ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀਆਂ 68 ਮੈਂਬਰੀ ਵਿਧਾਨ ਸਭਾ ਚੋਣਾਂ ਦੀ ਅੱਜ ਹੋ ਰਹੀ ਵੋਟਾਂ ਦੀ ਗਿਣਤੀ ’ਚ ਭਾਜਪਾ ਅਤੇ ਕਾਂਗਰਸ ਵਿਚਾਲੇ ਸਖ਼ਤ ਮੁਕਾਬਲੇ ਦਰਮਿਆਨ ਜੈਰਾਮ ਠਾਕੁਰ ਸਿਰਾਜ ਸੀਟ ਤੋਂ ਚੋਣ ਜਿੱਤ ਚੁੱਕੇ ਹਨ। ਤੀਜੇ ਦੌਰ ਦੇ ਵੋਟਾਂ ਦੀ ਗਿਣਤੀ ਦਾ ਪਹਿਲਾਂ ਨਤੀਜਾ ਮੁੱਖ ਮੰਤਰੀ ਦੀ ਜਿੱਤ ਦੇ ਰੂਪ ’ਚ ਭਾਜਪਾ ਦੇ ਖਾਤੇ ’ਚ ਗਿਆ ਹੈ। ਜੈਰਾਮ ਠਾਕੁਰ ਨੇ ਕਾਂਗਰਸ ਦੇ ਚੇਤਰਾਮ ਨੂੰ 13 ਹਜ਼ਾਰ ਤੋਂ ਵੀ ਵੱਧ ਸੀਟਾਂ ਦੇ ਫ਼ਰਕ ਨਾਲ ਹਰਾਇਆ ਹੈ। ਦੱਸਣਯੋਗ ਹੈ ਕਿ ਉਨ੍ਹਾਂ ਦੀ ਇਸ ਸੀਟ ਤੋਂ ਲਗਾਤਾਰ 6ਵੀਂ ਜਿੱਤ ਹੈ।
ਦੱਸ ਦੇਈਏ ਕਿ ਸਿਰਾਜ ਹਲਕਾ ਮੰਡੀ ਸੰਸਦੀ ਸੀਟ ਅਧੀਨ ਆਉਂਦਾ ਹੈ। ਜੈਰਾਮ ਠਾਕੁਰ ਇਸ ਤੋਂ ਪਹਿਲਾਂ 1998, 2003, 2007, 2012 ਅਤੇ 2017 ਵਿਚ ਸਿਰਾਜ ਤੋਂ 5 ਚੋਣਾਂ ਜਿੱਤ ਚੁੱਕੇ ਹਨ। ਇਸ ਹਲਕੇ ਵਿਚ ਪਿਛਲੇ 25 ਸਾਲਾਂ ਤੋਂ ਭਾਜਪਾ ਦਾ ਦਬਦਬਾ ਰਿਹਾ ਹੈ। ਜਾਣਕਾਰੀ ਮੁਤਾਬਕ ਦੂਜਾ ਨਤੀਜਾ ਵੀ ਭਾਜਪਾ ਦੇ ਪੱਖ ’ਚ ਗਿਆ ਹੈ, ਜਿਸ ’ਚ ਜੋਗਿੰਦਰ ਨਗਰ ਸੀਟ ਤੋਂ ਭਾਜਪਾ ਦੇ ਰਾਕੇਸ਼ ਕੁਮਾਰ ਚੋਣ ਜਿੱਤ ਗਏ ਹਨ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਕਰਿਆਨੇ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ: ਬਜ਼ੁਰਗ ਦੁਕਾਨਦਾਰ ਦੀ ਮੌਤ
ਸੂਬੇ ਦੀ 68 ਮੈਂਬਰੀ ਵਿਧਾਨ ਸਭਾ ਲਈ ਬੀਤੀ 12 ਨਵੰਬਰ 2022 ਨੂੰ ਚੋਣਾਂ ਹੋਈਆਂ ਸਨ, ਜਿਸ ’ਚ 412 ਉਮੀਦਵਾਰਾਂ ਦੀ ਸਿਆਸੀ ਕਿਸਮਤ EVM ’ਚ ਕੈਦ ਹੋ ਗਈ। ਇਸ ਵਾਰ ਵਿਧਾਨ ਸਭਾ ਚੋਣਾਂ ’ਚ 76.6 ਫ਼ੀਸਦੀ ਵੋਟਰਾਂ ਨੇ ਵੋਟਿੰਗ ਕੇਂਦਰਾਂ ’ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਕੇ ਇਤਿਹਾਸ ਰਚ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: