ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਾਹਲ ‘ਤੇ ਵਿਜੀਲੈਂਸ ਬਿਊਰੋ ਨੇ ਸ਼ਿਕੰਜਾ ਕੱਸਦੇ ਹੋਏ ਉਨ੍ਹਾਂ ਦੀਆਂ ਵੱਖ-ਵੱਖ ਕਮਰਸ਼ੀਅਲ ਜਾਇਦਾਦਾਂ ‘ਤੇ ਛਾਪਾ ਮਾਰਿਆ। ਪਟਿਆਲਾ-ਸਰਹਿੰਦ ਰੋਡ ‘ਤੇ ਚਾਹਲ ਦੇ ਮੈਰਿਜ ਪੈਲੇਸ ਅਲਕਾਜਾਰ ਵਿਚ ਵਿਜੀਲੈਂਸ ਦੀ ਛਾਪੇਮਾਰੀ ਚੱਲ ਰਹੀ ਹੈ। ਇਸ ਤੋਂ ਇਲਾਵਾ ਚਾਹਲ ਦੇ ਨਾਭਾ ਰੋਡ ਸਥਿਤ ਸ਼ਾਪਿੰਗ ਮਾਲ ‘ਤੇ ਵੀ ਵਿਜੀਲੈਂਸ ਨੇ ਕਾਰਵਾਈ ਕਰਦੇ ਹੋਏ ਦਬਿਸ਼ ਦਿੱਤੀ ਹੈ। ਚਾਹਲ ‘ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਦੋਸ਼ ਲੱਗਾ ਹੈ।
ਵਿਜੀਲੈਂਸ ਨੇ ਇਮੀਗ੍ਰੇਸ਼ਨ ਅਥਾਰਟੀਜ਼ ਨੂੰ ਵੀ ਚਿੱਠੀ ਲਿਖ ਕੇ ਚਹਿਲ ਖਿਲਾਫ ਲੁਕ ਆਊਟ ਸਰਕੂਲਰ ਜਾਰੀ ਕਰਨ ਲਈ ਕਿਹਾ ਹੈ ਤਾਂ ਕਿ ਉਹ ਵਿਦੇਸ਼ ਨਾ ਭੱਜ ਸਕਣ। ਜਾਣਕਾਰੀ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਚਹਿਲ ਦਾ ਮੋਬਾਈਲ ਫੋਨ ਲਗਾਤਾਰ ਬੰਦ ਆ ਰਿਹਾ ਹੈ ਤੇ ਉਹ ਵਿਜੀਲੈਂਸ ਦੀ ਪਹੁੰਚ ਵਿਚ ਵੀ ਨਹੀਂ ਹੈ।
ਵਿਜੀਲੈਂਸ ਮੁਤਾਬਕ ਇਸ ਛਾਪੇ ਦੌਰਾਨ ਚਹਿਲ ਵੱਲੋਂ ਬਣਾਈਆਂ ਗਈਆਂ ਜਾਇਦਾਦਾਂ ਦੀ ਕੀਮਤ ਦਾ ਹਿਸਾਬ ਲਗਾਇਆ ਜਾਵੇਗਾ ਕਿਉਂਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਸਾਰਾ ਕੁਝ ਗੈਰ-ਕਾਨੂੰਨੀ ਤਰੀਕੇ ਨਾਲ ਬਣਾਇਆ ਗਿਆ ਹੈ। ਪਿਛਲੇ ਦਿਨੀਂ ਵੀ ਚਹਿਲ ਦੇ ਪਟਿਆਲਾ ਦੇ ਤਵੱਕੀ ਮੋਡ ਸਥਿਤ ਰਿਹਾਇਸ਼ ‘ਤੇ ਵਿਜੀਲੈਂਸ ਦੀ ਟੀਮ ਨੇ ਛਾਪਾ ਮਾਰਿਆ ਸੀ ਪਰ ਇਸ ਛਾਪੇ ਸਬੰਧੀ ਸਾਰੀ ਜਾਣਕਾਰੀ ਬੇਹੱਦ ਗੁਪਤ ਰੱਖੀ ਗਈ ਸੀ। ਉਸ ਸਮੇਂ ਚਹਿਲ ਆਪਣੇ ਘਰ ‘ਤੇ ਨਹੀਂ ਮਿਲੇ ਸਨ।
ਇਹ ਵੀ ਪੜ੍ਹੋ : MP ਔਜਲਾ ਨੇ ਸੰਸਦ ‘ਚ ਚੁੱਕਿਆ ਜ਼ੀਰਾ ਸ਼ਰਾਬ ਫੈਕਟਰੀ ਦਾ ਮੁੱਦਾ, ਪੰਜਾਬ ਦੇ ਨੁਮਾਇੰਦਿਆਂ ਦੀ ਕਮੇਟੀ ਬਣਾਉਣ ਦੀ ਕੀਤੀ ਮੰਗ
ਇਸ ਤੋਂ ਬਾਅਦ ਚਹਿਲ ਨੂੰ ਵਿਜੀਲੈਂਸ ਵੱਲੋਂ ਜਾਂ ਵਿਚ ਸ਼ਾਮਲ ਹੋਣ ਲਈ ਸੰਮਨ ਭੇਜੇ ਗਏ ਸਨ। ਇਸ ਤੋਂ ਪਹਿਲਾਂ ਸਾਲ 2007 ਵਿਚ ਚਹਿਲ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਕੇਸ ਦਰਜ ਕੀਤਾ ਗਿਆ ਸੀ। ਹਾਲਾਂਕਿ ਬਾਅਦ ਵਿਚ 2016 ਵਿਚ ਉਹ ਇਸ ਕੇਸ ਵਿਚ ਬਰੀ ਵੀ ਹੋ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: