‘ਆਪ’ ਦੀ ਸਰਕਾਰ ਵੱਲੋਂ 1 ਜਨਵਰੀ ਤੋਂ ਹਸਪਤਾਲਾਂ ਤੇ ਸਿਹਤ ਕੇਂਦਰਾਂ ਵਿੱਚ 450 ਤਰ੍ਹਾਂ ਦੇ ਮੈਡੀਕਲ ਟੈਸਟ ਮੁਫ਼ਤ ਕਰਵਾਏ ਜਾਣਗੇ। CM ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਕਦਮ ਨਾਲ ਉਨ੍ਹਾਂ ਲੋਕਾਂ ਦੀ ਮਦਦ ਹੋਵੇਗੀ ਜੋ ਨਿੱਜੀ ਸਿਹਤ ਦੇਖਭਾਲ ਦਾ ਖਰਚਾ ਚੁੱਕਣ ‘ਚ ਅਸਮਰੱਥ ਹਨ।
ਜਾਣਕਾਰੀ ਅਨੁਸਾਰ ਇਸ ਸਮੇਂ ਸਰਕਾਰ ਵੱਲੋਂ ਮੁਫ਼ਤ ਮੁਹੱਈਆ ਕਰਵਾਏ ਜਾਣ ਵਾਲੇ ਮੈਡੀਕਲ ਟੈਸਟਾਂ ਦੀ ਗਿਣਤੀ 212 ਹੈ। CM ਕੇਜਰੀਵਾਲ ਵੱਲੋਂ ਸਿਹਤ ਵਿਭਾਗ ਦੇ 238 ਹੋਰ ਟੈਸਟ ਹਸਪਤਾਲਾਂ ਅਤੇ ਮੁਹੱਲਾ ਕਲੀਨਿਕਾਂ ਵਿੱਚ ਮੁਫ਼ਤ ਕਰਵਾਉਣ ਦੀ ਮਨਜ਼ੂਰੀ ਦਿੱਤੀ ਹੈ। ਦਿੱਲੀ ਵਿੱਚ ਔਰਤਾਂ ਲਈ ਵਿਸ਼ੇਸ਼ ਮਹਿਲਾ ਮੁਹੱਲਾ ਕਲੀਨਿਕ ਦੀ ਵੀ ਵਿਵਸਥਾ ਹੈ।
ਇੱਥੇ ਗਰਭਵਤੀ ਔਰਤਾਂ ਅਤੇ ਗਾਇਨੀ ਨਾਲ ਸਬੰਧਤ ਹਰ ਤਰ੍ਹਾਂ ਦੀਆਂ ਦਵਾਈਆਂ, ਟੈਸਟ ਅਤੇ ਅਲਟਰਾਸਾਊਂਡ ਮੁਫ਼ਤ ਕੀਤੇ ਜਾਂਦੇ ਹਨ। ਕਲੀਨਿਕ ਵਿਸ਼ੇਸ਼ ਤੌਰ ‘ਤੇ ਔਰਤਾਂ ਅਤੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਤਿਆਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ:GMCH-32 ‘ਚ ਹੋਵੇਗੀ ਨਰਸਿੰਗ ਸਟਾਫ ਦੀ ਭਰਤੀ, ਕੇਂਦਰ ਸਰਕਾਰ ਨੇ 17 ਸਾਲਾਂ ਬਾਅਦ ਦਿੱਤੀ ਮਨਜ਼ੂਰੀ
CM ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਉਨ੍ਹਾਂ ਦੀ ਸਰਕਾਰ ਦਾ ਮਿਸ਼ਨ ਹੈ ਕਿ ਉਹ ਲੋਕਾਂ ਨੂੰ ਚੰਗੀ ਸਿਹਤ ਅਤੇ ਸਿੱਖਿਆ ਪ੍ਰਦਾਨ ਕਰੇ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਬਹੁਤ ਮਹਿੰਗੀਆਂ ਹੋ ਗਈਆਂ ਹਨ ਅਤੇ ਬਹੁਤ ਸਾਰੇ ਲੋਕ ਪ੍ਰਾਈਵੇਟ ਹੈਲਥਕੇਅਰ ‘ਚ ਇਲਾਜ਼ ਨਹੀਂ ਕਰਾ ਸਕਦੇ। ਇਹ ਕਦਮ ਅਜਿਹੇ ਲੋਕਾਂ ਦੀ ਮਦਦ ਕਰੇਗਾ। ਦੱਸ ਦੇਈਏ ਕਿ ਇਹ ਸਹੂਲਤ ਦਿੱਲੀ ਦੇ ਲੋਕਾਂ ਨੂੰ ਹੀ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ -: