ਪੰਜਾਬ ਦੇ ਲੁਧਿਆਣਾ ਜਿਲ੍ਹੇ ਵਿਚ IPS ਕਮਿਸ਼ਨਰ ਮਨਦੀਪ ਸਿੰਘ ਸਿੰਧੂ ਵੱਲੋਂ ਨਸ਼ਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ। ਇਸ ਮੁਹਿੰਮ ਦੌਰਾਨ ਲੁਧਿਆਣਾ ਕ੍ਰਾਇਮ ਬ੍ਰਾਂਚ ਦੀ ਪੁਲਿਸ ਟੀਮ ਵੱਲੋਂ ਮੁਹੱਲਾ ਹਰਕ੍ਰਿਸ਼ਨ ਨਗਰ ਕੁਆਲਟੀ ਰੋਡ ਨੇੜੇ ਈਸ਼ਰ ਨਗਰ ਪੁਲੀ ਤੋਂ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਕੋਲੋਂ 25 ਕਿਲੋਗ੍ਰਾਮ ਗਾਂਜਾ ਵੀ ਬਰਾਮਦ ਕੀਤਾ ਗਿਆ ਹੈ। ਦੋਸ਼ੀ ਖਿਲਾਫ਼ ਧਾਰਾ 149 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਰੂਪਨਗਰ : ਕੋਲਡ ਡਰਿੰਕ ਪਿਲਾਉਣ ਦੇ ਬਹਾਨੇ 13 ਸਾਲਾਂ ਮੁੰਡੇ ਨਾਲ ਘਿਨੌਣੀ ਹਰਕਤ, 2 ਗ੍ਰਿਫਤਾਰ
ਜਾਣਕਾਰੀ ਅਨੁਸਾਰ ਦੋਸ਼ੀ ਦੀ ਪਛਾਣ ਕਮਲ ਕੁਮਾਰ (21) ਪੁੱਤਰ ਕੁਲਦੀਪ ਸਾਹਨੀ ਵਾਸੀ ਜਿਲਾ ਸਮਸਤੀਪੁਰ ਬਿਹਾਰ ਹਾਲ ਵਾਸੀ ਬਸੰਤ ਨਗਰ ਸ਼ਿਮਲਾਪੁਰੀ ਲੁਧਿਆਣਾ ਵੱਜੋਂ ਹੋਈ ਹੈ। ਲੁਧਿਆਣਾ ਦੇ NDPS ਥਾਣਾ ਸ਼ਿਮਲਾਪੁਰੀ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਕਮਲ ਕੁਮਾਰ ਨੂੰ ਈਸ਼ਰ ਨਗਰ ਪੁਲੀ ਤੋਂ 10 ਕਿਲੋਗ੍ਰਾਮ ਗਾਂਜਾ ਸਮੇਤ ਕਾਬੂ ਕੀਤਾ ਗਿਆ ਸੀ। ਇਸਦੇ ਨਾਲ ਹੀ ਪੁਲਿਸ ਵੱਲੋਂ ਮੁੱਢਲੀ ਪੁੱਛਗਿੱਛ ਵਿਚ ਦੋਸ਼ੀ ਨੇ ਦੱਸਿਆ ਕਿ 15 ਕਿਲੋਗ੍ਰਾਮ ਹੋਰ ਗਾਂਜਾ ਉਸਦੇ ਸ਼ਿਮਲਾਪੁਰੀ ਵਿਖੇ ਘਰ ਵਿਚ ਹੈ। ਜਿਸ ਨੂੰ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ। ਇਸਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਸ ‘ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: