ਪੰਜਾਬ ਦੇ ਰਾਜਪਾਲ ਨੇ SP ਅਸ਼ੀਸ਼ ਕਪੂਰ ‘ਤੇ ਜਬਰ-ਜ਼ਨਾਹ ਦੇ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ। ਰਾਜਪਾਲ ਬੀ.ਐੱਲ. ਪੁਰੋਹਿਤ ਨੂੰ ਇਸ ਮਾਮਲੇ ਵਿੱਚ ਤੱਥਾਂ ਦੀ ਜਾਂਚ ਕਰਨ ਲਈ ਸਤਿਕਾਰ ਸਹਿਤ ਲਿਖਿਆ ਹੈ।
ਇਸ ਦੀ ਸ਼ਿਕਾਇਤ ਅੰਮ੍ਰਿਤਸਰ (ਉੱਤਰੀ) ਤੋਂ ਵਿਧਾਇਕ ਅਤੇ ਘਟਨਾ ਵੇਲੇ ਦੇ ਆਈਜੀ ਪੰਜਾਬ ਵਿਜੇ ਪ੍ਰਤਾਪ ਸਿੰਘ ਨੇ ਕੀਤੀ ਹੈ। ਪੰਜਾਬ ਦੇ ਰਾਜਪਾਲ ਨੇ ਮਾਮਲੇ ਦੀ ਵੀਡੀਓ ਕਲਿੱਪ ਦੇ ਹਵਾਲੇ ਨਾਲ ਸ਼ਿਕਾਇਤ ‘ਤੇ ਹੁਣ ਤੱਕ ਸਖ਼ਤ ਕਾਰਵਾਈ ਨਾ ਹੋਣ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਉਨ੍ਹਾਂ ਮੁੱਖ ਮੰਤਰੀ ਮਾਨ ਨੂੰ ਮਾਮਲੇ ਦੇ ਤੱਥਾਂ ਦੀ ਘੋਖ ਕਰਨ ਲਈ ਕਿਹਾ। ਸਲਾਹਕਾਰ ਯੂਟੀ ਦੁਆਰਾ ਉਸਨੂੰ ਐਸਐਸਪੀ ਯੂਟੀ ਦੇ ਅਹੁਦੇ ਲਈ ਆਈਪੀਐਸ ਅਧਿਕਾਰੀਆਂ ਦਾ ਇੱਕ ਪੈਨਲ ਭੇਜਣ ਲਈ ਕੀਤੀ ਬੇਨਤੀ ਦਾ ਵੀ ਜ਼ਿਕਰ ਕੀਤਾ।