ਫਿਰੋਜ਼ਪੁਰ : ਜ਼ਿਲਾ ਫਿਰੋਜ਼ਪੁਰ ‘ਚ ਪੁਲਿਸ SSP ਕੰਵਰਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖ਼ਿਲਾਫ਼ ਗੁਪਤ ਸੂਚਨਾ ਦੇ ਆਧਾਰ ‘ਤੇ ਛਾਪੇਮਾਰੀ ਕਰਦੇ ਹੋਏ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ 6 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 699 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ 3 ਕਰੋੜ 49 ਰੁਪਏ ਦੇ ਕਰੀਬ ਹੈ।
ਫ਼ਿਰੋਜ਼ਪੁਰ ਦਫ਼ਤਰ ਦੇ SSP ਅਧਿਕਾਰੀ ਨੇ ਦੱਸਿਆ ਕਿ CIA ਸਟਾਫ਼ ਫ਼ਿਰੋਜ਼ਪੁਰ ਦੀ ਪੁਲਿਸ ਨੇ ਸਬ-ਇੰਸਪੈਕਟਰ ਮੰਗਲ ਸਿੰਘ ਦੀ ਅਗਵਾਈ ਹੇਠ ਦਿੱਲੀ ਨੰਬਰ ਦੀ ਹੌਂਡਾ ਸਿਟੀ ਕਾਰ ‘ਤੇ ਸਵਾਰ ਹੋ ਕੇ ਘੁੰਮ ਰਹੇ 3 ਵਿਅਕਤੀਆਂ ਨੂੰ 510 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।
CIA ਪੁਲਿਸ ਵੱਲੋਂ ਛਾਪੇਮਾਰੀ ਕਰਕੇ ਰਾਜਪਾਲ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਸੰਗਰੂਰ, ਮੰਗੂ ਸਿੰਘ ਪੁੱਤਰ ਸੋਮਨਾਥ ਵਾਸੀ ਸੁਨਾਮ ਅਤੇ ਛਿੰਦਰਪਾਲ ਸਿੰਘ ਉਰਫ਼ ਸ਼ਿੰਦਾ ਪੁੱਤਰ ਜੋਗਿੰਦਰ ਸਿੰਘ ਵਾਸੀ ਸੁਨਾਮ ਵਿਅਕਤੀ ਕਾਰ ‘ਚ ਘੁੰਮਦੇ ਹੋਏ ਫੜੇ ਗਏ, ਜਿਨ੍ਹਾਂ ਦੀ ਤਲਾਸ਼ੀ ਲੈਣ ‘ਤੇ 510 ਗ੍ਰਾਮ ਹੈਰੋਇਨ ਬਰਾਮਦ ਹੋਈ | ਉਨ੍ਹਾਂ ਦੱਸਿਆ ਕਿ CIA ਫਿਰੋਜ਼ਪੁਰ ਦੀ ਪੁਲਿਸ ਨੇ ASI ਸੁਦੇਸ਼ ਕੁਮਾਰ ਦੀ ਅਗਵਾਈ ਹੇਠ ਬਲਦੇਵ ਸਿੰਘ ਉਰਫ਼ ਟੀਡੀ ਵਾਸੀ ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਇਹ ਵੀ ਪੜ੍ਹੋ:ਤਰਨਤਾਰਨ RPG ਹਮਲਾ ਮਾਮਲਾ: ਪੁਲਿਸ ਦੇ ਹੱਥ ਲੱਗੀ CCTV ਫੁਟੇਜ਼, ਮੋਟਰਸਾਈਕਲ ਅਤੇ ਕਾਰ ‘ਚ ਆਏ ਹਮਲਾਵਰ
ਇਸਦੇ ਨਾਲ ਹੀ ASI ਸੁਦੇਸ਼ ਕੁਮਾਰ ਦੀ ਜਦੋ ਆਪਣੀ ਪੁਲਿਸ ਟੀਮ ਨਾਲ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਬਲਦੇਵ ਸਿੰਘ ਉਰਫ਼ ਟੀਡੀ ਨਾਂ ਦਾ ਵਿਅਕਤੀ ਜੋ ਕਿ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ। ਉਹ ਸ਼ਮਸ਼ਾਨ ਘਾਟ ਰੋਡ, ਫਿਰੋਜ਼ਪੁਰ ਛਾਉਣੀ ਵਿਖੇ ਗਾਹਕਾਂ ਨੂੰ ਹੈਰੋਇਨ ਵੇਚਣ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਗੁਪਤ ਸੂਚਨਾ ਦੇ ਆਧਾਰ ‘ਤੇ ASI ਸੁਦੇਸ਼ ਕੁਮਾਰ ਅਤੇ ਉਨ੍ਹਾਂ ਦੀ ਪੁਲਿਸ ਟੀਮ ਨੇ ਉਕਤ ਨਾਮੀ ਵਿਅਕਤੀ ਨੂੰ ਕਾਬੂ ਕਰ ਲਿਆ ਜਿਸ ‘ਤੋਂ 150 ਗ੍ਰਾਮ ਹੈਰੋਇਨ ਬਰਾਮਦ ਹੋਈ।
ASI ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਥਾਣਾ ਫ਼ਿਰੋਜ਼ਪੁਰ ਛਾਉਣੀ ਨੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਦੇ ਹੋਏ ਕੱਚਾ ਰਸਤਾ ਲਾਲ ਕੋਠੀ ਫ਼ਿਰੋਜ਼ਪੁਰ ਛਾਉਣੀ ਦੇ ਇਲਾਕੇ ਵਿੱਚ ਅਮਿਤ ਪੁੱਤਰ ਯਾਕੂਬ ਨੂੰ 32 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਉਸ ਕੋਲੋਂ 32 ਗ੍ਰਾਮ ਹੈਰੋਇਨ ਬਰਾਮਦ ਵੀ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਥਾਣਾ ਮੱਲਾਂਵਾਲਾ ਦੀ ਪੁਲਿਸ ਨੇ ਸਬ ਇੰਸਪੈਕਟਰ ਗੁਰਦੀਪ ਕੌਰ ਦੀ ਅਗਵਾਈ ‘ਚ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਦੀਪ ਕੁਮਾਰ ਉਰਫ਼ ਦੀਪਾ ਨੂੰ 7 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: