ਆਸਟ੍ਰੇਲੀਆ ਦੇ ਕਵੀਸਲੈਂਡ ਦੇ ਸੁਦੂਰ ਗ੍ਰਾਮੀਣ ਇਲਾਕੇ ਵਿਚ ਹੋਈ ਗੋਲੀਬਾਰੀ ਵਿਚ 6 ਲੋਕਾਂ ਦੀ ਮੌਤ ਹੋ ਗਈ। ਇਸ ਵਿਚ 2 ਪੁਲਿਸ ਮੁਲਾਜ਼ਮ ਵੀ ਮਾਰੇ ਗਏ ਜਦੋਂ ਕਿ 2 ਪੁਲਿਸ ਮੁਲਾਜ਼ਮ ਜ਼ਖਮੀ ਹਨ। ਪੁਲਿਸ ਨੇ ਵੀ 3 ਮੁਲਜ਼ਮਾਂ ਨੂੰ ਮਾਰ ਗਿਰਾਇਆ ਤੇ ਇਕ ਫਰਾਰ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਕ ਇਕ ਵਿਅਕਤੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦੀ ਜਾਂਚ ਲਈ ਮੌਕੇ ‘ਤੇ ਪਹੁੰਚੇ ਸਨ। ਉਦੋਂ ਉਨ੍ਹਾਂ ‘ਤੇ ਹਮਲਾ ਕੀਤਾ ਗਿਆ। ਆਸਟ੍ਰੇਲੀਆ ਦੇ ਪੀਐੱਮ ਐਂਥਨੀ ਅਲਬਨੀਸ ਨੇ ਇਸ ਨੂੰ ਦੇਸ਼ ਲਈ ਦੁਖਦ ਘਟਨਾ ਦੱਸਿਆ। ਘਟਨਾ ਦੌਰਾਨ ਕਾਂਸਟੇਬਲ ਮੈਥਿਊ ਅਰਨੋਲਡ ਅਤੇ ਰਾਹੇਲ ਮੈਕ੍ਰੋ ਕਿਸੇ ਮਾਮਲੇ ਦੀ ਜਾਂਚ ਨੂੰ ਲੈ ਕੇ ਘਟਨਾ ਵਾਲੀ ਥਾਂ ‘ਤੇ ਪਹੁੰਚੇ ਸਨ। ਉਨ੍ਹਾਂ ਦੇ ਇਥੇ ਪਹੁੰਚਦੇ ਹੀ ਬਦਮਾਸ਼ਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਨਾਲ ਦੋਵੇਂ ਪੁਲਿਸ ਅਧਿਕਾਰੀਆਂ ਦੀ ਮੌਤ ਘਟਨਾ ਵਾਲੀ ਥਾਂ ‘ਤੇ ਹੀ ਹੋ ਗਈ। ਦੋਵੇਂ ਪੁਲਿਸ ਮੁਲਾਜ਼ਮਾਂ ਨੇ ਹੁਣੇ ਜਿਹੇ ਹੀ ਜੁਆਇਨ ਕੀਤਾ ਸੀ। ਇਸ ਦੌਰਾਨ ਇਕ ਹੋਰ ਪੁਲਿਸ ਮੁਲਾਜ਼ਮ ਨੂੰ ਵੀ ਗੋਲੀ ਲੱਗੀ ਹੈ ਜਦੋਂ ਕਿ ਚੌਥਾ ਪੁਲਿਸ ਮੁਲਾਜ਼ਮ ਕਿਸੇ ਤਰ੍ਹਾਂ ਜਾਨ ਬਚਾ ਕੇ ਉਥੋਂ ਭੱਜਣ ਵਿਚ ਕਾਮਯਾਬ ਰਿਹਾ।
ਇਹ ਵੀ ਪੜ੍ਹੋ: ਅਫਗਾਨਿਸਤਾਨ ‘ਚ ਲੜਕੀਆਂ ਸਾਹਮਣੇ ਨਵੀਂ ਮੁਸੀਬਤ, ਸਕੂਲ ਜਾਏ ਬਿਨਾਂ ਪ੍ਰੀਖਿਆ ਦੇਣ ਦਾ ਦਿੱਤਾ ਫਰਮਾਨ
ਘਟਨਾ ਦੇ ਬਾਅਦ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਤੇ ਮੁਲਜ਼ਮਾਂ ਦੀ ਭਾਲ ਵਿਚ ਲੱਗ ਗਈ। ਇਹ ਮੁਹਿੰਮ 6 ਘੰਟੇ ਤੱਕ ਚੱਲੀ। ਅਪਰਾਧੀਆਂ ਨੂੰ ਖਤਮ ਕਰਨ ਲਈ ਪੁਲਿਸ ਨੂੰ ਹਵਾਈ ਬਲਾਂ ਦਾ ਵੀ ਸਹਾਰਾ ਲੈਣਾ ਪਿਆ। ਪੁਲਿਸ ਕਮਾਂਡਰ ਕਟਰੀਨਾ ਕੈਰੋਲ ਨੇ ਕਿਹਾ ਕਿ ਸਮਾਜ ਨੂੰ ਸੁਰੱਖਿਅਤ ਰੱਖਣ ਲਈ ਸਾਡੇ ਦੋ ਜਾਂਬਾਜ਼ ਜਵਾਨਾਂ ਨੇ ਸ਼ਹਾਦਤ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: