ਪੰਜਾਬ ਦੇ ਤਰਨਤਾਰਨ ‘ਚ ਰਾਕੇਟ ਲਾਂਚਰ (RPG) ਮਾਮਲੇ ‘ਚ ਪੁਲਿਸ ਨੂੰ ਇਕ CCTV ਮਿਲੀ ਹੈ। ਪੁਲਿਸ ਨੂੰ ਇਸ CCTV ਵਿੱਚ ਹਮਲਾਵਰ ਦਿੱਖ ਰਹੇ ਹਨ। ਇੰਨਾ ਹੀ ਨਹੀਂ ਸ਼ੁਰੂਆਤੀ ਜਾਂਚ ‘ਚ ਪੁਲਿਸ ਨੂੰ ਕੁਝ ਅਜਿਹੇ ਇਨਪੁਟ ਵੀ ਮਿਲੇ ਹਨ, ਜੋ ਕਿ ਹੈਰਾਨੀਜਨਕ ਹਨ। ਜਿਸ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਦੋ ਹੋਰ RPG ਮੌਜੂਦ ਹਨ। ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ।
ਜਾਣਕਾਰੀ ਅਨੁਸਾਰ ਹਮਲਾਵਰ ਤਰਨਤਾਰਨ ਦੇ ਸਰਹਾਲੀ ਥਾਣੇ ‘ਤੇ ਹਮਲਾ ਕਰਨ ਲਈ ਮੋਟਰਸਾਈਕਲ ਅਤੇ ਕਾਰ ‘ਚ ਆਏ ਸਨ। ਮੁਲਜ਼ਮ ਥਾਣੇ ਤੋਂ ਕੁਝ ਦੂਰੀ ’ਤੇ ਇੱਕ ਢਾਬੇ ’ਤੇ ਰੁਕੇ। ਜਿੱਥੇ ਉਨ੍ਹਾਂ ਨੇ ਕੁਝ ਸਮਾਂ ਇੰਤਜ਼ਾਰ ਕੀਤਾ। ਪੁਲਿਸ ਨੇ ਇਹ CCTV ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਵੱਲੋਂ CCTV ਦੇ ਆਧਾਰ ’ਤੇ ਹਮਲਾਵਰਾਂ ਦੀ ਪਛਾਣ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ:ਡਾਕਟਰ ਨੇ ਫਿਲਮ ‘ਥ੍ਰੀ ਇਡੀਅਟਸ’ ਵਾਂਗ ਵੀਡੀਓ ਕਾਲ ‘ਤੇ ਕਰਵਾਈ ਡਿਲੀਵਰੀ, ਮਾਂ-ਬੱਚੇ ਦੀ ਹੋਈ ਮੌਤ
ਦੂਜੇ ਪਾਸੇ ਮੁਢਲੀ ਜਾਂਚ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛ-ਪੜਤਾਲ ‘ਚ ਇਹ ਸਪੱਸ਼ਟ ਹੋ ਗਿਆ ਹੈ ਕਿ ਅਜੇ ਤੱਕ ਖ਼ਤਰਾ ਟਲਿਆ ਨਹੀਂ ਹੈ। ਪੰਜਾਬ ‘ਚ ਪਾਕਿਸਤਾਨ ‘ਤੋਂ ਇੱਕੋ ਸਮੇਂ 4 RGP ਸੁੱਟੇ ਗਏ ਸਨ। ਜਿਨ੍ਹਾਂ ਵਿੱਚੋਂ ਇੱਕ ਮੁਹਾਲੀ ਇੰਟੈਲੀਜੈਂਸ ਦਫ਼ਤਰ ਅਤੇ ਦੂਜਾ ਤਰਨਤਾਰਨ ਥਾਣੇ ਵਿੱਚ ਸੁੱਟਿਆ ਗਿਆ ਹੈ।
ਇਨਪੁਟ ਮਿਲਣ ਤੋਂ ਬਾਅਦ ਪੰਜਾਬ ਅਤੇ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਉਨ੍ਹਾਂ ਨੇ ਪਾਕਿਸਤਾਨ ਤੋਂ ਭਾਰਤ ਭੇਜੇ ਗਏ RPG ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਦੋਂ ਤੱਕ ਉਹ ਬਰਾਮਦ ਨਹੀਂ ਹੋ ਜਾਂਦੇ, ਖ਼ਤਰਾ ਬਣਿਆ ਰਹੇਗਾ।
ਵੀਡੀਓ ਲਈ ਕਲਿੱਕ ਕਰੋ -: