ਫੀਫਾ ਵਰਲਡ ਕੱਪ ਵਿੱਚ ਵੀਰਵਾਰ ਨੂੰ ਪੁਰਤਗਾਲ ਫਾਰਵਰਡ ਕ੍ਰਿਸਟੀਆਨੋ ਰੋਨਾਲਡੋ ਨੇ ਘਾਨਾ ਦੇ ਖਿਲਾਫ਼ 65ਵੇਂ ਮਿੰਟ ‘ਤੇ ਗੋਲ ਕਰ ਕੇ ਇਤਿਹਾਸ ਰਚ ਦਿੱਤਾ। ਦੋਹਾ ਦੇ ਸਟੇਡੀਅਮ 974 ਵਿੱਚ ਖੇਡੇ ਜਾ ਰਹੇ ਗਰੁੱਪ H ਦੇ ਮੈਚ ਵਿੱਚ ਘਾਨਾ ਦੀ ਟੀਮ ਵੱਲੋਂ ਫਾਊਲ ਕੀਤੇ ਜਾਣ ‘ਤੇ ਪੁਰਤਗਾਲ ਨੂੰ ਪੈਨੇਲਟੀ ਦਾ ਮੌਕਾ ਮਿਲਿਆ। 37 ਸਾਲਾ ਰੋਨਾਲਡੋ ਨੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਆਪਣੀ ਟੀਮ ਦੇ ਲਈ ਤੇ ਇਸ ਮੈਚ ਦਾ ਪਹਿਲਾ ਗੋਲ ਦਾਗਿਆ। ਰੋਨਾਲਡੋ ਹੁਣ ਪੰਜ ਵਿਸ਼ਵ ਕੱਪ ਵਿੱਚ ਗੋਲ ਸਕੋਰ ਕਰਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਹਨ। ਇਸੇ ਦੇ ਨਾਲ ਉਨ੍ਹਾਂ ਨੇ ਪੇਲੇ ਆਏ ਜਰਮਨੀ ਦੇ ਯੂਵੇ ਸੀਲਰ ਅਤੇ ਮਿਰੋਸਲਾਵ ਕਲੋਜ ਨੂੰ ਪਿੱਛੇ ਛੱਡ ਦਿੱਤਾ, ਜਿਨ੍ਹਾਂ ਨੇ ਚਾਰ ਵਿਸ਼ਵ ਕੱਪ ਵਿੱਚ ਸਕੋਰ ਕੀਤਾ ਸੀ।
ਰੋਨਾਲਡੋ ਦਾ ਇਹ 118ਵਾਂ ਅੰਤਰਰਾਸ਼ਟਰੀ ਗੋਲ ਸੀ, ਉਹ ਪਹਿਲਾਂ ਹੀ ਦੁਨੀਆ ਦੇ ਸਭ ਤੋਂ ਜ਼ੇਦਾ ਗੋਲ ਸਕੋਰ ਕਰਨ ਵਾਲੇ ਖਿਡਾਰੀ ਹਨ। ਹੁਣ ਉਨ੍ਹਾਂ ਦਾ ਇਹ ਵਿਸ਼ਵੀ ਰਿਕਾਰਡ ਹੋਰ ਵੀ ਵੱਡਾ ਹੋ ਚੁੱਕਿਆ ਹੈ। ਪੁਰਤਗਾਲੀ ਫੁੱਟਬਾਲਰ ਨੇ ਇਹ ਉਪਲਬਧੀ ਸਤੰਬਰ 2021 ਵਿੱਚ ਹਾਸਿਲ ਕੀਤੀ ਸੀ, ਜਦੋਂ ਉਨ੍ਹਾਂ ਨੇ ਆਇਰਲੈਂਡ ਦੇ ਖਿਲਾਫ਼ ਗੋਲ ਸਕੋਰ ਕਰ ਅਲੀ ਡੇਈ ਦੇ 109 ਗੋਲ ਦੇ ਰਿਕੋਰਡ ਨੂੰ ਤੋੜਿਆ ਸੀ।
ਦੱਸ ਦੇਈਏ ਕਿ ਫੁੱਟਬਾਲ ਸਟਾਰ ਕ੍ਰਿਸਟੀਆਨੋ ਰੋਨਾਲਡੋ ਅਤੇ ਮੈਨਚੇਸਟਰ ਯੂਨਾਈਟਡ ਮੰਗਲਵਾਰ ਨੂੰ ਆਪਸੀ ਸਮਝੌਤੇ ਦੇ ਨਾਲ ਅਲੱਗ ਹੋ ਗਏ। ਇਹ ਰੋਨਾਲਡੋ ਦੇ ਹਾਲ ਹੀ ਵਿੱਚ ਬ੍ਰਿਟਿਸ਼ ਪੱਤਰਕਾਰ ਮਾਰਗਨ ਦੇ ਨਾਲ ਇੱਕ ਇੰਟਰਵਿਊ ਵਿੱਚ ਕਲੱਬ ਤੇ ਉਸਦੇ ਵਰਤਮਾਨ ਮੈਨੇਜਰ ਏਰਿਕ ਟੇਨ ਹੈਗ ਦੇ ਖਿਲਾਫ਼ ਗੰਭੀਰ ਦੋਸ਼ਾਂ ਦੇ ਬਾਅਦ ਹੋਇਆ, ਜਿਸ ਨਾਲ ਵਿਵਾਦ ਛਿੜ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: