ਪਾਨੀਪਤ ਵਿਚ ਸਬ-ਡਵੀਜ਼ਨ ਬਿਜਲੀ ਨਿਗਮ ਦਫਤਰ ਵਿਚ ਬਿਜਲੀ ਬਿੱਲ ਜ਼ਿਆਦਾ ਆਉਣ ‘ਤੇ ਅਨੋਖੇ ਤਰੀਕੇ ਨਾਲ ਖੁਸ਼ੀ ਮਨਾਈ ਗਈ। ਸੰਤ ਨਗਰ ਦੀ ਰਹਿਣ ਵਾਲੀ 65 ਸਾਲਾ ਮਹਿਲਾ ਸੁਮਨ ਦਾ 60 ਗਜ਼ ਦੇ ਘਰ ਦਾ ਬਿਜਲੀ ਦਾ ਬਿੱਲ 21 ਲੱਖ 89 ਹਜ਼ਾਰ ਰੁਪਏ ਆਇਆ ਹੈ ਜਿਸ ਦੇ ਬਾਅਦ ਉਸ ਨੇ ਬਿਜਲੀ ਨਿਗਮ ਵਿਚ ਢੋਲ ਵਜਵਾਇਆ ਤੇ ਅਧਿਕਾਰੀਆਂ ਲਈ ਮਠਿਆਈ ਲੈ ਕੇ ਪਹੁੰਚੀ।
ਬਜ਼ੁਰਗ ਮਹਿਲਾ ਦਾ ਕਹਿਣਾ ਹੈ ਕਿ ਉਸ ਕੋਲ ਬਿੱਲ ਭਰਨ ਲਈ ਪੈਸੇ ਨਹੀਂ ਹਨ ਤੇ ਉਹ ਹੁਣ ਆਪਣਾ ਘਰ ਵੇਚਣ ਜਾ ਰਹੀ ਹੈ ਜਿਸ ਦੀ ਖੁਸ਼ੀ ਵਿਚ ਉਸ ਨੇ ਨਿਗਮ ਵਿਚ ਢੋਲ ਵਜਵਾਏ ਹਨ। ਸੁਮਨ ਆਪਣੇ 60 ਗਜ਼ ਦੇ ਘਰ ਵਿਚ ਇਕੱਲੇ ਰਹਿੰਦੀ ਹੈ ਤੇ ਮਿੱਤਲ ਫੈਕਟਰੀ ਵਿਚ ਮਜ਼ਦੂਰੀ ਦਾ ਕੰਮ ਕਰਦੀ ਹੈ।
2019 ‘ਚ ਸੰਤ ਨਗਰ ਦੀ ਰਹਿਣ ਵਾਲੀ ਸੁਮਨ ਦਾ ਬਿਜਲੀ ਦਾ ਬਿੱਲ ਅਚਾਨਕ 12 ਲੱਖ ਰੁਪਏ ਆ ਗਿਆ, ਜਦਕਿ ਪਿਛਲੇ ਮਹੀਨੇ ਉਸ ਨੇ ਪੂਰਾ ਬਿੱਲ ਅਦਾ ਕਰ ਦਿੱਤਾ ਸੀ। ਸੁਮਨ ਨੇ ਦੱਸਿਆ ਕਿ ਉਸ ਕੋਲ 12 ਲੱਖ ਰੁਪਏ ਨਹੀਂ ਹਨ। ਜਿਸ ਕਾਰਨ ਉਹ ਬਿੱਲ ਦਾ ਭੁਗਤਾਨ ਨਹੀਂ ਕਰ ਸਕੀ ਅਤੇ ਇਸ ਬਿੱਲ ‘ਤੇ ਲਗਾਤਾਰ ਵਿਆਜ ਵਸੂਲਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸ੍ਰੀ ਕੀਰਤਪੁਰ ਸਾਹਿਬ ਰੇਲ ਹਾਦਸਾ : MP ਤਿਵਾੜੀ ਨੇ ਰੇਲ ਮੰਤਰੀ ਨੂੰ ਲਿਖੀ ਚਿੱਠੀ, ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ
ਦੂਜੇ ਪਾਸੇ ਜਦੋਂ ਬਿਜਲੀ ਦੇ ਬਿੱਲ ਨੂੰ ਦੇਖਿਆ ਗਿਆ ਤਾਂ ਇਸ ਵਿੱਚ 99 ਹਜ਼ਾਰ ਰੀਡਿੰਗ ਸੀ। ਜਦੋਂ ਕਿ 2 ਕਿਲੋਵਾਟ ਮੀਟਰ ਵਿੱਚ ਇੰਨੀ ਰੀਡਿੰਗ ਇੱਕ ਸਾਲ ਵਿੱਚ ਵੀ ਨਹੀਂ ਆ ਸਕਦੀ। ਔਰਤ ਦਾ ਕਹਿਣਾ ਹੈ ਕਿ ਉਸ ਕੋਲ ਘਰ ਵੇਚਣ ਦਾ ਹੀ ਆਖਰੀ ਹੱਲ ਹੈ, ਉਹ ਵੀ ਸ਼ਾਇਦ ਇੰਨੇ ਪੈਸਿਆਂ ‘ਚ ਨਹੀਂ ਵੇਚਿਆ ਜਾਵੇਗਾ ਕਿ ਉਹ ਬਿੱਲ ਦਾ ਭੁਗਤਾਨ ਕਰ ਸਕੇ।
ਵੀਡੀਓ ਲਈ ਕਲਿੱਕ ਕਰੋ -: