ਨਸ਼ਿਆਂ ਖਿਲਾਫ ਚਲਾਈ ਮੁਹਿੰਮ ਅਧੀਨ ਕਾਰਵਾਈ ਕਰਦੇ ਹੋਏ ਲੁਧਿਆਣਾ ਪੁਲਿਸ ਨੇ 52 ਕਿਲੋ ਭੁੱਕੀ ਚੂਰਾ ਪੋਸਤ ਤੇ ਚੋਰੀ ਦੇ 10 ਦੋਪਹੀਆ ਵਾਹਨਾਂ ਨਾਲ ਵ੍ਹੀਕਲ ਚੋਰ ਨੂੰ ਕਾਬੂ ਕੀਤਾ ਹੈ।
ਮਿਲੀ ਜਾਣਕਾਰੀ ਮੁਤਾਬਕ ASI ਪਵਨਜੀਤ ਦੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਬਹਾਦਰਕੇ ਰੋਡ ਤੋਂ ਇੱਕ ਟਰੱਕ ਡਰਾਈਵਰ ਅਰਸ਼ਪ੍ਰੀਤ ਸਿੰਘ ਉਰਫ ਅਰਸ਼ ਪੁੱਤਰ ਸੁਖਵਿੰਦਰ ਸਿੰਘ ਵਾਸੀ ਗਲੀ ਨੰਬਰ 3, ਮੁਹੱਲਾ ਪ੍ਰੇਮ ਵਿਹਾਰ, ਪਿੰਡ ਜੱਸੀਆਂ, ਥਾਣਾ ਹੈਬੋਵਾਲ ਨੂੰ 52 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਅਤੇ ਟਰੱਕ ਮਾਰਕਾ ਟਾਟਾ ਨੰਬਰੀ PB13W9761 ਸਣੇ ਗ੍ਰਿਫਤਾਰ ਕੀਤਾ, ਜਿਸ ਖਿਲਾਫ ਮੁਕੱਦਮਾ ਨੰਬਰ 229 ਅਯਧ 15/61/85 ਐੱਨ.ਡੀ.ਪੀ.ਐੱਸ. ਐਕਟ ਥਾਣਾ ਸਲੇਮ ਟਾਬਰੀ ਵਿਖੇ ਦਰਜ ਕੀਤਾ ਗਿਆ ਹੈ। ਅਰਸ਼ਪ੍ਰੀਤ ਸਿੰਘ ਦਾ ਅਦਾਲਤ ਤੋਂ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛ-ਗਿੱਛ ਕੀਤੀ ਜਾਏਗੀ।
ਇਸੇ ਤਰ੍ਹਾਂ 23 ਅਕਤੂਬਰ ASI ਰਣਜੀਤ ਸਿੰਘ ਨੇ ਮੁਖਬਰ ਦੀ ਇਤਲਾਹ ‘ਤੇ ਮੁਹੰਮਦ ਮਹਿਮੂਦ ਪੁੱਤਰ ਸ਼ਕੀਲ ਅਹਿਮਦ ਵਾਸੀ ਮਕਾਨ ਨੰਬਰ 3010, ਮੁਹੱਲਾ ਗਣੇਸ਼ ਨਗਰ, ਨੇੜੇ ਟਰਾਂਸਪੋਰਟ ਨਗਰ, ਲੁਧਿਆਣਾ ਕੋਲੋਂ ਜਾਅਲੀ ਨੰਬਰ ਵਾਲੇ ਚੋਰੀ ਦੇ ਮੋਟਰਸਾਈਕਲ ਹੋਣ ‘ਤੇ ਮੁਕੱਦਮਾ ਨੰਬਰ 268 ਮਿਤੀ 23.11.2022 ਅਯਧ 379, 411, 473 ਆਈ.ਪੀ.ਸੀ. ਥਾਣਾ ਮੋਤੀ ਨਗਰ ਲੁਧਿਆਣਾ ਦਰਜ ਰਜਿਸਟਰ ਕਰਵਾ ਕੇ ਪੁਲਿਸ ਪਾਰਟੀ ਦੀ ਮਦਦ ਨਾਲ ਯੂਮ ਹੋਟਲ ਕੱਟ ਆਰ. ਕੇ. ਰੋਡ ਲੁਧਿਆਣਾ ਵਿਖੇ ਨਾਕਾਬੰਦੀ ਦੌਰਾਨ ਗ੍ਰਿਫਤਾਰ ਕੀਤਾ।
ਇਹ ਵੀ ਪੜ੍ਹੋ : ਰਿਸ਼ਵਤ ਮੰਗਣ ਵਾਲੇ ਪੁਲਿਸ ਵਾਲਿਆਂ ‘ਤੇ ਹੁਣ ਹੋਵੇਗੀ ਕਾਰਵਾਈ, DGP ਯਾਦਵ ਵੱਲੋਂ ਵਿਸ਼ੇਸ਼ ਨੰਬਰ ਜਾਰੀ
ਉਸ ਦੀ ਨਿਸ਼ਾਨਦੇਹੀ ‘ਤੇ ਚੋਰੀ ਦੇ 7 ਮੋਟਰਸਾਈਕਲ, 1 ਐਕਟਿਵਾ ਅਤੇ 1 ਵੈਸਪਾ ਸਕੂਟਰ ਬਰਾਮਦ ਕੀਤੇ ਗਏ। ਦੋਸ਼ੀ ਮੁਹੰਮਦ ‘ਤੇ ਪਹਿਲਾਂ ਵੀ ਥਾਣਾ ਮੋਤਰੀ ਨਗਰ ਵਿੱਚ ਮੁਕੱਦਮਾ ਦਰਜ ਹੈ ਅਤੇ ਉਹ ਭੱਜਿਆ ਹੋਇਆ ਸੀ। ਦੋਸ਼ੀ ਤੋਂ ਪੁਲਿਸ ਡੂੰਘਾਈ ਨਾਲ ਹੋਰ ਪੁੱਛ-ਗਿੱਛ ਕਰੇਗੀ, ਜਿਸ ਨਾਲ ਹੋਰ ਵੀ ਚੋਰੀ ਦੇ ਵ੍ਹੀਕਲ ਮਿਲ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: