ਹਿਮਾਚਲ ਪ੍ਰਦੇਸ਼ ਵਿਚ ਲੰਬੀ ਉਠਾ-ਪਟਕ ਦੇ ਬਾਅਦ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸੁਖਵਿੰਦਰ ਸਿੰਘ ਸੁੱਖੂ ਸੂਬੇ ਦੇ ਨਵੇਂ ਸੀਐੱਮ ਹੋਣਗੇ।ਕਾਂਗਰਸ ਵਿਧਾਇਕ ਦਲ ਦੀ ਬੈਠਕ ਵਿਚ ਉਨ੍ਹਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਉਨ੍ਹਾਂ ਨਾਲ ਪ੍ਰਤਿਭਾ ਸਿੰਘ ਦੇ ਖੇਮੇ ਤੋਂ ਮੁਕੇਸ਼ ਅਗਨੀਹੋਤਰੀ ਨੂੰ ਡਿਪਟੀ ਸੀਐੱਮ ਬਣਾਇਆ ਗਿਆ ਹੈ। ਕੱਲ੍ਹ 11 ਵਜੇ ਸਹੁੰ ਚੁੱਕ ਸਮਾਗਮ ਹੋਵੇਗਾ। ਇਸ ਲਈ ਕਾਂਗਰਸ ਵਿਧਾਇਕ ਦਲ ਨੇਤਾ ਸੁਖਵਿੰਦਰ ਸੁੱਖੂ ਰਾਜਪਾਲ ਨੂੰ ਮਿਲ ਕੇ ਸਮਾਂ ਮੰਗਣਗੇ।
ਹਿਮਾਚਲ ਵਿਚ 8 ਦਸੰਬਰ ਨੂੰ ਚੋਣ ਨਤੀਜੇ ਆਉਣ ਦੇ ਬਾਅਦ ਹੀ ਸੀਐੱਮ ਨੂੰ ਲੈ ਕੇ ਘਮਾਸਾਨ ਜਾਰੀ ਸੀ। 40 ਸੀਟਾਂ ਜਿੱਤ ਕੇ ਬਹੁਮਤ ਹਾਸਲ ਕਰਨ ਵਾਲੀ ਕਾਂਗਰਸ ਵਿਚ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਵੀ ਸੀਐੱਮ ਦੀ ਦਾਅਵੇਦਾਰੀ ਕਰ ਰਹੀ ਸੀ। ਹਾਲਾਂਕਿ ਵਿਧਾਇਕਾਂ ਤੋਂ ਰਾਏਸ਼ੁਮਾਰੀ ਦੇ ਬਾਅਦ ਸੁਖਵਿੰਦਰ ਸੁੱਖੂ ਇਸ ਦੌੜ ਵਿਚ ਅੱਗੇ ਨਿਕਲ ਗਏ ਸਨ। ਕਾਂਗਰਸ ਹਾਈਕਮਾਨ ਨੇ ਵੀ ਉਨ੍ਹਾਂ ਦੇ ਨਾਂ ‘ਤੇ ਮੋਹਰ ਲਾ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਦੁਪਿਹਰ ਤੱਕ ਦਾਂ ਸੀਐੱਮ ਚੁਣਨ ਦੀ ਪ੍ਰਕਿਰਿਆ ਉਂਝ ਹੀ ਚੱਲ ਰਹੀ ਸੀ ਜਿਵੇਂ ਉਮੀਦ ਸੀ ਪਰ ਹੰਗਾਮਾ ਉਦੋਂ ਹੋਇਆ ਜਦੋਂ ਪ੍ਰਤਿਭਾ ਸਿੰਘ ਨੇ ਸੁੱਖੂ ਦੇ ਨਾਂ ‘ਤੇ ਅਸਹਿਮਤੀ ਪ੍ਰਗਟਾਈ। ਉਹ ਆਪਣੇ ਖੇਮੇ ਤੋਂ ਮੁਕੇਸ਼ ਅਗਨੀਹੋਤਰੀ ਨੂੰ ਮੁੱਖ ਮੰਤਰੀ ਬਣਾਉਣ ‘ਤੇ ਅੜ ਗਈ। ਸੁੱਖੂ ਦਾ ਨਾਂ ਅੱਗੇ ਵਧਣ ‘ਤੇ ਪ੍ਰਤਿਭਾ ਸਿੰਘ ਗੁੱਟ ਦੇ ਲੋਕਾਂ ਨੇ ਸੜਕ ‘ਤੇ ਧਰਨਾ ਦਿੱਤਾ ਤੇ ਹਾਈਕਮਾਨ ਖਿਲਾਫ ਨਾਅਰੇਬਾਜ਼ੀ ਕੀਤੀ।