ਤਾਮਿਲਨਾਡੂ ਦੇ ਮੰਦਰ ਤੋਂ ਚੋਰੀ ਹੋਈ ਚੋਲ ਕਾਲੀਨ ਮੂਰਤੀ ਅਮਰੀਕਾ ਦੇ ਇਕ ਮਿਊਜ਼ੀਅਮ ਤੋਂ ਮਿਲੀ ਹੈ। ਰਾਮੇਸ਼ਵਰਮ ਦੇ ਸ਼੍ਰੀ ਏਕਾਂਥਾ ਰਾਮਾਸਵਾਮੀ ਮੰਦਰ ਤੋਂ ਸਾਲ 1966 ਵਿਚ ਚੋਰੀ ਹੋਈ ਇਹ ਮੂਰਤੀ ਅਮਰੀਕਾ ਦੀ ਮੂਰਤੀ ਵਿਭਾਗ ਸੀਆਈਡੀ ਨੂੰ ਆਪਣੀ ਜਾਂਚ ਦੌਰਾਨ ਮਿਲੀ। ਚੋਰੀ ਹੋਈ ਮੂਰਤੀ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਹੈ, ਜਿਸ ਵਿਚ ਉਹ ਨ੍ਰਿਤ ਦੀ ਮੁਦਰਾ ਵਿਚ ਖੜ੍ਹੇ ਨਜ਼ਰ ਆ ਰਹੇ ਹਨ। ਦ
ਰਅਸਲ 56 ਸਾਲ ਪਹਿਲਾਂ ਮੰਦਰ ਤੋਂ ਇਸ ਮੂਰਤੀ ਤੋਂ ਇਲਾਵਾ 5 ਹੋਰ ਮੂਰਤੀਆਂ ਚੋਰੀ ਹੋਈਆਂ ਸਨ, ਜਿਸ ਦੀ ਸ਼ਿਕਾਇਤ ਮੰਦਰ ਦੇ ਐਗਜ਼ੀਕਿਊਟਿਵ ਆਫਿਸਰ ਜੀ ਨਾਰਾਇਣੀ ਨੇ 23 ਨਵੰਬਰ ਨੂੰ ਕੀਤੀ ਸੀ। ਆਪਣੀ ਸ਼ਿਕਾਇਤ ਵਿਚ ਉਨ੍ਹਾਂ ਕਿਹਾ ਸੀ ਕਿ ਮੰਦਰ ਵਿਚ 3 ਤੋਂ ਵਧ ਮੂਰਤੀਆਂ ਚੋਰੀ ਹੋਈਆਂ ਹਨ। ਇਸ ਸ਼ਿਕਾਇਤ ਦੀ ਜਾਂਚ ਕਰਦੇ ਸਮੇਂ ਸੀਆਈਡੀ ਦੇ ਹੱਥ ਇਹ ਸਫਲਤਾ ਲੱਗੀ।
ਮੰਦਰ ਦੇ ਕਾਰਜਕਾਰੀ ਅਧਿਕਾਰੀਆਂ ਕੋਲ ਚੋਰੀ ਹੋਈ ਮੂਰਤੀ ਦੀ ਕੋਈ ਫੋਟੋ ਨਹੀਂ ਸੀ। ਜਾਂਚ ਵਿਚ ਜੁਟੀ ਪੁਲਿਸ ਨੇ ਫ੍ਰੈਂਚ ਇੰਸਟੀਚਿਊਟ ਆਫ ਪੁਡੂਚੇਰੀ ਦੇ ਫੋਟੋ ਅਜਾਇਬਘਰ ਤੋਂ ਮੰਦਰ ਦੀਆਂ ਮੂਰਤੀਆਂ ਦੇ ਫੋਟੋ ਕੱਢੇ ਜਿਸ ਦੇ ਬਾਅਦ ਫੋਟੋ ਦੇਖ ਕੇ ਪਤਾ ਲੱਗਾ ਕਿ 1958 ਵਿਚ ਇਸ ਮੰਦਰ ਵਿਚ 12 ਧਾਤੂ ਦੀਆਂ ਮੂਰਤੀਆਂ ਸਨ। ਇਨ੍ਹਾਂ ਵਿਚੋਂ 6 ਮੂਰਤੀਆਂ 1966 ਵਿਚ ਚੋਰੀ ਹੋ ਗਈਆਂ ਸਨ।
ਜਾਂਚ ਦੌਰਾਨ ਪੁਲਿਸ ਨੇ ਦੁਨੀਆ ਭਰ ਦੇ ਵੈੱਬਸਾਈਟਾਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਇੰਡੀਆਨਾਨਾਪੋਲਿਸ ਮਿਊਜ਼ੀਅਮ ਆਫ ਆਰਟ ਦੀ ਵੈੱਬਸਾਈਟ ‘ਤੇ ਇਕ ਮੂਰਤੀ ਮਿਲੀ ਜੋ ਬਿਲਕੁਲ ਨ੍ਰਿਤ ਕਰਦੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਮੂਰਤੀ ਵਰਗੀ ਹੈ। ਮਾਹਿਰਾਂ ਮੁਤਾਬਕ ਇਹ ਉਹੀ ਚੋਰੀ ਹੋਈ ਮੂਰਤੀ ਹੈ ਜੋ ਫੋਟੋ ਵਿਚ ਹੈ। ਫਿਲਹਾਲ ਸੀਆਈਡੀ ਦੀ ਟੀਮ ਬਾਕੀ 5 ਮੂਰਤੀਆਂ ਦੀ ਭਾਲ ਵਿਚ ਲੱਗ ਗਈ ਹੈ।
ਇਹ ਵੀ ਪੜ੍ਹੋ : ਕੈਨੇਡਾ ‘ਚ ਪੰਜਾਬੀ ਔਰਤ ਦਾ ਬੇਰਹਿਮੀ ਨਾਲ ਕਤਲ, ਮਾਮਲਾ ਸੁਲਝਾਉਣ ‘ਚ 24 ਘੰਟੇ ਲੱਗੀ ਪੁਲਿਸ
ਫਿਲਹਾਲ ਚੋਰੀ ਹੋਈ ਮੂਰਤੀ ਦੇ ਮਾਲਕਾਨਾ ਹੱਕ ਸਾਬਤ ਕਰਨ ਲਈ ਸਬੂਤ ਤਿਆਰ ਕੀਤੇ ਜਾ ਰਹੇ ਹਨ। ਜਲਦ ਹੀ ਸਾਰੇ ਡਾਕੂਮੈਂਟ ਤਿਆਰ ਕਰਕੇ ਅਮਰੀਕੀ ਸਰਕਾਰ ਨੂੰ ਸੌਂਪ ਕੇ ਮੂਰਤੀ ਵਾਪਸ ਕਰਨ ਦੀ ਮੰਗ ਕੀਤੀ ਜਾਵੇਗੀ। ਡੀਜੀਪੀ ਜਯੰਥ ਮੁਰਲੀ ਨੇ ਆਪਣੀ ਟੀਮ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਦੋ ਹਫਤਿਆਂ ਵਿਚ ਹੀ ਮੂਰਤੀ ਦਾ ਪਤਾ ਲਗਾਉਣਾ ਕਾਬਲੇ ਤਾਰੀਫ ਹੈ ਜਿਸ ਦੇ ਬਾਅਦ ਡੀਜੀਪੀ ਨੇ ਟੀਮ ਨੂੰ ਮੈਡਲ ਦੇਣ ਦਾ ਐਲਾਨ ਕੀਤਾ ਹੈ। ਮੰਦਰ ਤੋਂ ਚੋਰੀ ਹੋਈਆਂ ਹੋਰ ਮੂਰਤੀਆਂ ਵਿਚਦੋ ਭੂਦੇਵੀ, ਦੋ ਵਿਸ਼ਣੂ ਭਗਵਾਨ ਤੇ ਇਕ ਸ਼੍ਰੀਦੇਵੀ ਦੀ ਮੂਰਤੀ ਹੈ।
ਵੀਡੀਓ ਲਈ ਕਲਿੱਕ ਕਰੋ -: