ਼ਵਤ ਲੈ ਲਈ। ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਹਿਲਾ ASI ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਪਛਾਣ ASI ਪਰਵੀਨ ਕੌਰ ਵਜੋਂ ਹੋਈ ਹੈ।
ਡੇਰਾਬੱਸੀ ASP ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਵੀਡੀਓ ਵਿੱਚ ASI ਪਰਵੀਨ ਕੌਰ ਸਿਵਲ ਡਰੈੱਸ ਵਿੱਚ ਬਲਾਤਕਾਰ ਪੀੜਤਾ ਦੇ ਘਰ ਤੋਂ ਪੈਸੇ ਲੈ ਰਹੀ ਹੈ। ਵੀਡੀਓ ਤੋਂ ਸਾਫ਼ ਹੈ ਕਿ ASI ਪਰਵੀਨ ਕੌਰ ਉਕਤ ਔਰਤ ਤੋਂ ਕਿਸੇ ਕੰਮ ਲਈ ਪੈਸੇ ਲੈ ਰਹੀ ਹੈ। ਇਸ ‘ਤੇ ਕਾਰਵਾਈ ਕਰਦੇ ਹੋਏ ਪਰਵੀਨ ਕੌਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪੀੜਿਤਾਂ ਦਾ ਦੋਸ਼ ਹੈ ਕਿ ਅਪ੍ਰੈਲ ‘ਚ ਇਕ ਵਿਅਕਤੀ ਨੇ ਉਸ ਨਾਲ ਬਲਾਤਕਾਰ ਕੀਤਾ ਸੀ। ਡੇਰਾਬੱਸੀ ਪੁਲਿਸ ਨੇ ਕੇਸ ਦਰਜ ਕਰਨ ਦੇ ਕਈ ਮਹੀਨੇ ਬਾਅਦ ਵੀ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਪੀੜਤ ਔਰਤ ਨੇ ਦੋਸ਼ ਲਾਇਆ ਕਿ ਉਹ ਇਸ ਮਾਮਲੇ ਸਬੰਧੀ ਕੀਤੀ ਗਈ ਕਾਰਵਾਈ ਨੂੰ ਲੈ ਕੇ ਡੇਰਾਬੱਸੀ ਥਾਣੇ ਦੇ ਗੇੜੇ ਮਾਰਦੀ ਰਹੀ ਪਰ ਕੋਈ ਵੀ ਅਧਿਕਾਰੀ ਸੁਣਵਾਈ ’ਤੇ ਹਾਜ਼ਰ ਨਹੀਂ ਹੋਇਆ। ਪੀੜਿਤਾਂ ਦਾ ਦੋਸ਼ ਹੈ ਕਿ ASI ਪਰਵੀਨ ਕੌਰ ਉਸ ਦੇ ਘਰ ਆਈ ਅਤੇ 20 ਹਜ਼ਾਰ ਰੁਪਏ ਲੈ ਗਈ।
ਇਹ ਵੀ ਪੜ੍ਹੋ : ਆਨੰਦ ਮੈਰਿਜ ਐਕਟ ‘ਤੇ ਜਲਦ ਹੀ ਮਿਲ ਸਕਦੀ ਏ ਖੁਸ਼ਖਬਰੀ, ਕੈਬਨਿਟ ਦੀ ਮਨਜ਼ੂਰੀ ਲਈ ਖਰੜਾ ਤਿਆਰ
ਇਸ ਤੋਂ ਬਾਅਦ ਉਹ 10 ਹਜ਼ਾਰ ਹੋਰ ਲੈ ਕੇ ASI ਪਰਵੀਨ ਕੌਰ ਕੋਲ ਕੇਸ ਦੀ ਰਿਪੋਰਟ ਡੀਆਈਜੀ ਕੋਲ ਦਰਜ ਕਰਵਾਉਣ ਗਈ ‘ਤੇ ਉਸਦੀ ਕਾਰ ਵੀ ਨਾਲ ਲੈ ਗਈ। ਪੀੜਿਤਾਂ ਅਨੁਸਾਰ ਜਦੋਂ ASI ਉਸ ਕੋਲੋਂ ਪੈਸੇ ਲੈਣ ਆਈ ਤਾਂ ਇਹ ਸਾਰੀ ਘਟਨਾ ਉਸ ਦੇ ਘਰ ‘ਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਪੀੜਿਤਾਂ ਨੇ ਇਸ ਸਬੰਧੀ ਪਹਿਲਾਂ ਡੇਰਾਬੱਸੀ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਬਾਅਦ ਉਸ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ। ਪੀੜਤ ਔਰਤ ਨੇ ਡੇਰਾਬੱਸੀ ਥਾਣੇ ’ਤੇ ਵੀ ਗੰਭੀਰ ਦੋਸ਼ ਲਾਏ ਹਨ।
ਇਸ ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ASP ਡਾ.ਦਰਪਨ ਆਹਲੂਵਾਲੀਆ ਵੱਲੋਂ ਥਾਣਾ ਡੇਰਾਬੱਸੀ ਵਿੱਚ ਦੇਰ ਰਾਤ ਮਹਿਲਾ ASI ਦੇ ਖ਼ਿਲਾਫ਼ ਕਾਰਵਾਈ ਕਰਕੇ ਕੇਸ ਦਰਜ ਕਰ ਲਿਆ ਹੈ। ਪੂਰੇ ਮਾਮਲੇ ਨੂੰ ਲਿਖਤੀ ਤੌਰ ‘ਤੇ ਵਿਜੀਲੈਂਸ ਨੂੰ ਭੇਜ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: