ਬਲਜੀਤ ਸਿੰਘ ਦਾਦੂਵਾਲ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। 2020 ਵਿਚ ਉਨ੍ਹਾਂ ਨੇ 6ਵੀਂ ਤੇ 9ਵੀਂ ਪਾਤਸ਼ਾਹੀ ਗੁਰਦੁਆਰਾ ਵਿਚ ਹੋਈਆਂ ਚੋਣਾਂ ਵਿਚ ਝੀਂਡਾ ਗੁੱਟ ਦੇ ਜਸਬੀਰ ਸਿੰਘ ਖਾਲਾਸ ਨੂੰ 2 ਵੋਟਾਂ ਤੋਂ ਹਰਾ ਕੇ ਜਿੱਤ ਹਾਸਲ ਕੀਤੀ ਸੀ। ਹਰਿਆਣਾ ਸਰਕਾਰ ਵੱਲੋਂ 38 ਮੈਂਬਰਾਂ ਵਾਲੀ ਐਡਹਾਕ ਕਮੇਟੀ ਦਾ ਗਠਨ ਕਰ ਦਿੱਤਾ ਹੈ। ਹੁਣ ਇਕ ਸਾਲ ਵਿਚ HSGPC ਹਰਿਆਣਾ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ।
ਕਮੇਟੀ ਵਿਚ ਅੰਬਾਲਾ ਜ਼ਿਲ੍ਹੇ ਤੋਂ 4 ਫਰੀਦਾਬਾਦ-2, ਕੈਥਲ, ਕਰਨਾਲ ਤੋਂ 4-4, ਕੁਰੂਕਸ਼ੇਤਰ ਤੋਂ 3, ਪੰਚਕੂਲਾ ਤੇ ਪਾਨੀਪਤ ਤੋਂ 2-2, ਸਿਰਸਾ ਤੋਂ 6, ਯਮੁਨਾਨਗਰ ਤੋਂ 5 ਤੇ ਭਿਵਾਨੀ, ਹਿਸਾਰ, ਜੀਂਦ, ਮਹੇਂਦਰਗੜ੍ਹ, ਨੂੰਹ ਤੇ ਰੋਹਤਕ ਵਿਚ 1-1 ਮੈਂਬਰ ਚੁਣੇ ਗਏ ਹਨ। ਸੁਪਰੀਮ ਕੋਰਟ ਵੱਲੋਂ ਹਰਿਆਣਾ ਵਿਚ ਗੁਰਦੁਆਰਿਆਂ ਦੇ ਪ੍ਰਬੰਧਨ ਲਈ ਬਣਾਏ ਗਏ HSGPC ਬਿਆਲ 2014 ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਗਿਆ ਹੈ।
ਕਾਂਗਰਸ ਸਰਕਾਰ ਵਿਚ ਹਰਿਆਣਾ ਵਿਧਾਨ ਸਭਾ ਵਿਚ ਬਣੇ ਐਕਟ ਦੇ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਣੀ ਸੀ। ਇਸ ਕਮੇਟੀ ਨੇ ਹਰਿਆਣਾ ਦੇ 53 ਇਤਿਹਾਸਕ ਗੁਰਦੁਆਰਿਆਂ ਵਿਚੋਂ 5 ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਸੀ। ਇਸ ਦੇ ਬਾਅਦ ਐੱਸਜੀਪੀ ਸੁਪਰੀਮ ਕੋਰਟ ਚਲੀ ਗਈ। ਉਦੋਂ ਤੋਂ ਇਹ ਮਾਮਲਾ ਸੁਪਰੀਮ ਕੋਰਟ ਵਿਚ ਵਿਚਾਰਅਧੀਨ ਸੀ। ਪਹਿਲਾਂ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਬਣੇ ਸਨ।
ਇਹ ਵੀ ਪੜ੍ਹੋ : SGPC ਦਾ ਵੱਡਾ ਫੈਸਲਾ, ਫ਼ਿਲਮ ‘ਚ ਗੁਰੂਆਂ ਨਾਲ ਜੁੜ੍ਹੇ ਕਿਰਦਾਰਾਂ ਦੀ ਪੇਸ਼ਕਾਰੀ ‘ਤੇ ਲਗਾਈ ਰੋਕ
ਸੁਪਰੀਮ ਕੋਰਟ ਦਾ ਫੈਸਲਾ ਆਉਣ ਦੇ ਬਾਅਦ ਹਰਿਆਣਾ ਦੇ ਕੈਥਲ ਸਥਿਤ ਨੀਮ ਸਾਹਿਬ ਗੁਰਦੁਆਰਾ ਵਿਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਵਿਚ ਜਗਦੀਸ਼ ਸਿੰਘ ਝੀਂਡਾ ਨੂੰ ਸਰਬਸੰਮਤੀ ਨਾਲ HSGPC ਪ੍ਰਧਾਨ ਚੁਣ ਲਿਆ ਗਿਆ ਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੀਟਿੰਗ ਵਿਚ 33 ਮੈਂਬਰਾਂ ਨੇ ਉਨ੍ਹਾਂ ਨੂੰ ਪ੍ਰਧਾਨ ਚੁਣਿਆ ਹੈ ਹਾਲਾਂਕਿ ਦਾਦੂਵਾਲ ਨੇ ਇਸ ਚੋਣ ਨੂੰ ਗੈਰ-ਸੰਵਧਾਨਕ ਦੱਸਿਆ ਸੀ।
ਵੀਡੀਓ ਲਈ ਕਲਿੱਕ ਕਰੋ -: