pregnancy foxnuts health benefits: ਪ੍ਰੈਗਨੈਂਸੀ ਦੌਰਾਨ ਔਰਤਾਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਕੁਝ ਵੀ ਖਾਣ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਕਿਉਂਕਿ ਇਸ ਦੌਰਾਨ ਪ੍ਰੇਗਨੈਂਟ ਔਰਤ ਜੋ ਕੁਝ ਵੀ ਖਾਂਦੀ ਹੈ ਉਸ ਦਾ ਅਸਰ ਬੱਚੇ ਦੀ ਸਿਹਤ ‘ਤੇ ਵੀ ਪੈਂਦਾ ਹੈ। ਅਜਿਹੇ ‘ਚ ਔਰਤਾਂ ਆਪਣੇ ਖਾਣ-ਪੀਣ ਨੂੰ ਲੈ ਕੇ ਸੁਚੇਤ ਰਹਿੰਦੀਆਂ ਹਨ। ਤੁਸੀਂ ਪ੍ਰੈਗਨੈਂਸੀ ਦੌਰਾਨ ਮਖਾਣੇ ਦਾ ਸੇਵਨ ਕਰ ਸਕਦੇ ਹੋ। ਇਸ ਦੀ ਤਾਸੀਰ ਠੰਡੀ ਹੁੰਦੀ ਹੈ। ਇਸ ਤੋਂ ਇਲਾਵਾ ਇਸ ‘ਚ ਆਇਰਨ, ਕੈਲੋਰੀ, ਕੈਲਸ਼ੀਅਮ, ਕਾਰਬੋਹਾਈਡ੍ਰੇਟਸ, ਪ੍ਰੋਟੀਨ ਵੀ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਤਾਂ ਆਓ ਤੁਹਾਨੂੰ ਦੱਸਦੇ ਹਾਂ ਪ੍ਰੈਗਨੈਂਸੀ ਦੌਰਾਨ ਮਖਾਣੇ ਖਾਣ ਦੇ ਫਾਇਦੇ।
ਦੂਰ ਹੋਵੇਗੀ ਥਕਾਵਟ: ਪ੍ਰੇਗਨੈਂਟ ਔਰਤਾਂ ਲਈ ਮਖਾਣੇ ਖਾਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਉਨ੍ਹਾਂ ਨੂੰ ਸਾਰੇ ਪੋਸ਼ਕ ਤੱਤ ਮਿਲ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਪ੍ਰੈਗਨੈਂਸੀ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਪ੍ਰੈਗਨੈਂਸੀ ‘ਚ ਥਕਾਵਟ ਅਤੇ ਸਰੀਰਕ ਕਮਜ਼ੋਰੀ ਵੀ ਦੂਰ ਹੁੰਦੀ ਹੈ।
ਹੱਡੀਆਂ ਮਜ਼ਬੂਤ: ਮਖਾਣੇ ਹੱਡੀਆਂ ਨੂੰ ਮਜ਼ਬੂਤ ਕਰਨ ‘ਚ ਵੀ ਮਦਦ ਕਰਦਾ ਹੈ। ਖਾਸ ਤੌਰ ‘ਤੇ 40 ਦੇ ਬਾਅਦ ਔਰਤਾਂ ਨੂੰ ਹੱਡੀਆਂ ਦੀ ਸਮੱਸਿਆ ਹੋਣ ਲੱਗਦੀ ਹੈ। ਅਜਿਹੇ ‘ਚ ਤੁਸੀਂ ਮਖਾਣੇ ਦਾ ਸੇਵਨ ਕਰ ਸਕਦੇ ਹੋ। 100 ਗ੍ਰਾਮ ਮਖਾਣੇ ‘ਚ ਲਗਭਗ 60 ਮਿਲੀਗ੍ਰਾਮ ਕੈਲਸ਼ੀਅਮ ਪਾਇਆ ਜਾਂਦਾ ਹੈ ਇਹ ਹੱਡੀਆਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਤੁਸੀਂ ਇਸਨੂੰ ਆਪਣੀ ਡਾਇਟ ‘ਚ ਸ਼ਾਮਲ ਕਰ ਸਕਦੇ ਹੋ।
ਐਂਰਜੈਟਿਕ ਰੱਖੇ: ਪ੍ਰੈਗਨੈਂਸੀ ਦੌਰਾਨ ਔਰਤਾਂ ਦੇ ਸਰੀਰ ‘ਚ ਕਮਜ਼ੋਰੀ ਆ ਜਾਂਦੀ ਹੈ। ਅਜਿਹੇ ‘ਚ ਤੁਸੀਂ ਮਖਾਣੇ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ। ਮਖਾਣੇ ਨੂੰ ਨਿਯਮਿਤ ਰੂਪ ਨਾਲ ਖਾਣ ਨਾਲ ਤੁਹਾਡਾ ਸਰੀਰ ਦਿਨ ਭਰ ਐਂਰਜੈਟਿਕ ਬਣਿਆ ਰਹੇਗਾ। ਇਸ ‘ਚ ਪਾਈ ਜਾਣ ਵਾਲੇ ਹੈਲਥੀ ਫੈਟ ਅਤੇ ਘੱਟ ਕੈਲੋਰੀ ਤੁਹਾਡੇ ਸਰੀਰ ਨੂੰ ਸਿਹਤਮੰਦ ਰੱਖੇਗੀ।
ਭਾਰ ਕੰਟਰੋਲ ਹੋਵੇਗਾ: ਜੇਕਰ ਪ੍ਰੈਗਨੈਂਸੀ ਦੌਰਾਨ ਤੁਹਾਡਾ ਭਾਰ ਵਧ ਰਿਹਾ ਹੈ ਤਾਂ ਇਸ ਨੂੰ ਕੰਟਰੋਲ ਕਰਨ ਲਈ ਤੁਸੀਂ ਮਖਾਣੇ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਡੇ ਭਾਰ ਨੂੰ ਕੰਟਰੋਲ ਕਰਨ ‘ਚ ਮਦਦ ਮਿਲੇਗੀ। ਸਵੇਰੇ ਖਾਲੀ ਪੇਟ ਮਖਾਣੇ ਦਾ ਸੇਵਨ ਕਰੋ। ਇਸ ਨਾਲ ਤੁਹਾਡਾ ਪੇਟ ਵੀ ਪੂਰਾ ਦਿਨ ਭਰਿਆ ਰਹੇਗਾ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਸ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ।
ਸਕਿਨ ਗਲੋਇੰਗ: ਮਖਾਣੇ ‘ਚ ਐਂਟੀਆਕਸੀਡੈਂਟ ਅਤੇ ਐਂਟੀ-ਏਜਿੰਗ ਗੁਣ ਹੁੰਦੇ ਹਨ ਜੋ ਤੁਹਾਡੀ ਸਕਿਨ ਨੂੰ ਝੁਰੜੀਆਂ ਤੋਂ ਬਚਾਉਣ ‘ਚ ਮਦਦ ਕਰਨਗੇ। ਇਸ ਦਾ ਨਿਯਮਤ ਸੇਵਨ ਕਰਨ ਨਾਲ ਤੁਹਾਡੀ ਸਕਿਨ ‘ਚ ਨਿਖਾਰ ਆਵੇਗਾ। ਮਖਾਣੇ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਣ ‘ਚ ਵੀ ਤੁਹਾਡੀ ਮਦਦ ਕਰੇਗਾ।