ਰਾਜਧਾਨੀ ਐਕਸਪ੍ਰੈਸ ਵਿੱਚ ਸਫ਼ਰ ਕਰ ਰਹੇ ਇੱਕ ਯਾਤਰੀ ਦੇ ਖਾਣੇ ਵਿੱਚ ਕਾਕਰੋਚ ਮਿਲਿਆ। ਇਹ ਖਾਣਾ ਭਾਰਤੀ ਰੇਲਵੇ ਦੁਆਰਾ ਪਰੋਸਿਆ ਗਿਆ ਸੀ। ਯਾਤਰੀ ਨੇ ਖਾਣੇ ਦੀ ਇੱਕ ਫੋਟੋ ਟਵੀਟ ਕੀਤੀ ਅਤੇ ਭਾਰਤੀ ਰੇਲਵੇ ਅਤੇ ਰੇਲ ਮੰਤਰੀ ਪੀਯੂਸ਼ ਗੋਇਲ ਤੋਂ ਘਟਨਾ ਬਾਰੇ ਜਵਾਬ ਮੰਗਿਆ। 16 ਦਸੰਬਰ ਦੀ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਰੇਲਵੇ ਨੇ ਦੋਸ਼ੀ ਕੁੱਕ ਨੂੰ ਨੌਕਰੀ ਤੋਂ ਹਟਾ ਦਿੱਤਾ।
ਯਾਤਰੀ ਨੇ ਆਮਲੇਟ ਦੀ ਇੱਕ ਫੋਟੋ ਪੋਸਟ ਕੀਤੀ ਅਤੇ ਇੱਕ ਟਵੀਟ ਵਿੱਚ ਲਿਖਿਆ ਕਿ 16 ਦਸੰਬਰ ਨੂੰ ਉਹ ਦਿੱਲੀ ਤੋਂ ਰਾਜਧਾਨੀ ਐਕਸਪ੍ਰੈਸ ਵਿੱਚ ਸਵਾਰ ਹੋਇਆ ਸੀ। ਉਸ ਨੇ ਆਪਣੀ ਢਾਈ ਸਾਲ ਦੀ ਧੀ ਲਈ ਨਾਸ਼ਤੇ ਲਈ ਐਕਸਟ੍ਰਾ ਆਮਲੇਟ ਆਰਡਰ ਕੀਤਾ ਸੀ। ਜਦੋਂ ਆਮਲੇਟ ਆਇਆ ਤਾਂ ਉਸ ਵਿੱਚ ਇੱਕ ਕਾਕਰੋਚ ਮਿਲਿਆ। ਉਸ ਨੇ ਪੁੱਛਿਆ ਕਿ ਜੇਕਰ ਮੇਰੀ ਧੀ ਨੂੰ ਕੁਝ ਹੋਇਆ ਤਾਂ ਜ਼ਿੰਮੇਵਾਰੀ ਕੌਣ ਲਵੇਗਾ।
ਯਾਤਰੀ ਦੀ ਸ਼ਿਕਾਇਤ ਦੇ ਜਵਾਬ ਵਿੱਚ ਰੇਲਵੇ ਸੇਵਾ ਨੇ ਘਟਨਾ ਲਈ ਮੁਆਫੀ ਮੰਗੀ ਅਤੇ ਉਸ ਦਾ ਪੀਐਨਆਰ ਨੰਬਰ ਅਤੇ ਮੋਬਾਈਲ ਨੰਬਰ ਮੰਗਿਆ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਰੇਲਵੇ ਨੇ ਘਟਨਾ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ : ਜ਼ੀਰਾ ਸ਼ਰਾਬ ਫੈਕਟਰੀ ਮਾਮਲਾ, ਹਾਈਕੋਰਟ ‘ਚ ਅੱਜ ਆਪਣਾ ਪੱਖ ਰਖੇਗੀ ਸਰਕਾਰ, ਕਿਸਾਨਾਂ ਦਾ ਧਰਨਾ ਜਾਰੀ
ਆਮਲੇਟ ਬਣਾਉਣ ਵਾਲੇ ਰਸੋਈਏ ਨੂੰ ਉਸ ਦੇ ਲਾਪਰਵਾਹੀ ਵਾਲੇ ਰਵੱਈਏ ਕਾਰਨ ਤੁਰੰਤ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਉਥੇ ਹੀ ਸਰਵਿਸ ਪ੍ਰੋਵਾਈਡਰ ‘ਤੇ ਇਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਰੇਲਵੇ ਨੇ ਪੈਂਟਰੀ ਸਟਾਫ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਖਾਣਾ ਬਣਾਉਣ ਅਤੇ ਪਰੋਸਣ ਵਿੱਚ ਜ਼ਿਆਦਾ ਲਾਪਰਵਾਹੀ ਵਰਤਣ।
ਇਸ ਤੋਂ ਇਲਾਵਾ ਸੈਂਟਰਲ ਰੇਲਵੇ ਨੂੰ ਪੈਂਟਰੀ ਕਾਰ ਵਿੱਚ ਬਿਹਤਰ ਪੈਸਟ ਕੰਟਰੋਲ ਅਤੇ ਫਿਊਮੀਗੇਸ਼ਨ ਕਰਵਾਉਣ ਲਈ ਕਿਹਾ ਗਿਆ ਹੈ ਤਾਂ ਜੋ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।
ਵੀਡੀਓ ਲਈ ਕਲਿੱਕ ਕਰੋ -: