ਪੰਜਾਬ ਦੇ ਕਪੂਰਥਲਾ ਜ਼ਿਲੇ ਦੇ ਫਗਵਾੜਾ ਦੇ ਪਿੰਡ ਪਾਸ਼ਟਾ ‘ਚ ਵੀਰਵਾਰ ਨੂੰ ਬਦਮਾਸ਼ਾਂ ਨੇ ਮਾਮਲਾ ਵਾਪਸ ਨਾ ਲੈਣ ‘ਤੇ ਗੁੱਸੇ ‘ਚ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਬਦਮਾਸ਼ਾਂ ਨੇ ਉਸ ਨੂੰ ਫੋਨ ਕਰਕੇ ਲੱਕੜ ਟਾਲ ਕੋਲ ਬੁਲਾਇਆ ਸੀ। ਉੱਥੇ ਅਦਾਲਤ ਵਿੱਚ ਚੱਲ ਰਹੇ ਕੇਸ ਨੂੰ ਵਾਪਸ ਕਰਨ ਨੂੰ ਲੈ ਕੇ ਬਹਿਸ ਹੋਈ। ਉਸ ‘ਤੋਂ ਬਾਅਦ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਫਿਲਹਾਲ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਸਤਪਾਲ ਵਾਸੀ ਪਾਸ਼ਟਾ ਨੂੰ ਤਿੰਨ ਨੌਜਵਾਨਾਂ ਨੇ ਪਹਿਲਾਂ ਉਸ ਨੂੰ ਧਮਕੀ ਦਿੱਤੀ ਅਤੇ ਫਿਰ ਗੋਲੀ ਮਾਰ ਦਿੱਤੀ। ਗ਼ਨੀਮਤ ਸੀ ਕਿ ਗੋਲੀ ਉਸ ਵਿਅਕਤੀ ਦੇ ਹੱਥ ਵਿੱਚ ਲੱਗੀ। ਜ਼ਖਮੀ ਵਿਅਕਤੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜ਼ਖ਼ਮੀ ਸਤਪਾਲ ਨੇ ਦੱਸਿਆ ਕਿ ਉਸ ਦਾ ਕੇਸ ਪਾਸਟਾ ਦੇ ਕੁਝ ਵਿਅਕਤੀਆਂ ਨਾਲ ਅਦਾਲਤ ਵਿੱਚ ਚੱਲ ਰਿਹਾ ਹੈ। ਅੱਜ ਸਵੇਰੇ ਕਿਸੇ ਨੇ ਫੋਨ ਕਰਕੇ ਉਸ ਨੂੰ ਲੱਕੜ ਦੇ ਟਾਲ ਕੋਲ ਬੁਲਾਇਆ।
ਇਹ ਵੀ ਪੜ੍ਹੋ : ਫਿਰੋਜ਼ਪੁਰ ਮੈਗਿਮ ‘ਤੇ BSF ਨੂੰ ਮਿਲੀ ਵੱਡੀ ਕਾਮਯਾਬੀ, 2 ਕਿਲੋ 600 ਗ੍ਰਾਮ ਹੈਰੋਇਨ ਸਣੇ ਹਥਿਆਰ ਕੀਤੇ ਬਰਾਮਦ
ਉਕਤ ਨੌਜਵਾਨ ਜੋ ਦੋ ਦੋਸਤਾਂ ਨਾਲ ਉਥੇ ਪਹੁੰਚਿਆ, ਉਸ ਨੂੰ ਕੇਸ ਵਾਪਸ ਲੈਣ ਦੀ ਧਮਕੀ ਦਿੱਤੀ। ਸਤਪਾਲ ਅਨੁਸਾਰ ਕੇਸ ਵਾਪਸ ਲੈਣ ਤੋਂ ਨਾਂਹ ਕਰਨ ’ਤੇ ਉਕਤ ਨੌਜਵਾਨਾਂ ਨੇ ਉਸ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਕਤ ਨੌਜਵਾਨਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਤਿੰਨੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ।
ਵੀਡੀਓ ਲਈ ਕਲਿੱਕ ਕਰੋ -: