ਅਕਸਰ ਦੇਖਿਆ ਜਾਂਦਾ ਹੈ ਕਿ ਵਿਆਹਾਂ ਵਿੱਚ ਭਾਰੀ ਦਾਜ ਦੀ ਮੰਗ ਕੀਤੀ ਜਾਂਦੀ ਹੈ। ਜੇ ਮੁੰਡਾ ਕਿਸੇ ਚੰਗੇ ਅਹੁਦੇ ‘ਤੇ ਹੈ ਜਾਂ ਉਸ ਕੋਲ ਸਰਕਾਰੀ ਨੌਕਰੀ ਹੈ ਤਾਂ ਕੁੜੀ ਵਾਲਿਆਂ ਨੂੰ ਮੋਟੀ ਰਕਮ ਦੇਣ ਲਈ ਕਿਹਾ ਜਾਂਦਾ ਹੈ। ਅਜਿਹੇ ਲੋਕਾਂ ਲਈ ਇਸ ਲਾੜੇ ਨੇ ਮਿਸਾਲ ਕਾਇਮ ਕੀਤੀ ਹੈ, ਜਿਸ ਨੇ ਨਾ ਸਿਰਫ਼ ਦਾਜ ਵਿੱਚ ਮਿਲੇ 11 ਲੱਖ ਰੁਪਏ, ਸਗੋਂ ਗਹਿਣੇ ਵੀ ਵਾਪਸ ਕਰ ਦਿੱਤੇ। ਉਸ ਨੇ ਸਿਰਫ਼ ਇੱਕ ਰੁਪਏ ਵਿੱਚ ਵਿਆਹ ਕਰਵਾਇਆ। ਲਾੜੇ ਦੇ ਇਸ ਕਦਮ ਦੀ ਹੁਣ ਹਰ ਪਾਸੇ ਤਾਰੀਫ ਹੋ ਰਹੀ ਹੈ।
ਮਾਮਲਾ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦਾ ਹੈ, ਜਿਥੇ ਇੱਕ ਵਿਆਹ ਅੱਜਕਲ੍ਹ ਸੁਰਖੀਆਂ ਵਿੱਚ ਹੈ। ਦਰਅਸਲ, ਮਾਲ ਅਧਿਕਾਰੀ (ਲੇਖਪਾਲ) ਲਾੜੇ ਨੇ ਕੁੜੀ ਦੇ ਮਾਪਿਆਂ ਵੱਲੋਂ ਦਾਜ ਵਿੱਚ ਦਿੱਤੇ 11 ਲੱਖ ਰੁਪਏ ਅਤੇ ਗਹਿਣੇ ਵਾਪਸ ਕਰ ਦਿੱਤੇ। ਉਸ ਨੇ ਸ਼ਗਨ ਵਜੋਂ ਸਿਰਫ਼ ਇੱਕ ਰੁਪਿਆ ਹੀ ਲਿਆ ਅਤੇ ਇੱਕ ਸੇਵਾਮੁਕਤ ਫ਼ੌਜੀ ਦੀ ਧੀ ਨਾਲ ਵਿਆਹ ਕਰਵਾਇਆ। ਹੁਣ ਹਰ ਕੋਈ ਲਾੜੇ ਦੀ ਵਾਹ-ਵਾਹ ਕਰ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਵਿਆਹਾਂ ਵਿੱਚ ਇਸ ਤਰ੍ਹਾਂ ਦੀ ਫਜ਼ੂਲਖ਼ਰਚੀ ਬੰਦ ਹੋਣੀ ਚਾਹੀਦੀ ਹੈ।
ਇਕ ਰਿਪੋਰਟ ਮੁਤਾਬਕ ਲਾੜੇ ਦਾ ਨਾਂ ਸੌਰਭ ਚੌਹਾਨ ਹੈ ਅਤੇ ਉਹ ਲੇਖਪਾਲ ਹੈ, ਜਦਕਿ ਲਾੜੀ ਪਿੰਡ ਪ੍ਰਿੰਸੀ ਲਖਨ ਦੀ ਰਹਿਣ ਵਾਲੀ ਹੈ ਅਤੇ ਸੇਵਾਮੁਕਤ ਫੌਜੀ ਦੀ ਧੀ ਹੈ। ਉਹ ਬਾਰਾਤ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ ਲਖਨ ਪਿੰਡ ਪਹੁੰਚਿਆ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਲਾੜੇ ਨੇ ਸ਼ਲਾਘਾਯੋਗ ਕਦਮ ਚੁੱਕਿਆ ਹੈ। ਉਸ ਨੇ ਸਮਾਜ ਦੇ ਸਾਹਮਣੇ ਇੱਕ ਮਿਸਾਲ ਕਾਇਮ ਕੀਤੀ ਹੈ।
ਇਹ ਵੀ ਪੜ੍ਹੋ : ਹਾਈਕੋਰਟ ਦਾ ਵੱਡਾ ਫੈਸਲਾ, 33 ਹਫਤਿਆਂ ਦੇ ਗਰਭ ਨੂੰ ਹਟਾਉਣ ਦੀ ਦਿੱਤੀ ਇਜਾਜ਼ਤ
ਲਾੜੀ ਦੇ ਰਿਸ਼ਤੇਦਾਰਾਂ ਨੇ ਵੀ ਲਾੜੇ ਦੇ ਇਸ ਕਦਮ ਦੀ ਤਾਰੀਫ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੌਰਭ ਨੇ ਰੂੜੀਵਾਦੀ ਸਮਾਜ ਅਤੇ ਸੋਚ ਦੇ ਸਾਹਮਣੇ ਇੱਕ ਮਿਸਾਲ ਕਾਇਮ ਕੀਤੀ ਹੈ। ਲਾੜੇ ਨੇ ਸਮਾਜ ਨੂੰ ਨਵਾਂ ਰਾਹ ਦਿਖਾਉਣ ਦਾ ਕੰਮ ਕੀਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਲਾੜੀ ਪ੍ਰਿੰਸੀ ਨੇ ਡਾਕਟਰੀ ਦੀ ਪੜ੍ਹਾਈ ਕੀਤੀ ਹੈ। ਉਸ ਦੇ ਪਿਤਾ ਫੌਜ ਤੋਂ ਸੇਵਾਮੁਕਤ ਹਨ।
ਵੀਡੀਓ ਲਈ ਕਲਿੱਕ ਕਰੋ -: