ਟਵਿਟਰ, ਅਮੇਜ਼ਨ, ਫੇਸਬੁੱਕ ਤੋਂ ਬਾਅਦ ਹੁਣ Pepsico ਕੰਪਨੀ ਵੀ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਹੀ ਹੈ। ਜਾਣਕਾਰੀ ਅਨੁਸਾਰ, ‘Pepsico Inc. ਨੇ ਆਪਣੇ ਨਿਊਯਾਰਕ ਦੇ ਮੁੱਖ ਦਫਤਰ ਦੇ ਸਨੈਕ ਅਤੇ ਪੀਣ ਵਾਲੇ ਯੂਨਿਟਾਂ ਤੋਂ 100 ਤੋਂ ਵੱਧ ਕਰਮਚਾਰੀਆਂ ਨੂੰ ਕੱਢਣ ਦੀ ਯੋਜਨਾ ਬਣਾਈ ਹੈ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਕੰਪਨੀ ਨੇ ਸੰਗਠਨ ਨੂੰ ਸਰਲ ਬਣਾਉਣ ਦੇ ਇਰਾਦੇ ਨਾਲ ਇਹ ਫੈਸਲਾ ਲਿਆ ਹੈ। ਹਾਲਾਂਕਿ, ‘Pepsico ਦੇ ਬੁਲਾਰੇ ਨੇ ਅਜੇ ਤੱਕ ਛਾਂਟੀ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।
ਜਾਣਕਾਰੀ ਅਨੁਸਾਰ ਕਰਮਚਾਰੀਆਂ ਨੂੰ ਭੇਜੇ ਗਏ ਇੱਕ ਮੇਮੋ ਵਿੱਚ, Pepsico ਨੇ ਕਰਮਚਾਰੀਆਂ ਨੂੰ ਕਿਹਾ ਕਿ ਛਾਂਟੀ ਦਾ ਉਦੇਸ਼ ਸੰਗਠਨ ਨੂੰ ਸਰਲ ਬਣਾਉਣਾ ਹੈ ਤਾਂ ਜੋ ਅਸੀਂ ਹੋਰ ਕੁਸ਼ਲਤਾ ਨਾਲ ਕੰਮ ਕਰ ਸਕੀਏ। ਲੋਕਾਂ ਨੇ ਕਿਹਾ ਕਿ ਪੀਣ ਵਾਲੇ ਪਦਾਰਥਾਂ ਦੇ ਕਾਰੋਬਾਰ ਵਿੱਚ ਕਟੌਤੀ ਬਹੁਤ ਵੱਡੀ ਹੋਵੇਗੀ ਕਿਉਂਕਿ ਸਨੈਕਸ ਯੂਨਿਟ ਪਹਿਲਾਂ ਹੀ ਸਵੈ-ਇੱਛਤ ਸੇਵਾਮੁਕਤੀ ਪ੍ਰੋਗਰਾਮ ਦੇ ਨਾਲ ਛਾਂਟੀ ਕਰ ਚੁੱਕੀ ਹੈ। Amazon.com Inc., Apple Inc. ਅਤੇ Meta Platforms Inc. ਸਣੇ ਕਈ ਵੱਡੀਆਂ ਤਕਨੀਕੀ ਕੰਪਨੀਆਂ ਹਜ਼ਾਰਾਂ ਕਰਮਚਾਰੀਆਂ ਦੀ ਛਾਂਟੀ ਕਰ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: